ਮੁੰਬਈ (ਭਾਸ਼ਾ)–ਬਜਾਜ ਆਟੋ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ’ਚ ਆਪਣੇ ਸਾਰੇ ਮਾਡਲਾਂ ਦੀ ਮੁਫਤ ਸਰਵਿਸ ਮਿਆਦ 31 ਜੁਲਾਈ ਤੱਕ ਵਧਾ ਦਿੱਤੀ ਹੈ। ਬਜਾਜ ਆਟੋ ਨੇ ਕਈ ਸੂਬਿਆਂ ਵਲੋਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੂੰ ਰੋਕਣ ਲਈ ਸਥਾਨਕ ਪੱਧਰ ’ਤੇ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਇਹ ਫੈਸਲਾ ਕੀਤਾ।
ਇਹ ਵੀ ਪੜ੍ਹੋ-ਇਜ਼ਰਾਈਲੀ ਹਵਾਈ ਹਮਲੇ 'ਚ 6 ਦੀ ਮੌਤ, ਗਾਜ਼ਾ 'ਚ 3 ਦਰਜਨ ਤੋਂ ਵਧੇਰੇ ਘਰ ਤਬਾਹ
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਕ ਅਪ੍ਰੈਲ ਤੋਂ 31 ਮਈ ਦਰਮਿਆਨ ਖਤਮ ਹੋਣ ਵਾਲੀ ਵਾਹਨਾਂ ਦੀ ਮੁਫਤ ਸਰਵਿਸ ਮਿਆਦ ਹੁਣ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਵਧੀ ਹੋਈ ਮੁਫਤ ਸਰਵਿਸ ਮਿਆਦ ਸਾਰੇ ਦੋਪਹੀਆ ਅਤੇ ਕਮਰਸ਼ੀਅਲ ਵਾਹਨਾਂ ’ਤੇ ਲਾਗੂ ਹੈ। ਬਜਾਜ ਆਟੋ ਦੇ ਕਾਰਜਕਾਰੀ ਡਾਇਰੈਕਟਰ ਰਾਕੇਸ਼ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਅਸੀਂ ਆਪਣੇ ਸਾਰੇ ਗਾਹਕਾਂ ਲਈ ਇਕ ਵਾਰ ਮੁੜ ਸਰਵਿਸ ਮਿਆਦ ਨੂੰ ਦੋ ਮਹੀਨੇ ਲਈ ਵਧਾ ਰਹੇ ਹਾਂ।
ਇਹ ਵੀ ਪੜ੍ਹੋ-ਲੈਬਨਾਨ ਤੋਂ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ ਗਏ : ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਟਾਟਾ ਮੋਟਰਜ਼ ਨੇ ਵਪਾਰਕ ਵਾਹਨਾਂ ਲਈ ਮੁਫ਼ਤ ਸਰਵਿਸ ਤੇ ਵਾਰੰਟੀ ਵਧਾਈ
NEXT STORY