ਦਸੂਹਾ (ਝਾਵਰ/ਨਾਗਲਾ)- ਦਸੂਹਾ ਪੁਲਸ ਨੇ ਬੈਂਕਾਂ ਦੇ ਏ. ਟੀ. ਐੱਮ. ਵਿੱਚੋ ਏ. ਟੀ. ਐੱਮ. ਦੇ ਕਾਰਡ ਬਦਲ ਕੇ ਜਾਅਲਸਾਜੀ ਕਰਕੇ ਪੈਸੇ ਕੱਢਵਾਉਣ ਦੇ ਦੋਸ਼ ਵਿੱਚ 2 ਜਾਅਲਸਾਜਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਹਰਪ੍ਰੇਮ ਸਿੰਘ ਅਤੇ ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਬਾਂ ਅਤੇ ਡੀ. ਐੱਸ. ਪੀ. ਦਸੂਹਾ ਜਤਿੰਦਰਪਾਲ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨੂੰ ਜੋ ਸਖਤ ਹੁਕਮ ਦਿੱਤੇ ਗਏ ਸਨ, ਇਸ ਤੋਂ ਬਾਅਦ ਸੈਮੂਅਲ ਹੰਸ ਪੁੱਤਰ ਜੈਮਲ ਮਸੀਹ, ਪੰਕਜ ਪੁੱਤਰ ਕਾਂਤੀ ਪ੍ਰਸ਼ਾਦ ਵਾਸੀ ਉਪਕਾਰ ਨਗਰ ਰਾਮਾ ਮੰਡੀ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਕੁਝ ਏ. ਟੀ. ਐੱਮ. ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
ਉਨਾਂ ਦੱਸਿਆ ਕਿ ਇਕ ਵਿਅਕਤੀ ਹਰਦਿਆਲ ਪੁੱਤਰ ਹਰਜੀਤ ਸਿੰਘ ਵਾਸੀ ਸਾਊਥ ਸਿਟੀ ਦਸੂਹਾ ਨੇ ਵੀ ਪੁਲਸ ਨੁੰ ਬਿਆਨ ਦਿੱਤੇ ਸਨ ਕਿ ਉਸ ਨੂੰ ਹਾਜੀਪੁਰ ਚੌਂਕ ਦਸੂਹਾ ਦੇ ਐੱਸ. ਬੀ. ਆਈ. ਏ. ਟੀ. ਐੱਮ. ਤੋਂ ਜਦੋ ਏ. ਟੀ. ਐੱਮ. ਰਾਹੀਂ 5 ਹਜ਼ਾਰ ਰੁਪਏ ਕੱਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਜਾਅਲਸਾਜਾਂ ਨੇ ਉਸ ਨੂੰ ਗੱਲਾਂ ਵਿੱਚ ਪਾ ਕੇ ਉਸ ਦਾ ਏ. ਟੀ. ਐੱਮ. ਬਦਲ ਲਿਆ ਅਤੇ ਉਸ ਦੇ ਖਾਤੇ ਵਿੱਚੋਂ ਉਸ ਦਿਨ ਹੀ 40 ਹਜ਼ਾਰ ਰੁਪਏ ਕੱਢਵਾ ਲਏ। ਜਾਅਲਸਾਜਾਂ ਦੀ ਉਸ ਨੇ ਪਛਾਣ ਕਰ ਲਈ ਸੀ ਅਤੇ ਪੁਲਸ ਨੇ ਉਸ ਦੇ ਆਧਾਰ 'ਤੇ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ-26 ਨਵੰਬਰ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)
NEXT STORY