ਇੰਟਰਨੈਸ਼ਨਲ ਡੈਸਕ- ਯੂ.ਏ.ਈ. 'ਤੇ ਹੋਏ ਤਾਜ਼ਾ ਇਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੇ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਨੂੰ ਡੂੰਘੀ ਸੱਟ ਮਾਰੀ ਹੈ, ਜੋ ਪਿਛਲੇ ਤਿੰਨ ਸਾਲਾਂ ਤੋਂ ਰਿਕਾਰਡ ਤੋੜ ਵਾਧਾ ਕਰ ਰਿਹਾ ਸੀ। ਰਿਪੋਰਟਾਂ ਅਨੁਸਾਰ, ਨਿਵੇਸ਼ਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਪੈਦਾ ਹੋਈ ਚਿੰਤਾ ਕਾਰਨ ਕਈ ਵੱਡੀਆਂ ਡੀਲਾਂ ਵਿਚਾਲੇ ਹੀ ਰੁਕ ਗਈਆਂ ਹਨ।
ਦੁਬਈ ਦੇ ਚੋਟੀ ਦੇ ਬ੍ਰੋਕਰਾਂ ਅਨੁਸਾਰ, ਕਈ ਗਾਹਕਾਂ ਨੇ ਹਮਲਿਆਂ ਤੋਂ ਤੁਰੰਤ ਬਾਅਦ ਆਪਣੀਆਂ ਡੀਲਾਂ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਨਿਵੇਸ਼ਕਾਂ ਨੇ ਨਵੀਆਂ ਡੀਲਾਂ ਨੂੰ ਉਦੋਂ ਤੱਕ ਟਾਲ ਦਿੱਤਾ ਹੈ ਜਦੋਂ ਤੱਕ ਖੇਤਰੀ ਸਥਿਤੀ ਸਪੱਸ਼ਟ ਨਹੀਂ ਹੋ ਜਾਂਦੀ ਤੇ ਇਲਾਕੇ 'ਚ ਸ਼ਾਂਤੀ ਨਹੀਂ ਹੋ ਜਾਂਦੀ।
ਦੁਬਈ ਦੁਨੀਆ ਭਰ ਵਿੱਚ ਨਿਵੇਸ਼ ਲਈ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਸੀ, ਪਰ ਪਾਮ ਜੁਮੇਰਾਹ ਅਤੇ ਦੁਬਈ ਮਰੀਨਾ ਵਰਗੇ ਵੀ.ਆਈ.ਪੀ. ਇਲਾਕਿਆਂ ਨੇੜੇ ਹੋਏ ਧਮਾਕਿਆਂ ਅਤੇ ਮਲਬਾ ਡਿੱਗਣ ਦੀਆਂ ਖ਼ਬਰਾਂ ਨੇ ਦੇਸ਼ ਦੇ ਇਸ ਅਕਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਇਹ ਵੀ ਪੜ੍ਹੋ- ਅਮਰੀਕਾ ਨੇ ਇੰਝ ਮਾਰਿਆ ਖ਼ਾਮੇਨੇਈ ! ਭਿਆਨਕ ਹਮਲਿਆਂ ਦੀ ਵੀਡੀਓ ਕੀਤੀ ਜਾਰੀ
ਦੁਬਈ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਭਾਰਤੀਆਂ ਦੀ 25-30 ਫ਼ੀਸਦੀ ਹਿੱਸੇਦਾਰੀ ਹੈ। ਭਾਰਤੀ ਨਿਵੇਸ਼ਕ, ਜੋ ਆਮ ਤੌਰ 'ਤੇ ਲੰਬੇ ਸਮੇਂ ਲਈ ਨਿਵੇਸ਼ ਕਰਦੇ ਹਨ, ਹੁਣ ਅਗਲੇ ਫ਼ੈਸਲੇ ਲਈ ਇਲਾਕੇ 'ਚ ਸ਼ਾਂਤੀ ਦਾ ਇੰਤਜ਼ਾਰ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤਣਾਅ ਹੋਰ ਵਧਦਾ ਹੈ ਤਾਂ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆ ਸਕਦੀ ਹੈ। ਖਾਸ ਕਰਕੇ ਸੈਕੰਡਰੀ ਮਾਰਕੀਟ ਵਿੱਚ ਵੇਚਣ ਵਾਲੇ ਲੋਕ ਹੁਣ ਡਿਸਕਾਊਂਟ ਦੇਣ ਲਈ ਮਜਬੂਰ ਹੋ ਸਕਦੇ ਹਨ।
ਜੰਗ ਦੇ ਪ੍ਰਭਾਵ ਕਾਰਨ ਦੁਬਈ ਫਾਈਨੈਂਸ਼ੀਅਲ ਮਾਰਕੀਟ ਅਤੇ ਅਬੂ ਧਾਬੀ ਸਕਿਓਰਿਟੀਜ਼ ਐਕਸਚੇਂਜ ਨੂੰ 2 ਅਤੇ 3 ਮਾਰਚ ਲਈ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਮਾਰ ਵਰਗੇ ਵੱਡੇ ਰੀਅਲ ਅਸਟੇਟ ਡਿਵੈਲਪਰਾਂ ਦੇ ਸ਼ੇਅਰਾਂ ਵਿੱਚ ਵੀ ਭਾਰੀ ਗਿਰਾਵਟ ਦੇਖੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਖਾਮੇਨੇਈ ਦੀ ਮੌਤ ਤੋਂ ਬਾਅਦ ਇਹ ਜੰਗ ਸ਼ਾਂਤੀ ਵੱਲ ਵਧਦੀ ਹੈ ਜਾਂ ਇਸ ਦਾ ਸੇਕ ਪੂਰੀ ਦੁਨੀਆ ਨੂੰ ਆਪਣੀ ਚਪੇਟ 'ਚ ਲੈ ਕੇ ਤੀਜੇ ਵਿਸ਼ਵ ਯੁੱਧ 'ਚ ਬਦਲਦਾ ਹੈ।
ਇਹ ਵੀ ਪੜ੍ਹੋ- 'ਫਸੇ' ਯਾਤਰੀਆਂ ਲਈ ਏਅਰਲਾਈਨ ਕੰਪਨੀਆਂ ਦਾ ਵੱਡਾ ਐਲਾਨ ! ਖ਼ਤਮ ਹੋਈ ਸਾਰੀ ਟੈਂਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਗ ਦੌਰਾਨ ਅਮਰੀਕੀ ਸ਼ੇਅਰ ਬਾਜ਼ਾਰ 'ਚ ਮਚੀ ਤੜਥੱਲੀ ! ਨਿਵੇਸ਼ਕਾਂ ਦਾ ਹੋਇਆ ਬੁਰਾ ਹਾਲ
NEXT STORY