ਮੁੰਬਈ - ਏ. ਯੂ. ਸਮਾਲ ਫਾਈਨਾਂਸ ਬੈਂਕ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਕਾਰੋਬਾਰੀ ਵਾਧੇ ਦੇ ਮਾਮਲੇ ’ਚ ਉਸ ਦਾ ਪ੍ਰਦਰਸ਼ਨ ਪਿਛਲੇ 5 ਸਾਲਾਂ ਦੇ ਮੁਕਾਬਲੇ ਇਸ ਤਿਮਾਹੀ ’ਚ ਸਰਬੋਤਮ ਰਿਹਾ ਹੈ। ਇਸ ਦੌਰਾਨ ਕੰਪਨੀ ਨੇ 37 ਫੀਸਦੀ ਦੀ ਗ੍ਰੋਥ ਦਰਜ ਕੀਤੀ ਹੈ। ਬੈਂਕ ਦੀ ਕਰਜ਼ਾ ਵੰਡ 8445 ਕਰੋੜ ਰੁਪਏ ਰਹੀ ਅਤੇ ਜਦ ਕਿ ਕੁਲੈਕਸ਼ਨ 105 ਫੀਸਦੀ ਰਹੀ। ਇਸ ਦੌਰਾਨ ਬੈਲੇਂਸ ਸ਼ੀਟ ’ਚ 38 ਫੀਸਦੀ ਦੇ ਵਾਧੇ ਨਾਲ ਇਹ 71041 ਕਰੋੜ ਰੁਪਏ ਤੱਕ ਪਹੁੰਚ ਗਈ। ਇਸ ਸਾਲ ਦੀ ਪਹਿਲੀ ਤਿਮਾਹੀ ’ਚ 32 ਫੀਸਦੀ ਦਾ ਸ਼ੁੱਧ ਲਾਭ ਕਮਾਇਆ ਗਿਆ। ਕੰਪਨੀ ਦੀ ਜਾਇਦਾਦ ਗੁਣਵੱਤਾ ’ਚ ਵੀ ਸੁਧਾਰ ਹੋਇਆ ਅਤੇ ਉਸ ਦੇ ਐੱਨ. ਪੀ. ਏ. ’ਚ ਵੀ ਕਮੀ ਦਰਜ ਕੀਤੀ ਗਈ। ਕੁੱਲ ਐੱਨ. ਪੀ. ਏ. 0.56 ਫੀਸਦੀ ਰਿਹਾ।
ਇਸ ਦੌਰਾਨ ਕੰਪਨੀ ਨੇ ਐੱਲ. ਆਈ. ਟੀ. (ਲਿਵ ਇਟ ਟੁੂਡੇ) ਕ੍ਰੈਡਿਟ ਕਾਰਡ ਲਾਂਚ ਕੀਤੇ ਜੋ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਦੇ ਹਨ। ਬੈਂਕ ਨੇ 34 ਨਵੇਂ ਟੱਚ ਪੁਆਇੰਟਸ ਵੀ ਜੋੜੇ ਹਨ ਅਤੇ ਹੁਣ ਇਸ ਦਾ ਭੌਤਿਕ ਨੈੱਟਵਰਕ 20 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 953 ਟੱਚ ਪੁਆਇੰਟਸ ਤੱਕ ਪਹੁੰਚ ਗਿਆ ਹੈ। ਬੈਂਕ ’ਚ ਜਮ੍ਹਾ ਦੀ ਗ੍ਰੋਥ 26 ਫੀਸਦੀ ਤੋਂ ਵਧ ਕੇ 39 ਫੀਸਦੀ ਰਹੀ ਅਤੇ ਕੁੱਲ ਜਮ੍ਹਾ 54,631 ਕਰੋੜ ਰੁਪਏ ਦਰਜ ਕੀਤੀ ਗਈ। ਬੈਂਕ ਦਾ ਸ਼ੁੱਧ ਲਾਭ 268 ਕਰੋੜ ਰੁਪਏ ਰਿਹਾ।
ਹੀਰੋ ਇਲੈਕਟ੍ਰਿਕ ਨੇ ਲੁਧਿਆਣਾ 'ਚ ਖੋਲ੍ਹਿਆ ਆਪਣਾ ਦੂਜਾ ਨਿਰਮਾਣ ਯੂਨਿਟ
NEXT STORY