ਮੁੰਬਈ : ਮੁੰਬਈ ਹਵਾਈ ਅੱਡੇ 'ਤੇ ਅਗਸਤ 'ਚ ਯਾਤਰੀਆਂ ਦੀ ਗਿਣਤੀ ਸਾਲਾਨਾ ਆਧਾਰ 'ਤੇ 32 ਫ਼ੀਸਦੀ ਵਧ ਕੇ 42 ਲੱਖ ਤੱਕ ਪਹੁੰਚ ਗਈ ਹੈ। ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਹਵਾਈ ਅੱਡੇ 'ਤੇ ਅਗਸਤ 2022 'ਚ ਆਉਣ ਵਾਲੇ ਯਾਤਰੀਆਂ ਦੀ ਗਿਣਤੀ 32 ਲੱਖ ਸੀ। ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਕਿਹਾ ਕਿ ਕੋਵਿਡ ਤੋਂ ਪਹਿਲਾਂ (ਅਗਸਤ 2019) ਦੀ ਤੁਲਨਾ 'ਚ ਇਸ ਸਾਲ 108 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਹਵਾਈ ਅੱਡੇ ਦੇ ਆਪਰੇਟਰ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਗਸਤ 2023 'ਚ ਲਗਭਗ 43.2 ਲੱਖ ਯਾਤਰੀਆਂ ਦਾ ਆਉਣਾ-ਜਾਣਾ ਹੋਇਆ, ਜੋ ਅਗਸਤ 2022 ਦੇ 32 ਲੱਖ ਯਾਤਰੀਆਂ ਨਾਲੋਂ 32 ਫ਼ੀਸਦੀ ਵੱਧ ਹੈ। ਉਸ ਨੇ ਕਿਹਾ ਕਿ ਸਿਰਫ਼ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਹੀ 33 ਫ਼ੀਸਦੀ ਵਾਧੇ ਨਾਲ 11 ਲੱਖ ਤੋਂ ਵੱਧ ਰਹੀ, ਜੋ ਪਿਛਲੇ ਸਾਲ ਅਗਸਤ 'ਚ 8.4 ਲੱਖ ਸੀ।
ਇਹ ਵੀ ਪੜ੍ਹੋ : ਭਾਰਤੀ ਸ਼ੇਅਰ ਬਾਜ਼ਾਰ ’ਤੇ ਮੰਡਰਾ ਰਹੇ ਨੇ ਖ਼ਤਰੇ ਦੇ ਬੱਦਲ, ਕਦੇ ਵੀ ਆ ਸਕਦੀ ਹੈ ਵੱਡੀ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਂਟਾਨਾ ਨੂੰ TikTok ਪਾਬੰਦੀ ਦੇ ਸਬੰਧ ਵਿੱਚ 18 ਹੋਰ ਰਾਜਾਂ ਤੋਂ ਪ੍ਰਾਪਤ ਹੋਇਆ ਸਮਰਥਨ
NEXT STORY