ਨਵੀਂ ਦਿੱਲੀ– ਪਤੰਜਲੀ ਗਰੁੱਪ ਦੇ ਸਰਪਰਸਤ ਅਤੇ ਯੋਗ ਗੁਰੂ ਬਾਬਾ ਰਾਮਦੇਵ ਦੇ ਛੋਟੇ ਭਰਾ ਰਾਮ ਭਰਤ ਅਤੇ ਉਨ੍ਹਾਂ ਦੇ ਸੀਨੀਅਰ ਸਹਿਯੋਗੀ ਅਚਾਰਿਆ ਬਾਲਕ੍ਰਿਸ਼ਣ ਨੂੰ ਰੁਚੀ ਸੋਇਆ ਦੇ ਬੋਰਡ ’ਚ ਜਗ੍ਹਾ ਦਿੱਤੀ ਗਈ ਹੈ। ਰਾਮ ਭਰਮ ਨੂੰ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਅਤੇ ਅਚਾਰਿਆ ਬਾਲਕ੍ਰਿਸ਼ਣ ਨੂੰ ਚੇਅਰਮੈਨ ਬਣਾਇਆ ਗਿਆ ਹੈ। ਹਾਲਾਂਕਿ, ਅਜੇ ਇਸ ’ਤੇ ਸ਼ੇਅਰਧਾਰਕਾਂ ਵਲੋਂ ਮਨਜ਼ੂਰੀ ਲਈ ਜਾਣੀ ਹੈ। ਜ਼ਿਕਰਯੋਗ ਹੈ ਕਿ ਨਿਊਟ੍ਰੀਲਾ ਫੂਲ ਬ੍ਰਾਂਡ ਬੇਚਣ ਵਾਲੀ ਸੋਇਆ ਫੂਡ ਕੰਪਨੀ ਰੁਚੀ ਸੋਇਆ ਨੂੰ ਪਤੰਜਲੀ ਗਰੁੱਪ ਨੇ ਪਿਛਲੇ ਸਾਲ ਹੀ 4,350 ਕਰੋੜ ਰੁਪਏ ’ਚ ਖ਼ਰੀਦਿਆ ਹੈ।
ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਮੁਫ਼ਤ ਮਿਲ ਰਿਹੈ 5GB ਡਾਟਾ, ਬਸ ਕਰਨਾ ਹੋਵੇਗਾ ਇਹ ਕੰਮ
ਸ਼ੇਅਰਧਾਰਕਾਂ ਨੂੰ ਜਾਣਕਾਰੀ
ਰੁਚੀ ਸੋਇਆ ਇੰਡਸਟ੍ਰੀਜ਼ ਲਿਮਟਿਡ ਨੇ ਆਪਣੇ ਸ਼ੇਅਰਧਾਰਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਕੋਲੋਂ 41 ਸਾਲ ਦੇ ਰਾਮ ਭਰਮ ਨੂੰ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਕਰਨ ਲਈ ਮਨਜ਼ੂਰੀ ਮੰਗੀ ਹੈ। ਬਾਬਾ ਰਾਮਦੇਵ ਨੂੰ ਵੀ ਕੰਪਨੀ ’ਚ ਡਾਇਰੈਕਟਰ ਬਣਾਇਆ ਗਿਆ ਹੈ। ਰੁਚੀ ਸੋਇਆ ਨੂੰ ਪਤੰਜਲੀ ਆਯੋਰਵੇਦ ਲਿਮਟਿਡ, ਦਿਵਅ ਯੋਗ ਮੰਦਰ ਟ੍ਰਸਟ, ਪਤੰਜਲੀ ਟਰਾਂਸਪੋਰਟ ਪ੍ਰਾਈਵੇਟ ਲਿਮਟਿਡ ਅਤੇ ਪਤੰਜਲੀ ਗ੍ਰਾਮਧੋਗ ਦੇ ਕਨਸੋਰਟੀਅਮ ਨੇ ਮਿਲ ਕੇ ਖ਼ਰੀਦਿਆ ਸੀ। ਹੁਣ ਨਵੇਂ ਮੈਨੇਜਮੈਂਟ ਨੂੰ ਆਪਣਾ ਬੋਰਡ ਚੁਣਨ ਦਾ ਅਧਿਕਾਰ ਹੈ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਕੀ ਕਿਹਾ ਕੰਪਨੀ ਨੇ
ਰੁਚੀ ਸੋਇਆ ਨੇ ਕਿਹਾ ਹੈ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 19 ਅਗਸਤ 2020 ਨੂੰ ਆਯੋਜਿਤ ਬੈਠਕ ’ਚ ਸ਼੍ਰੀਰਾਮ ਭਰਮ ਨੂੰ 19 ਅਗਸਤ, 2020 ਤੋਂ 17 ਦਸੰਬਰ 2020 ਤਕ ਲਈ ਮੈਨੇਜਿੰਗ ਡਾਇਰੈਕਟਰ ਬਣਾਇਆ ਹੈ। ਉਨ੍ਹਾਂ ਦਾ ਅਹੁਦਾ ਹੁਣ ਪੂਰੇ ਸਮੇਂ ਦੇ ਨਿਰਦੇਸ਼ਕ ਦੀ ਥਾਂ ਪ੍ਰਬੰਧ ਨਿਰਦੇਸ਼ਕ ਦਾ ਹੋਵੇਗਾ।
ਇਹ ਵੀ ਪੜ੍ਹੋ– Vi ਦਾ ਧਮਾਕੇਦਾਰ ਆਫਰ, ਗਾਹਕਾਂ ਨੂੰ ਮਿਲ ਰਿਹੈ 6GB ਬੋਨਸ ਡਾਟਾ
ਕਿੰਨੀ ਹੋਵੇਗੀ ਤਨਖ਼ਾਹ
ਨੋਟਿਸ ਮੁਤਾਬਕ, ਰਾਮ ਭਰਮ ਨੂੰ ਸਾਲਾਨਾ ਸਿਰਪ 1 ਰੁਪਏ ਦੀ ਤਨਖ਼ਾਹ ਦਿੱਤੀ ਜਾਵੇਗੀ। ਯਾਨੀ ਉਹ ਸਿਰਫ ਪ੍ਰਤੀਕ ਤੌਰ ’ਤੇ ਹੀ ਤਨਖ਼ਾਹ ਲੈਣਗੇ ਅਤੇ ਇਕ ਤਰ੍ਹਾਂ ਨਾਲ ਕੰਪਨੀ ਦੀ ਸੇਵਾ ਕਰਨਗੇ। ਇਸੇ ਤਰ੍ਹਾਂ ਅਚਾਰਿਆ ਬਾਲਕ੍ਰਿਸ਼ਣ ਵੀ ਸਾਲਾਨਾ 1 ਰੁਪਏ ਦੀ ਪ੍ਰਤੀਕ ਤੌਰ ’ਤੇ ਤਨਖ਼ਾਹ ਲੈਣਗੇ। ਇਸ ਤੋਂ ਇਲਾਵਾ ਗਿਰੀਸ਼ ਕੁਮਾਰ ਅਹੁਜਾ, ਗਿਆਜ ਸੁਧਾ ਮਿਸ਼ਰ ਅਤੇ ਤੇਜੇਂਦਰ ਮੋਹਨ ਭਸੀਨ ਨੂੰ ਕੰਪਨੀ ਦੇ ਬੋਰਡ ’ਚ ਸੁਤੰਤਰ ਨਿਰਦੇਸ਼ਕ ਬਣਾਇਆ ਗਿਆ ਹੈ। ਸਾਲ 2017 ’ਚ ਰੁਚੀ ਸੋਇਆ ਦੇ ਦਿਵਾਲੀਆ ਹੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅਤੇ ਇਸੇ ਤਹਿਤ ਪਿਛਲੇ ਸਾਲ ਇਸ ਨੂੰ ਵੇਚਿਆ ਗਿਆ ਸੀ।
ਵਿਆਹ ਵਾਲੇ ਮਾਸਕ ਦੇਖ ਆਨੰਦ ਮਹਿੰਦਰਾ ਹੋਏ ਹੈਰਾਨ, ਯੂਜ਼ਰ ਨੂੰ ਵੀ ਟਵਿੱਟਰ 'ਤੇ ਦਿੱਤੇ ਮਜ਼ਾਕੀਆ ਜਵਾਬ
NEXT STORY