ਤਰਨਤਾਰਨ (ਰਮਨ) - ਪੈਸੇ ਕਢਵਾਉਣ ਸਮੇਂ ਗੁੰਮਰਾਹ ਕਰਨ ਵਾਲੇ ਵਿਅਕਤੀ ਵੱਲੋਂ ਏ.ਟੀ.ਐੱਮ ਕਾਰਡ ਬਦਲਦੇ ਹੋਏ 20 ਹਜ਼ਾਰ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਮੋਹਕਮ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭਿੱਖੀਵਿੰਡ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਕੱਲ ਦੁਪਹਿਰ ਕਰੀਬ 2 ਵਜੇ ਜਦੋਂ ਉਹ ਪੱਟੀ ਰੋਡ ਉਪਰ ਸਥਿਤ ਐੱਸ.ਬੀ.ਆਈ ਬੈਂਕ ਦੇ ਏ.ਟੀ.ਐੱਮ ਵਿਚੋਂ ਪੈਸੇ ਕਢਵਾਉਣ ਗਿਆ ਤਾਂ ਉਸੇ ਸਮੇਂ ਇਕ ਮੋਨਾ ਲਡ਼ਕਾ, ਜਿਸ ਦਾ ਨਾਮ ਗਗਨਦੀਪ ਸਿੰਘ ਹੈ, ਉਸਦੇ ਮਗਰ ਹੀ ਪੈਸੇ ਕਢਵਾਉਣ ਵਾਸਤੇ ਏ.ਟੀ.ਐੱਮ ਕਮਰੇ ਵਿਚ ਆ ਗਿਆ, ਜਦ ਉਸਨੇ ਪੈਸੇ ਕਢਵਾਉਣ ਲਈ ਆਪਣਾ ਪਿੰਨ ਭਰਨ ਲੱਗਾ ਤਾਂ ਗਗਨਦੀਪ ਸਿੰਘ ਨੇ ਉਸ ਨੂੰ ਗੱਲੀ ਬਾਤੀਂ ਲਗਾਉਂਦੇ ਹੋਏ ਭਰਮਾ ਕੇ ਉਸ ਕੋਲੋਂ ਉਸਦਾ ਐਕਸਿਸ ਬੈਂਕ ਦਾ ਕਾਰਡ ਬਦਲ ਲਿਆ।
ਜਦੋਂ ਉਹ ਉਥੋਂ ਚਲਾ ਗਿਆ ਤਾਂ ਗਗਨਦੀਪ ਸਿੰਘ ਵੱਲੋਂ ਉਸਦੇ ਏ.ਟੀ.ਐੱਮ ਕਾਰਡ ਦੀ ਵਰਤੋਂ ਕਰਦੇ ਹੋਏ 20 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ ਗਈ। ਗਗਨਦੀਪ ਸਿੰਘ ਵੱਲੋਂ ਉਸ ਨੂੰ ਕਿਸੇ ਹੋਰ ਦਾ ਏ.ਟੀ.ਐੱਮ ਕਾਰਡ ਦੇ ਦਿੱਤਾ ਗਿਆ ਸੀ ਅਤੇ ਉਹ ਉਸ ਨੂੰ ਲੈ ਕੇ ਚਲਾ ਗਿਆ। ਡੀ.ਐੱਸ.ਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰਦੇ ਹੋਏ ਗਗਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਜਲਾਲਾਬਾਦ ਨੂੰ ਗ੍ਰਿਫਤਾਰ ਕਰ ਲਿਆ ਹੈ।
ਅੰਮ੍ਰਿਤਸਰ 'ਚ ਦੇਰ ਰਾਤ ਫੈਕਟਰੀ ਤੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਹੋਇਆ ਨੁਕਸਾਨ
NEXT STORY