ਗਾਜ਼ਾ ਸਿਟੀ-ਇਜ਼ਰਾਲ ਦੇ ਹਵਾਈ ਹਮਲੇ 'ਚ ਬੁੱਧਵਾਰ ਦੀ ਸਵੇਰ ਗਾਜ਼ਾ ਸਿਟੀ 'ਚ ਘਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਦਰਜਨ ਤੋਂ ਵਧੇਰੇ ਮੈਂਬਰਾਂ ਵਾਲੇ ਪਰਿਵਾਰ ਦਾ ਇਕ ਵੱਡਾ ਘਰ ਤਬਾਹ ਹੋ ਗਿਆ। ਫੌਜ ਨੇ ਦੱਸਿਆ ਕਿ ਹਮਾਸ ਸਾਸ਼ਿਤ ਖੇਤਰ ਤੋਂ ਲਗਾਤਾਰ ਰਾਕੇਟ ਹਮਲੇ ਦਰਮਿਆਨ ਉਸ ਨੇ ਦੱਖਣ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਮਲੇ 'ਚ 40 ਮੈਂਬਰਾਂ ਵਾਲੇ ਅਲ-ਅਸਤਲ ਪਰਿਵਾਰ ਦਾ ਘਰ ਤਬਾਹ ਹੋ ਗਿਆ। ਨਿਵਾਸੀਆਂ ਨੇ ਦੱਸਿਆ ਕਿ ਹਵਾਈ ਹਮਲੇ 'ਚ ਪੰਜ ਮਿੰਟ ਪਹਿਲਾਂ ਦੱਖਣੀ ਸ਼ਹਿਰ ਖਾਨ ਯੂਨੁਸ ਦੇ ਭਵਨ 'ਚ ਚਿਤਾਵਨੀ ਮਿਜ਼ਾਈਲ ਦਾਗੀ ਗਈ ਜਿਸ ਨਾਲ ਪਰਿਵਾਰ ਦਾ ਹਰ ਮੈਂਬਰ ਉਥੋਂ ਭੱਜਣ 'ਚ ਸਫਲ ਰਿਹਾ।
ਇਹ ਵੀ ਪੜ੍ਹੋ-ਲੈਬਨਾਨ ਤੋਂ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ ਗਏ : ਅਧਿਕਾਰੀ
ਯੂਨੀਵਰਸਿਟੀ 'ਚ ਪ੍ਰੋਫੈਸਰ ਅਹਿਮਦ ਅਲ ਅਸਤਲ ਨੇ ਹਵਾਈ ਹਮਲੇ ਤੋਂ ਪਹਿਲਾਂ ਖੌਫ ਦੇ ਮਾਹੌਲ ਦਾ ਵਰਣਨ ਕਰਦੇ ਹੋਏ ਕਿਹਾ ਕਿ ਮਹਿਲਾਵਾਂ, ਬੱਚਿਆਂ ਅਤੇ ਪੁਰਸ਼ ਭਵਨ ਤੋਂ ਬਾਹਰ ਭੱਜਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਅਸੀਂ ਸੜਕਾਂ 'ਤੇ ਸੀ ਕਿ ਬੰਬਾਰੀ ਸ਼ੁਰੂ ਹੋ ਗਈ। ਉਹ ਸਿਰਫ ਤਬਾਹੀ ਮਚਾ ਰਹੇ ਸਨ, ਬੱਚੇ ਸੜਕਾਂ 'ਤੇ ਰੋ ਰਹੇ ਹਨ ਅਤੇ ਕੋਈ ਵੀ ਸਾਡੀ ਮਦਦ ਲਈ ਨਹੀਂ ਹੈ। ਹੁਣ ਭਗਵਾਨ ਹੀ ਸਾਡੀ ਰੱਖਿਆ ਕਰਨਗੇ।
ਇਹ ਵੀ ਪੜ੍ਹੋ-'ਅਮਰੀਕੀ ਟੀਕਾ ਭਾਰਤ ਦੇ ਇਸ ਕੋਰੋਨਾ ਵੈਰੀਐਂਟ ਵਿਰੁੱਧ ਅਸਰਦਾਰ'
ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਸ ਨੇ ਖਾਨ ਯੂਨੁਸ ਅਤੇ ਰਾਫਾ 'ਚ ਅੱਤਵਾਦੀਆਂ ਦੇ ਸੁਰੰਗ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਅਤੇ 25 ਮਿੰਟ 'ਚ 52 ਜਹਾਜ਼ਾਂ ਨੇ 40 ਟਿਕਾਣਿਆਂ 'ਤੇ ਬੰਬਾਰੀ ਕੀਤੀ। ਗਾਜ਼ਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਹਮਲਿਆਂ 'ਚ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਅੱਠ ਲੋਕ ਜ਼ਖਮੀ ਹੋ ਗਏ। ਹਮਾਸ ਦੇ ਅਲ-ਅਕਸਾ ਰੇਡੀਓ ਨੇ ਦੱਸਿਆ ਕਿ ਗਾਜ਼ਾ ਸਿਟੀ 'ਚ ਹਵਾਈ ਹਮਲੇ 'ਚ ਉਸ ਦੇ ਇਕ ਪੱਤਰਕਾਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਮਿਸਰ ਨੇ ਗਾਜ਼ਾ ਦੇ ਮੁੜ ਨਿਰਮਾਣ ਕਾਰਜਾਂ ਲਈ 50 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਲੈਬਨਾਨ ਤੋਂ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ ਗਏ : ਅਧਿਕਾਰੀ
NEXT STORY