ਨਵੀਂ ਦਿੱਲੀ (ਭਾਸ਼ਾ)- ਵਿਦੇਸ਼ੀ ਬਾਜ਼ਾਰਾਂ ’ਚ ਯਾਤਰੀ, ਦੋਪਹੀਆ ਅਤੇ ਕਮਰਸ਼ੀਅਲ ਵਾਹਨਾਂ ਦੀ ਮਜ਼ਬੂਤ ਮੰਗ ਕਾਰਨ ਬੀਤੇ ਵਿੱਤੀ ਸਾਲ (2024-25) ’ਚ ਭਾਰਤ ਦੀ ਕੁਲ ਵਾਹਨ ਬਰਾਮਦ 19 ਫੀਸਦੀ ਵਧ ਕੇ 53 ਲੱਖ ਇਕਾਈਆਂ ਤੋਂ ਜ਼ਿਆਦਾ ਰਹੀ ਹੈ। ਬੀਤੇ ਵਿੱਤੀ ਸਾਲ ’ਚ ਕੁਲ ਵਾਹਨ ਬਰਾਮਦ 53.63 ਲੱਖ (53,63,089) ਇਕਾਈ ਰਹੀ, ਜਦੋਂਕਿ 31 ਮਾਰਚ, 2024 ਨੂੰ ਖਤਮ ਵਿੱਤੀ ਸਾਲ ਇਹ 45 ਲੱਖ (45,00,494) ਇਕਾਈਆਂ ਸੀ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਪਿਛਲੇ ਵਿੱਤੀ ਸਾਲ ’ਚ ਯਾਤਰੀ ਵਾਹਨਾਂ ਦੀ ਬਰਾਮਦ 15 ਫੀਸਦੀ ਵਧ ਕੇ 7,70,364 ਇਕਾਈਆਂ ਹੋ ਗਈ, ਜਦੋਂਕਿ 2023-24 ’ਚ ਇਹ 6,72,105 ਇਕਾਈਆਂ ਸੀ। ਉਦਯੋਗ ਬਾਡੀਜ਼ ਸਿਆਮ ਨੇ ਕਿਹਾ ਕਿ ਭਾਰਤ ’ਚ ਬਣਨ ਵਾਲੇ ਕੌਮਾਂਤਰੀ ਮਾਡਲ ਦੀ ਮੰਗ ਕਾਰਨ ਇਸ ਸੈਕਟਰ ਨੇ ਪਿਛਲੇ ਵਿੱਤੀ ਸਾਲ ’ਚ ਆਪਣਾ ਸੱਭ ਤੋਂ ਬਿਹਤਰ ਸਾਲਾਨਾ ਪ੍ਰਦਰਸ਼ਨ ਦਰਜ ਕੀਤਾ।
ਸਿਆਮ ਨੇ ਕਿਹਾ ਕਿ ਨਿਰਮਾਣ ਗੁਣਵੱਤਾ ’ਚ ਸੁਧਾਰ ਦੇ ਨਾਲ, ਕੁੱਝ ਕੰਪਨੀਆਂ ਨੇ ਵਿਕਸਤ ਬਾਜ਼ਾਰਾਂ ’ਚ ਬਰਾਮਦ ਵੀ ਸ਼ੁਰੂ ਕਰ ਦਿੱਤੀ ਹੈ। ਯੂਟੀਲਿਟੀ ਵਾਹਨਾਂ ਦੀ ਬਰਾਮਦ ’ਚ ਵੀ ਜ਼ਿਕਰਯੋਗ ਵਾਧਾ ਹੋਇਆ ਅਤੇ ਇਹ 3,62,160 ਇਕਾਈਆਂ ਰਹੀ। ਵਿੱਤੀ ਸਾਲ 2023-24 ਦੇ 2,34,720 ਇਕਾਈਆਂ ਦੀ ਤੁਲਨਾ ’ਚ ਇਹ 54 ਫੀਸਦੀ ਦਾ ਵਾਧਾ ਹੈ। ਪਿਛਲੇ ਵਿੱਤੀ ਸਾਲ ’ਚ ਦੋਪਹੀਆ ਵਾਹਨਾਂ ਦੀ ਬਰਾਮਦ 21 ਫੀਸਦੀ ਵਧ ਕੇ 41,98,403 ਇਕਾਈਆਂ ਰਹੀ, ਜਦੋਂਕਿ 2023-24 ’ਚ ਇਹ ਅੰਕੜਾ 34,58,416 ਇਕਾਈਆਂ ਸੀ।
ਸਿਆਮ ਨੇ ਕਿਹਾ ਕਿ ਨਵੇਂ ਮਾਡਲ ਅਤੇ ਨਵੇਂ ਬਾਜ਼ਾਰਾਂ ਨੇ ਦੋਪਹੀਆ ਵਾਹਨਾਂ ਦੀ ਬਰਾਮਦ ਦੇ ਘੇਰੇ ਨੂੰ ਵਧਾਉਣ ’ਚ ਮਦਦ ਕੀਤੀ ਹੈ। ਇਸ ਤੋਂ ਇਲਾਵਾ ਅਫਰੀਕੀ ਖੇਤਰ ’ਚ ਆਰਥਿਕ ਸਥਿਰਤਾ ਅਤੇ ਲਾਤੀਨੀ ਅਮਰੀਕਾ ’ਚ ਮੰਗ ਨੇ ਇਸ ਵਾਧੇ ਨੂੰ ਸਮਰਥਨ ਦਿੱਤਾ ਹੈ। ਵਿੱਤੀ ਸਾਲ 2023-24 ਦੀ ਤੁਲਨਾ ’ਚ 2024-25 ’ਚ ਤਿੰਨਪਹੀਆ ਵਾਹਨਾਂ ਦੀ ਬਰਾਮਦ ’ਚ 2 ਫੀਸਦੀ ਦਾ ਵਾਧਾ ਹੋਇਆ ਅਤੇ ਇਹ 3.1 ਲੱਖ ਇਕਾਈਆਂ ਰਹੀ।
ਇਹ ਖ਼ਬਰ ਵੀ ਪੜ੍ਹੋ - ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧ ਰਹੀ ਇਹ ਬਿਮਾਰੀ, PGI ਦੇ ਡਾਕਟਰ ਨੇ ਦਿੱਤੀ ਚਿਤਾਵਨੀ, ਸਮੇਂ ਸਿਰ ਇਲਾਜ ਨਾ ਹੋਵੇ ਤਾਂ...
ਪਿਛਲੇ ਵਿੱਤੀ ਸਾਲ ’ਚ ਕਮਰਸ਼ੀਅਲ ਵਾਹਨਾਂ ਦੀ ਬਰਾਮਦ 23 ਫੀਸਦੀ ਵਧ ਕੇ 80,986 ਇਕਾਈਆਂ ਰਹੀ, ਜਦੋਂਕਿ ਇਸ ਤੋਂ ਪਿਛਲੇ ਸਾਲ ਇਹ 65,818 ਇਕਾਈਆਂ ਸੀ। ਵਾਹਨ ਨਿਰਮਾਤਾਵਾਂ ਦੇ ਸੰਗਠਨ ਨੇ ਕਿਹਾ ਕਿ ਅਫਰੀਕਾ ਅਤੇ ਗੁਆਂਢੀ ਦੇਸ਼ਾਂ ਵਰਗੇ ਮੁੱਖ ਬਾਜ਼ਾਰਾਂ ’ਚ ਬਰਾਮਦ ਮੰਗ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ‘ਮੇਡ ਇਨ ਇੰਡੀਆ’ ਵਾਹਨਾਂ ਦੀ ਪਹੁੰਚ ਵੱਧ ਰਹੀ ਹੈ। ਸਿਆਮ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ,‘‘ਬਰਾਮਦ ਦੇ ਮੋਰਚੇ ’ਤੇ ਸਾਰੇ ਖੇਤਰਾਂ, ਖਾਸ ਕਰ ਕੇ ਯਾਤਰੀ ਵਾਹਨਾਂ ਅਤੇ ਦੋਪਹੀਆ ਵਾਹਨਾਂ ’ਚ ਚੰਗਾ ਪੁਨਰ ਸੁਰਜੀਤ ਵੇਖਿਆ ਗਿਆ, ਜੋ ਕੌਮਾਂਤਰੀ ਮੰਗ ’ਚ ਸੁਧਾਰ ਅਤੇ ਭਾਰਤ ਦੀ ਵੱਧਦੀ ਮੁਕਾਬਲੇਬਾਜ਼ੀ ਸਮਰੱਥਾ ਨੂੰ ਦਰਸਾਉਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
FPI ਨੇ ਪਿਛਲੇ ਹਫਤੇ ਭਾਰਤੀ ਸ਼ੇਅਰ ਬਾਜ਼ਾਰ ’ਚ 8,500 ਕਰੋੜ ਰੁਪਏ ਪਾਏ
NEXT STORY