ਗਾਜ਼ਾ ਸਿਟੀ-ਲੈਬਨਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਲੈਬਨਾਨ ਵੱਲ ਕਈ ਰਾਕੇਟ ਦਾਗੇ ਗਏ ਹਨ। ਇਜ਼ਰਾਈਲ ਦੀ ਫੌਜ ਨੇ ਉੱਤਰੀ ਇਜ਼ਰਾਈਲ 'ਚ ਹਵਾਈ ਹਮਲਿਆਂ ਦਾ ਸਾਇਰਨ ਵਜਾਉਣ ਦੀ ਗੱਲ ਕਹੀ ਹੈ ਜਦਕਿ ਇਜ਼ਰਾਈਲ ਦੇ ਟੀ.ਵੀ. ਸਟੇਸ਼ਨਾਂ ਨੇ ਦੱਸਿਆ ਕਿ ਇਲਾਕੇ 'ਚ ਦੋ ਰਾਕੇਟ ਡਿੱਗੇ ਜਦਕਿ ਦੋ ਰਾਕੇਟ ਨੂੰ ਬੁੱਧਵਾਰ ਨੂੰ ਹਵਾ 'ਚ ਹੀ ਦਾਗੇ ਗਏ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲ ਅਤੇ ਹਮਾਸ ਦਰਮਿਆਨ ਹਿੰਸਾ ਤੇਜ਼ ਹੋ ਗਈ ਹੈ।
ਇਹ ਵੀ ਪੜ੍ਹੋ-'ਅਮਰੀਕੀ ਟੀਕਾ ਭਾਰਤ ਦੇ ਇਸ ਕੋਰੋਨਾ ਵੈਰੀਐਂਟ ਵਿਰੁੱਧ ਅਸਰਦਾਰ'
ਸਾਲਾਂ ਤੋਂ ਇਸ ਖੇਤਰ ਦੀ ਭਿਆਨਕ ਦੁਸ਼ਮਣੀ ਨੂੰ ਰੋਕਣ ਲਈ ਜੰਗਬੰਦੀ ਲਿਆਉਣ ਦੀਆਂ ਨਿਯਮਿਤ ਕੂਟਨੀਤਕ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਇਜ਼ਰਾਈਲੀ ਮੀਡੀਆ ਮੁਤਾਬਕ ਹਮਾਸ ਨੇ ਗਾਜ਼ਾ ਤੋਂ 3350 ਤੋਂ ਵਧੇਰੇ ਰਾਕੇਟ ਦਾਗੇ ਹਨ ਜਿਸ 'ਚੋਂ 200 ਸਿਰਫ ਸੋਮਵਾਰ ਨੂੰ ਹੀ ਦਾਗੇ ਗਏ। ਉਥੇ ਦੂਜੇ ਪਾਸੇ ਇਜ਼ਰਾਈਲ ਦੇ ਹਮਲਿਆਂ 'ਚ ਘਟੋ-ਘੱਟ 130 ਅੱਤਵਾਦੀ ਮਾਰੇ ਗਏ ਹਨ।ਗਾਜ਼ਾ 'ਚ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ ਜਿਸ 'ਚ 61 ਬੱਚੇ ਅਤੇ 36 ਮਹਿਲਾਵਾਂ ਸ਼ਾਮਲ ਹਨ। ਜਦਕਿ ਇਜ਼ਰਾਈਲ 'ਚ ਦੋ ਬੱਚਿਆ ਸਮੇਤ 10 ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ-ਮਿਸਰ ਨੇ ਗਾਜ਼ਾ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਕਾਲ ’ਚ ਵੀ ਘੁੰਮਣ ਜਾ ਸਕਦੇ ਹੋ ਰੂਸ, ਸਪੂਤਨਿਕ-ਵੀ ਦੇ ਦੋ ਸ਼ਾਟਸ ਨਾਲ 1.3 ਲੱਖ ਆਏਗਾ ਖਰਚਾ
NEXT STORY