ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ ਨੇ ਐਕਸਿਸ ਬੈਂਕ ਨੂੰ ਉਨ੍ਹਾਂ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ ਜਿਨ੍ਹਾਂ ਨੂੰ ਮੌਜੂਦਾ ਵਿੱਤੀ ਸਾਲ ਲਈ ਸੋਨੇ ਅਤੇ ਚਾਂਦੀ ਦੇ ਦਰਾਮਦ ਦੀ ਆਗਿਆ ਹੈ। ਨਿੱਜੀ ਖੇਤਰ ਦੇ ਐਕਸਿਸ ਬੈਂਕ ਪਿਛਲੇ ਸਾਲ ਸਰਾਫਾ ਦੇ ਸਭ ਤੋਂ ਵੱਡੇ ਦਰਾਮਦਕਰਤਾ ਬੈਂਕਾਂ 'ਚੋਂ ਇਕ ਰਿਹਾ ਸੀ। ਰਿਜ਼ਰਵ ਬੈਂਕ ਨੇ ਉਨ੍ਹਾਂ 16 ਬੈਂਕਾਂ ਦੀ ਸੂਚੀ ਕੱਲ੍ਹ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਜਿਨ੍ਹਾਂ ਨੇ ਮੌਜੂਦਾ ਵਿੱਤੀ ਸਾਲ 'ਚ ਸੋਨੇ ਚਾਂਦੀ ਦੀ ਦਰਾਮਦ ਦੀ ਆਗਿਆ ਰਹੇਗੀ।
ਇਸ 'ਚ ਐਕਸਿਸ ਬੈਂਕ ਦਾ ਨਾਂ ਨਹੀਂ ਹੈ। ਪਿਛਲੇ ਸਾਲ ਜਿਨ੍ਹਾਂ 19 ਬੈਂਕਾਂ ਨੂੰ ਇਹ ਆਗਿਆ ਸੀ ਉਨ੍ਹਾਂ 'ਚੋਂ ਮੁੱਖ ਦਰਾਮਦਕਰਤਾ 'ਚੋਂ ਇਕ ਐਕਸਿਸ ਬੈਂਕ ਰਿਹਾ ਸੀ। ਇਸ ਆਗਿਆ ਦੇ ਤਹਿਤ ਬੈਂਕ ਕੱਚੇ ਸੋਨੇ ਅਤੇ ਚਾਂਦੀ ਦੀ ਦਰਾਮਦ ਕਰ ਉਸ ਨੂੰ ਵੇਚਦੇ ਹਨ। ਰਿਜ਼ਰਵ ਬੈਂਕ ਅਤੇ ਰਿਜ਼ਰਵ ਬੈਂਕ ਦੇ ਬੁਲਾਰਿਆਂ ਨੇ ਇਸ ਬਾਰੇ 'ਚ ਟਿੱਪਣੀ ਨਹੀਂ ਕੀਤੀ।
ਕੇਂਦਰੀ ਬੈਂਕ ਨੇ ਇਹ ਕਾਰਵਾਈ ਅਜਿਹੇ ਸਮੇਂ 'ਚ ਕੀਤੀ ਹੈ ਜਦਕਿ ਕੱਲ ਹੀ ਕੁਝ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਉਸ ਨੇ ਐਕਸਿਸ ਬੈਂਕ ਦੇ ਨਿਰਦੇਸ਼ਕ ਮੰਡਲ ਨੂੰ ਕਿਹਾ ਕਿ ਉਹ ਪ੍ਰਬੰਧ ਨਿਰਦੇਸ਼ਕ ਅਹੁਦੇ 'ਤੇ ਸ਼ਿਖਾ ਸ਼ਰਮਾ ਨੂੰ ਚੌਥੇ ਕਾਰਜਕਾਲ ਦੀ ਆਪਣੀ ਪੇਸ਼ਕਸ਼ 'ਤੇ ਮੁੜ-ਵਿਚਾਰ ਕਰਨ। ਰਿਪੋਰਟਾਂ ਮੁਤਾਬਕ ਬੈਂਕ ਦੇ ਫਸੇ ਕਰਜ਼ 'ਚ ਭਾਰੀ ਉਛਾਲ ਦੇ ਮੱਦੇਨਜ਼ਰ ਇਹ ਸੁਝਾਅ ਦਿੱਤਾ ਗਿਆ ਸੀ। ਸ਼ਿਖਾ ਸ਼ਰਮਾ ਜੂਨ 2009 'ਚ ਐਕਸਿਸ ਬੈਂਕ ਨਾਲ ਜੁੜੀ। ਉਨ੍ਹਾਂ ਦਾ ਤਿੰਨ ਸਾਲ ਦਾ ਚੌਥਾ ਕਾਰਜਕਾਲ ਇਸ ਸਾਲ ਜੂਨ ਤੋਂ ਸ਼ੁਰੂ ਹੋਵੇਗਾ।
ਟਰੰਪ ਦੇ ਟਵੀਟ ਨਾਲ ਐਮਾਜ਼ੋਨ ਨੂੰ 45 ਅਰਬ ਡਾਲਰ ਦਾ ਨੁਕਸਾਨ
NEXT STORY