ਨਵੀਂ ਦਿੱਲੀ- ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਵੇਂ ਨਿਯਮ ਏ. ਟੀ. ਐੱਮ. ਚਲਾਉਣ ਵਾਲੀਆਂ ਕੰਪਨੀਆਂ ਲਈ ਮੁਸੀਬਤ ਬਣ ਗਏ ਹਨ। ਏ. ਟੀ. ਐੱਮ. ਚਲਾਉਣ ਦੀ ਲਾਗਤ ਵਧਣ ਅਤੇ ਆਰ. ਬੀ. ਆਈ. ਦੇ ਨਵੇਂ ਨਿਯਮਾਂ ਕਾਰਨ ਏ. ਟੀ. ਐੱਮ. ਚਲਾਉਣ ਵਿਚ ਕੰਪਨੀਆਂ ਨੂੰ ਕੋਈ ਮਾਰਜਿਨ ਨਹੀਂ ਬਚ ਰਿਹਾ ਹੈ। ਇਸ ਸਥਿਤੀ ਤੋਂ ਉੱਭਰਣ ਲਈ ਕੰਪਨੀਆਂ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਏ. ਟੀ. ਐੱਮ. ਤੋਂ ਲੈਣ-ਦੇਣ ਉੱਤੇ ਲੱਗਣ ਵਾਲੇ ਚਾਰਜ ਨੂੰ ਵਧਾਉਣ ਦੀ ਰਾਏ ਦੇ ਰਹੀਆਂ ਹਨ। ਕੰਪਨੀਆਂ ਦਾ ਦਾਅਵਾ ਹੈ ਕਿ ਜੇਕਰ ਇਹ ਚਾਰਜ ਨਾ ਵਧਾਇਆ ਗਿਆ ਤਾਂ 1 ਮਾਰਚ ਤੋਂ ਦੇਸ਼ ਭਰ ਵਿਚ ਅੱਧੇ ਤੋਂ ਜ਼ਿਆਦਾ ਏ. ਟੀ. ਐੱਮ. ਉਨ੍ਹਾਂ ਨੂੰ ਬੰਦ ਕਰਨੇ ਪੈਣਗੇ। ਇਸ ਨਾਲ ਦੇਸ਼ ਵਿਚ ਇਕ ਵਾਰ ਫਿਰ ਨੋਟਬੰਦੀ ਵਰਗੇ ਹਾਲਾਤ ਹੋ ਸੱਕਦੇ ਹਨ ਜਦੋਂ ਲੋਕਾਂ ਨੂੰ ਕੈਸ਼ ਕੱਢਣ ਲਈ ਲੰਮੀਆਂ ਲਾਈਨਾਂ ਵਿਚ ਲੱਗਣਾ ਪੈ ਰਿਹਾ ਸੀ।
ਨਵੇਂ ਨਿਯਮ ਬਣੇ ਮੁਸੀਬਤ
ਆਰ. ਬੀ. ਆਈ. ਨੇ ਏ. ਟੀ. ਐੱਮ. ਵਿਚ ਲੱਗਣ ਵਾਲੇ ਕੈਸੇਟਸ (ਜਿਨ੍ਹਾਂ ਵਿਚ ਨੋਟ ਰੱਖੇ ਜਾਂਦੇ ਹਨ) ਦੀ ਗਿਣਤੀ ਨੂੰ ਦੁਗੁਣਾ ਕਰ ਦਿੱਤਾ ਹੈ। ਕੈਸ਼ ਲਿਜਾਣ ਵਾਲੇ ਵੈਨ ਵਿਚ ਹਥਿਆਰਬੰਦ ਗਾਰਡ ਰੱਖਣ ਲਈ ਕਿਹਾ ਗਿਆ ਹੈ। ਏ. ਟੀ. ਐੱਮ. ਵਿਚ ਸਾਈਬਰ ਸਕਿਓਰਿਟੀ ਨੂੰ ਪਹਿਲਾਂ ਨਾਲੋਂ ਹੋਰ ਪੁਖਤਾ ਕਰਨ ਲਈ ਕਿਹਾ ਗਿਆ ਹੈ। ਜਿਆਦਾਤਰ ਸਾਰੇ ਬੈਂਕ 80 ਤੋਂ 90 ਫੀਸਦੀ ਏ. ਟੀ. ਐੱਮ. ਸਰਵਿਸ ਨੂੰ ਆਊਟਸੋਰਸ ਕਰਦੇ ਹਨ। ਏ. ਟੀ. ਐੱਮ. ਦੀ ਇਲੈਕਟ੍ਰਾਨਿਕ ਸਰਵਿਲਾਂਸ ਨਾਲ ਜੁੜੀ ਕੰਪਨੀ ਸਕਿਓਰਨਸ ਸਿਸਟਮ ਦੇ ਐੱਮ. ਡੀ. ਸੁਨੀਲ ਉਡੁੱਪਾ ਨੇ ਦੱਸਿਆ ਕਿ ਆਰ. ਬੀ. ਆਈ. ਦੇ ਨਵੇਂ ਨਿਯਮਾਂ ਨਾਲ ਏ. ਟੀ. ਐੱਮ. ਚਲਾਉਣ ਦੀ ਲਾਗਤ ਹੋਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਅਜੇ ਵੈਨ ਵਿਚ ਕੈਸ਼ ਦੇ ਨਾਲ ਕੈਸੇਟਸ ਵੀ ਜਾਂਦੇ ਹਨ। ਜੇਕਰ ਇਕ ਵੈਨ 10 ਏ. ਟੀ. ਐੱਮਸ ਲਈ ਕੈਸ਼ ਲੈ ਕੇ ਜਾਂਦੀ ਹੈ ਤਾਂ ਉਸ ਦੇ ਕੋਲ ਇੰਨੀ ਜਗ੍ਹਾ ਨਹੀਂ ਹੁੰਦੀ ਦੀ ਉਹ ਦੁੱਗਣੀ ਗਿਣਤੀ ਵਿਚ ਕੈਸੇਟਸ ਲੈ ਕੇ ਜਾਵੇ। ਦੂਜਾ, ਆਮ ਗਾਰਡ ਦੇ ਮੁਕਾਬਲੇ ਹਥਿਆਰਬੰਦ ਗਾਰਡ ਲੈ ਕੇ ਜਾਣ ਨਾਲ ਲਾਗਤ ਦੁੱਗਣੀ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਦੀ ਤਨਖਾਹ ਜ਼ਿਆਦਾ ਹੁੰਦੀ ਹੈ।
ਏ. ਟੀ. ਐੱਮ. ਚਲਾਣ ਦੀ ਵਧੀ ਲਗਾਤ
ਏ. ਟੀ. ਐੱਮ. ਕੰਪਨੀਆਂ ਮੁਤਾਬਕ ਮੁੰਬਈ ਵਰਗੀ ਪ੍ਰਾਇਮ ਲੋਕੇਸ਼ਨ ਵਿਚ ਏ. ਟੀ. ਐੱਮ. ਸਾਈਟ ਦਾ ਕਿਰਾਇਆ 40,000 ਰੁਪਏ ਪੈਂਦਾ ਹੈ। ਛੋਟੇ ਸ਼ਹਿਰਾਂ ਵਿਚ ਵੀ ਏ. ਟੀ. ਐੱਮ. ਸਾਇਟ ਦਾ ਕਿਰਾਇਆ 8,000 ਤੋਂ 15,000 ਰੁਪਏ ਤੱਕ ਪੈਂਦਾ ਹੈ। ਇਸ ਵਿਚ ਸਕਿਓਰਿਟੀ ਸਟਾਫ ਦੀ ਤਨਖਾਹ, ਮੈਂਟੀਨੈਂਸ ਚਾਰਜ ਅਤੇ ਬਿਜਲੀ ਖਰਚ ਮਿਲਾ ਕੇ ਏ. ਟੀ. ਐੱਮ. ਚਲਾਉਣਾ ਕਾਫ਼ੀ ਮਹਿੰਗਾ ਪੈ ਰਿਹਾ ਹੈ। ਏ. ਟੀ. ਐੱਮ. ਦੀ ਸੁਰੱਖਿਆ ਇਕ ਵੱਡੀ ਪ੍ਰੇਸ਼ਾਨੀ ਵੀ ਬਣ ਰਹੀ ਹੈ ਜਿਸ ਉੱਤੇ ਬੈਂਕਾਂ ਵੱਲੋਂ ਕੋਈ ਖਾਸ ਕੰਮ ਨਹੀਂ ਕੀਤਾ ਜਾ ਰਿਹਾ ਹੈ।
ਦੇਸ਼ ਵਿਚ ਲਗਭਗ 2.40 ਲੱਖ ਏ. ਟੀ. ਐੱਮ.
ਅਜੇ ਦੇਸ਼ ਵਿਚ ਲਗਭਗ 2.40 ਲੱਖ ਏ. ਟੀ. ਐੱਮ. ਹਨ ਅਤੇ ਇਨ੍ਹਾਂ ਵਿਚੋਂ 50 ਤੋਂ 60 ਫੀਸਦੀ ਏ. ਟੀ. ਐੱਮ. ਬੰਦ ਹੋ ਸੱਕਦੇ ਹਨ ਕਿਉਂਕਿ ਇਨ੍ਹਾਂ ਨੂੰ ਚਲਾਉਣ ਵਿਚ ਘਾਟਾ ਹੋ ਰਿਹਾ ਹੈ। ਅਜਿਹੇ ਵਿਚ ਛੋਟੇ ਅਤੇ ਵੱਡੇ ਸ਼ਹਿਰਾਂ ਵਿਚ ਏ. ਟੀ. ਐੱਮ. ਦੇ ਬੰਦ ਹੋਣ ਨਾਲ ਕੈਸ਼ ਦੀ ਕਿੱਲਤ ਆ ਸਕਦੀ ਹੈ।
ਰਿਜ਼ਰਵ ਬੈਂਕ ਨੇ SBI ਉੱਤੇ ਲਾਇਆ 1 ਕਰੋੜ ਦਾ ਜੁਰਮਾਨਾ
NEXT STORY