ਬਿਜ਼ਨੈੱਸ ਡੈਸਕ - ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਦੀ ਆਨਲਾਈਨ ਕੋਲਾ ਨਿਲਾਮੀ ’ਚ ਗੁਆਂਢੀ ਦੇਸ਼ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਦੇ ਖਰੀਦਦਾਰ ਹੁਣ ਭਾਰਤੀ ਵਿਚੌਲਿਆਂ ਨੂੰ ਲਾਂਭੇ ਕਰਦੇ ਹੋਏ ਸਿੱਧੇ ਸ਼ਾਮਲ ਹੋ ਸਕਦੇ ਹਨ। ਕੰਪਨੀ ਅਨੁਸਾਰ ਇਸ ਕਦਮ ਨਾਲ ਵਾਧੂ ਕੋਲਾ ਸ੍ਰੋਤਾਂ ਦੀ ਬਿਹਤਰ ਵਰਤੋਂ ’ਚ ਮਦਦ ਮਿਲੇਗੀ ਅਤੇ ਪਾਰਦਰਸ਼ਤਾ ਨੂੰ ਉਤਸ਼ਾਹ ਮਿਲੇਗਾ। ਹੁਣ ਤੱਕ ਸਰਹੱਦ ਪਾਰ ਦੇ ਖਪਤਕਾਰਾਂ ਨੂੰ ਕੋਲ ਇੰਡੀਆ ਤੋਂ ਕੋਲਾ ਸਿਰਫ ਘਰੇਲੂ ਕੋਲਾ ਕਾਰੋਬਾਰੀਆਂ ਰਾਹੀਂ ਹੀ ਮਿਲਦਾ ਸੀ, ਜਿਨ੍ਹਾਂ ਨੂੰ ਬਿਨਾਂ ਕਿਸੇ ਅੰਤਿਮ ਵਰਤੋਂ ਦੀ ਸ਼ਰਤ ਦੇ ਕੋਲਾ ਖਰੀਦਣ ਅਤੇ ਵੇਚਣ ਦੀ ਇਜਾਜ਼ਤ ਸੀ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਸੀ. ਆਈ. ਐੱਲ. ਨੇ ਬਿਆਨ ’ਚ ਕਿਹਾ ਕਿ 1 ਜਨਵਰੀ 2026 ਤੋਂ ਪਹਿਲੀ ਵਾਰ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਦੇ ਕੋਲਾ ਖਪਤਕਾਰ ਭਾਰਤ ਤੋਂ ਕੋਲਾ ਖਰੀਦਣ ਲਈ ਕੋਲ ਇੰਡੀਆ ਦੀ ‘ਸਿੰਗਲ ਵਿੰਡੋ ਮੋਡ ਐਗਨੌਸਟਿਕ (ਐੱਸ. ਡਬਲਯੂ. ਐੱਮ. ਏ.) ਆਨਲਾਈਨ ਨਿਲਾਮੀ ’ਚ ਸਿੱਧੇ ਤੌਰ ’ਤੇ ਹਿੱਸਾ ਲੈ ਸਕਣਗੇ।
ਇਹ ਵੀ ਪੜ੍ਹੋ : IIT ਹੈਦਰਾਬਾਦ ਦੇ 21 ਸਾਲਾ ਵਿਦਿਆਰਥੀ ਨੇ ਰਚਿਆ ਇਤਿਹਾਸ, ਮਿਲਿਆ 2.5 ਕਰੋੜ ਦਾ ਪੈਕੇਜ
ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਿਦੇਸ਼ੀ ਖਰੀਦਦਾਰਾਂ ਲਈ ਐੱਸ. ਡਬਲਯੂ. ਐੱਮ. ਏ. ਈ-ਨਿਲਾਮੀ ਖੋਲ੍ਹਣਾ, ਘਰੇਲੂ ਕੋਲਾ ਲੋੜਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਦੇ ਹੋਏ ਬਾਜ਼ਾਰ ਵਿਸਤਾਰ ਪ੍ਰਤੀ ਸੀ. ਆਈ. ਐੱਲ. ਦੇ ਸੰਤੁਲਿਤ ਰੁਖ਼ ਨੂੰ ਦਰਸਾਉਂਦਾ ਹੈ। ਇਸ ਕਦਮ ਨਾਲ ਪਾਰਦਰਸ਼ਤਾ, ਮੁਕਾਬਲੇਬਾਜ਼ੀ ਅਤੇ ਗਲੋਬਲ ਬਾਜ਼ਾਰ ਨਾਲ ਜੁੜਾਅ ਵਧੇਗਾ। ਸੋਧੀ ਹੋਈ ਵਿਵਸਥਾ ਤਹਿਤ ਹੁਣ ਵਿਦੇਸ਼ੀ ਖਰੀਦਦਾਰ ਘਰੇਲੂ ਖਰੀਦਦਾਰਾਂ ਦੇ ਨਾਲ ਐੱਸ. ਡਬਲਯੂ. ਐੱਮ. ਏ. ਨਿਲਾਮੀ ’ਚ ਹਿੱਸਾ ਲੈ ਸਕਣਗੇ।
ਇਹ ਵੀ ਪੜ੍ਹੋ : ਡੇਢ ਸਾਲ 'ਚ 4 ਕਰੋੜ ਦਾ ਟੈਕਸ ਭਰ ਸਿਸਟਮ ਤੋਂ ਪਰੇਸ਼ਾਨ ਹੋਇਆ ਕਾਰੋਬਾਰੀ, ਦੇਸ਼ ਛੱਡਣ ਦਾ ਕੀਤਾ ਫੈਸਲਾ
ਇਹ ਵੀ ਪੜ੍ਹੋ : ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
AC ਜਾਂ ਮਿਕਸਰ ਖਰੀਦਣ ਬਾਰੇ ਸੋਚ ਰਹੇ ਹੋ... ਤਾਂ ਵਿਗੜ ਸਕਦਾ ਹੈ ਤੁਹਾਡਾ ਬਜਟ, ਜਾਣੋ ਵਜ੍ਹਾ
NEXT STORY