Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    5:10:36 PM

  • punjab politics assembly elections

    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ,...

  • dark eagle in middle east

    ਅਮਰੀਕਾ ਦਾ ਵੱਡਾ ਕਦਮ, ਮਿਡਲ ਈਸਟ 'ਚ ‘Dark Eagle’...

  • punjab bus full of passengers falls victim to major accident

    ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵੱਡੇ ਹਾਦਸੇ ਦਾ...

  • ludhiana boy viral video

    'ਮੇਰੀ ਅਰਥੀ ਨੂੰ ਮੋਢਾ ਮੇਰੇ ਭਰਾ ਦਾ ਹੋਵੇ...',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬਾਲੇਨ ਸ਼ਾਹ ਤੋਂ ਨੇਪਾਲ ਨੂੰ ਬਹੁਤ ਸਾਰੀਆਂ ਉਮੀਦਾਂ

BLOG News Punjabi(ਬਲਾਗ)

ਬਾਲੇਨ ਸ਼ਾਹ ਤੋਂ ਨੇਪਾਲ ਨੂੰ ਬਹੁਤ ਸਾਰੀਆਂ ਉਮੀਦਾਂ

  • Edited By Anmol Tagra,
  • Updated: 08 Mar, 2026 03:50 PM
Blog
balen shah nepal
  • Share
    • Facebook
    • Tumblr
    • Linkedin
    • Twitter
  • Comment

ਨੇਪਾਲ ਦਾ ਚੋਣ ਨਤੀਜਾ ਸਿਰਫ ਇਕ ਨਿੱਕੇ ਜਿਹੇ ਦੇਸ਼ ਦਾ ਨਤੀਜਾ ਨਹੀਂ ਹੈ। ਇਹ ਦੁਨੀਆ ਦੇ ਉਨ੍ਹਾਂ ਤਮਾਮ ਦੇਸ਼ਾਂ ਦੇ ਸ਼ਾਸਕਾਂ ਨੂੰ ਇਕ ਸਬਕ ਹੈ ਜੋ ਰਾਸ਼ਟਰ ਨੂੰ ਆਪਣੀ ਜਾਗੀਰ ਸਮਝ ਕੇ ਸ਼ਾਸਨ ਚਲਾਉਣ ਦੀ ਭੁੱਲ ਕਰ ਰਹੇ ਹਨ। ਭਾਰਤ ਦੇ ਗੁਆਂਢੀ ਇਸ ਨਿੱਕੇ ਜਿਹੇ ਰਾਸ਼ਟਰ ਦਾ ਚੋਣ ਨਤੀਜਾ ਯੁਵਾ ਸ਼ਕਤੀ ਦੇ ਬਦਲਾਅ ਦੀ ਦ੍ਰਿੜ੍ਹ ਇੱਛਾ ਸ਼ਕਤੀ ਦਾ ਨਤੀਜਾ ਹੈ, ਜਿੱਥੇ ਉਨ੍ਹਾਂ ’ਚ ਹਿਜਰਤ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਬੱਚਿਆਂ ਤੱਕ ਹੀ ਸੀਮਤ ਸੁੱਖ ਅਤੇ ਅੱਯਾਸ਼ੀਪੂਰਨ ਜੀਵਨਸ਼ੈਲੀ ਖ਼ਿਲਾਫ਼ ਅੱਗ ਧੁੱਖ ਰਹੀ ਸੀ। ਦੇਖਿਆ ਜਾਵੇ ਤਾਂ ਚੋਣ ਲਹਿਰ ਇਸ ਨੂੰ ਹੀ ਕਹਿੰਦੇ ਹਨ ਜਿੱਥੇ ਕਿਸੇ ਦੇ ਪੱਖ ’ਚ ਹਮਦਰਦੀ ਦੀ ਜਗ੍ਹਾ ਬਦਲੇ ਦੀ ਅੱਗ ਸੀ, ਜਿਸ ਦੀਆਂ ਲਪਟਾਂ ’ਚ ਨੇਪਾਲ ਦੀਆਂ ਇਕ ਤੋਂ ਇਕ ਪੁਰਾਣੀਆਂ ਪਾਰਟੀਆਂ ਸੜ ਕੇ ਸੁਆਹ ਹੋ ਗਈਆਂ। ਇੱਥੇ ਨੇਪਾਲੀ ਕਾਂਗਰਸ ਵੀ ਭਸਮ ਹੋਈ ਤਾਂ ਕਮਿਊਨਿਸਟ ਪਾਰਟੀਆਂ ਵੀ ਸੁਆਹ ਹੋ ਗਈਆਂ। ਨੇਪਾਲ ਤੋਂ ਕਮਿਊਨਿਸਟ ਪਾਰਟੀਆਂ ਦਾ ਖ਼ਾਤਮਾ ਭਾਰਤ ਲਈ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ।

ਚੋਣ ਆਰੰਭਤਾ ਦੇ ਕੁਝ ਦਿਨ ਬਾਅਦ ਸੱਤਾ ’ਚ ਆ ਰਹੀ ਰਾਸ਼ਟਰੀ ਸੁਤੰਤਰ ਪਾਰਟੀ ਨੂੰ ਸ਼ਹਿਰੀ ਪ੍ਰਭਾਵ ਵਾਲੀ ਪਾਰਟੀ ਕਹਿ ਕੇ ਇਸ ਦੇ ਸੀਮਤ ਖੇਤਰਾਂ ਤੱਕ ਸਿਮਟਣ ਦਾ ਕਿਆਸ ਲਗਾਇਆ ਜਾ ਰਿਹਾ ਸੀ ਅਤੇ ਚਾਰ ਵਾਰ ਦੇ ਪ੍ਰਧਾਨ ਮੰਤਰੀ ਓਲੀ ਨੂੰ ਧੂੜ ਚਟਾਉਂਦੇ ਹੋਏ ਇਤਿਹਾਸਕ ਵੋਟਾਂ ਦੇ ਫਰਕ ਨਾਲ ਜਿੱਤੇ ਕਾਠਮੰਡੂ ਦੇ ਸਾਬਕਾ ਮੇਅਰ ਅਤੇ ਰਾਸ਼ਟਰੀ ਸੁਤੰਤਰ ਪਾਰਟੀ ਦੇ ਪ੍ਰਧਾਨ ਮੰਤਰੀ ਦਾ ਚਿਹਰਾ ਰਹੇ ਬਾਲੇਨ ਸ਼ਾਹ ਨੂੰ ਸਖਤ ਮੁਕਾਬਲੇ ’ਚ ਫਸਿਆ ਦੱਸਿਆ ਜਾ ਰਿਹਾ ਸੀ। ਰਾਜਨੀਤਕ ਵਿਸ਼ਲੇਸ਼ਕਾਂ ਦੇ ਸਾਰੇ ਦੇ ਸਾਰੇ ਅਨੁਮਾਨ ਧਰੇ ਦੇ ਧਰੇ ਰਹਿ ਗਏ।

ਚੋਣ ਨਤੀਜਿਆਂ ’ਚ ਹਰ ਖੇਤਰ ’ਚ ਰਾਸ਼ਟਰੀ ਸੁਤੰਤਰ ਪਾਰਟੀ ਨੂੰ ਮਿਲ ਰਹੀ ਸ਼ਾਨਦਾਰ ਬੜ੍ਹਤ ਨਾਲ ਇਹ ਸਾਫ਼ ਹੋ ਗਿਆ ਹੈ ਕਿ ਰਾਜਸ਼ਾਹੀ ਖ਼ਤਮ ਹੋਣ ਤੋਂ ਬਾਅਦ ਨੇਪਾਲ ਨੂੰ ਪਹਿਲੀ ਵਾਰ ਮੁਕੰਮਲ ਬਹੁਮਤ ਦੀ ਸਰਕਾਰ ਨਸੀਬ ਹੋਣ ਜਾ ਰਹੀ ਹੈ। ਇਸ ਚੋਣ ਨਤੀਜੇ ਤੋਂ ਸਭ ਤੋਂ ਵੱਧ ਖੁਸ਼ ਨੇਪਾਲ ਦੇ ਉਹ 70 ਫੀਸਦੀ ਯੁਵਾ ਹਨ ਜਿਨ੍ਹਾਂ ਨੇ ਇਤਿਹਾਸਕ ਬਦਲਾਅ ਦੀ ਇਬਾਰਤ ਲਿਖੀ। ਸਰਕਾਰ ਬਾਲੇਨ ਸ਼ਾਹ ਦੀ ਅਗਵਾਈ ’ਚ ਬਣਨੀ ਤੈਅ ਹੈ। ਪਾਰਟੀ ਪ੍ਰਧਾਨ ਰਵੀ ਲਾਮੀਛਾਨੇ ਨੇ ਬਾਲੇਨ ਸ਼ਾਹ ਨੂੰ ਪਾਰਟੀ ’ਚ ਸ਼ਾਮਲ ਹੁੰਦੇ ਹੀ ਪ੍ਰਧਾਨ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ। ਨੇਪਾਲ ਦੀ ਰਾਜਨੀਤੀ ’ਚ ਪੱਤਰਕਾਰ ਤੋਂ ਰਾਜਨੇਤਾ ਬਣੇ ਰਵੀ ਲਾਮੀਛਾਨੇ ਦੀ ਇਸ ਚੋਣ ਬਿਸਾਤ ਦੀ ਤਾਰੀਫ਼ ਹਰ ਪਾਸੇ ਹੋ ਰਹੀ ਹੈ। ਨਵੀਂ ਸਰਕਾਰ ’ਚ ਰਵੀ ਲਾਮੀਛਾਨੇ ਗ੍ਰਹਿ ਮੰਤਰੀ ਹੋਣਗੇ, ਇਹ ਵੀ ਤੈਅ ਹੈ। ਸਰਕਾਰ ਗਠਨ ਤੋਂ ਪਹਿਲਾਂ ਉਨ੍ਹਾਂ ਨੇ ਰਾਜਨੀਤਕ ਦਲਾਂ ਤੋਂ 40 ਸਾਲ ਦਾ ਹਿਸਾਬ ਲੈਣ ਦਾ ਬਿਆਨ ਦੇ ਕੇ ਪੁਰਾਣੇ ਰਾਜਨੀਤਕ ਦਲਾਂ ’ਚ ਖਲਬਲੀ ਮਚਾ ਦਿੱਤੀ ਹੈ। ਉਨ੍ਹਾਂ ਦਾ ਇਹ ਬਿਆਨ ਭ੍ਰਿਸ਼ਟਾਚਾਰ ਦੇ ਵਿਰੁੱਧ ਖੁੱਲ੍ਹੀ ਜੰਗ ਦੇ ਐਲਾਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਨੇਪਾਲੀ ਕਾਂਗਰਸ ਹੋਵੇ ਜਾਂ ਏਮਾਲੇ, ਘੁੰਮ ਫਿਰ ਕੇ ਸਰਕਾਰ ਇਨ੍ਹਾਂ ਦੀ ਅਗਵਾਈ ’ਚ ਬਣਦੀ ਰਹੀ ਹੈ। ਦੇਖਿਆ ਜਾਵੇ ਤਾਂ 2008 ਤੋਂ ਬਾਅਦ ਨੇਪਾਲ ’ਚ ਸਰਕਾਰ-ਸਰਕਾਰ ਦੀ ਖੇਡ ਅਜਿਹੀ ਚੱਲੀ ਕਿ ਇਹ ਜਨਤਾ ਦੀ ਤਾਕਤ ਨੂੰ ਹੀ ਭੁੱਲ ਗਏ। ਇਹ ਲੋਕ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੇ ਵਿਕਾਸ ਤੱਕ ਹੀ ਸੀਮਤ ਰਹੇ। ਏਮਾਲੇ ਅਤੇ ਨੇਪਾਲੀ ਕਾਂਗਰਸ ਦੇ ਇਕ ਤੋਂ ਇਕ ਵੱਡੇ ਨੇਤਾਵਾਂ ਦੇ ਹੱਥ ਭ੍ਰਿਸ਼ਟਾਚਾਰ ਨਾਲ ਲਿਬੜੇ ਹੋਏ ਹਨ। ਜਿਵੇਂ ਕਿ ਰਵੀ ਲਾਮੀਛਾਨੇ ਨੇ ਕਿਹਾ, ਜੇਕਰ ਉਹ ਇਸ ’ਤੇ ਅਮਲ ਕਰ ਗਏ ਤਾਂ ਯਕੀਨ ਮੰਨੋ, ਏਮਾਲੇ ਅਤੇ ਨੇਪਾਲੀ ਕਾਂਗਰਸ ਦੇ ਬਹੁਤ ਸਾਰੇ ਵੱਡੇ ਨੇਤਾ ਸਲਾਖਾਂ ਦੇ ਪਿੱਛੇ ਹੋਣਗੇ। ਮੁਮਕਿਨ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਇਸ ਮੁਹਿੰਮ ’ਚ ਇਸ ਵਾਰ ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪੀ. ਐੱਮ. ਸ਼ੇਰ ਬਹਾਦਰ ਦੇਊਬਾ ਅਤੇ ਉਨ੍ਹਾਂ ਦੀ ਪਤਨੀ ਆਰਜ਼ੂ ਰਾਣਾ ਵੀ ਨਾ ਬਚ ਸਕਣ। ਇਨ੍ਹਾਂ ਦੋਵਾਂ ’ਤੇ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ।

ਓਲੀ ਸਰਕਾਰ ’ਚ ਬਹੁਤ ਘੱਟ ਦਿਨਾਂ ਤੱਕ ਗ੍ਰਹਿ ਮੰਤਰੀ ਰਹੇ ਰਵੀ ਲਾਮੀਛਾਨੇ ਦੀ ਦਿੱਖ ਇਕ ਸਖ਼ਤ ਗ੍ਰਹਿ ਮੰਤਰੀ ਦੀ ਉੱਭਰ ਕੇ ਜਨਤਾ ਦੇ ਸਾਹਮਣੇ ਆਈ ਸੀ। ਉਨ੍ਹਾਂ ਨੇ ਇਕ ਤੋਂ ਇਕ ਰਾਜਨੀਤਕ ਭ੍ਰਿਸ਼ਟਾਚਾਰ ਨੂੰ ਉਜਾਗਰ ਕਰ ਕੇ ਜਨਤਾ ’ਚ ਆਪਣੀ ਦਿੱਖ ਇਮਾਨਦਾਰ ਨੇਤਾ ਦੀ ਬਣਾ ਲਈ ਸੀ। ਅਮਰੀਕੀ ਪਿਛੋਕੜ ਦੇ ਰਵੀ ਲਾਮੀਛਾਨੇ ਦਾ ਰੁਖ਼ ਭਾਰਤ ਪ੍ਰਤੀ ਕਿਹੋ ਜਿਹਾ ਹੁੰਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਹਾਲਾਂਕਿ ਪਾਰਟੀ ਦੇ ਸੀਨੀਅਰ ਨੇਤਾ ਅਮਰੇਸ਼ ਸਿੰਘ ਨੇ ਚੋਣ ਨਤੀਜੇ ’ਚ ਪਾਰਟੀ ਦੀ ਬੜ੍ਹਤ ਦੇ ਵਿਚਾਲੇ ਕਾਠਮੰਡੂ ’ਚ ਮੀਡੀਆ ਦੇ ਸਵਾਲਾਂ ਦੇ ਜਵਾਬ ’ਚ ਸਾਫ਼ ਕਿਹਾ ਕਿ ਭਾਰਤ ਨਾਲ ਮਧੁਰ ਸਬੰਧਾਂ ਨੂੰ ਲੈ ਕੇ ਕੋਈ ਭੁਲੇਖਾ ਨਹੀਂ ਹੈ। ਉਸ ਨੂੰ ਨਾਲ ਲੈ ਕੇ ਨੇਪਾਲ ਨੂੰ ਅੱਗੇ ਵਧਾਵਾਂਗੇ।

ਪਰ ਬਾਲੇਨ ਸ਼ਾਹ ਜੋ ਹਨ ਤਾਂ ਚੀਨ ਦੇ ਵਿਰੁੱਧ ਪਰ ਭਾਰਤ ਪ੍ਰਤੀ ਉਨ੍ਹਾਂ ਦੇ ਰੁਖ਼ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿਉਂਕਿ ਬਤੌਰ ਮੇਅਰ ਉਨ੍ਹਾਂ ਦਾ ਆਪਣੇ ਕਮਰੇ ’ਚ ‘ਗ੍ਰੇਟਰ ਨੇਪਾਲ’ ਦਾ ਲਗਾਇਆ ਨਕਸ਼ਾ ਭਾਰਤ ਨੂੰ ਖਟਕਦਾ ਰਿਹਾ ਕਿਉਂਕਿ ਇਸ ਨਕਸ਼ੇ ’ਚ ਭਾਰਤ ਦੇ ਕਈ ਇਲਾਕਿਆਂ ਨੂੰ ਨੇਪਾਲੀ ਭੂ-ਖੇਤਰ ਦਰਸਾਇਆ ਗਿਆ ਹੈ। ਖ਼ੈਰ ਉਦੋਂ ਉਹ ਮੇਅਰ ਸਨ, ਹੁਣ ਉਹ ਇਕ ਅਜਿਹੇ ਰਾਸ਼ਟਰ ਦੇ ਪ੍ਰਧਾਨ ਮੰਤਰੀ ਹੋਣ ਜਾ ਰਹੇ ਹਨ ਜਿਸ ਦਾ ਸਬੰਧ ਭਾਰਤ ਨਾਲ ਸਿਰਫ ਖ਼ਾਨਾਪੂਰਤੀ ਜਿਹਾ ਨਹੀਂ ਹੈ, ਦੋਵਾਂ ਦੇ ਵਿਚਾਲੇ ਰੋਟੀ-ਬੇਟੀ ਦਾ ਸਦੀਆਂ ਪੁਰਾਣਾ ਰਿਸ਼ਤਾ ਹੈ ਹੀ, ਦੋਵੇਂ ਦੇਸ਼ ਭੂਗੋਲਿਕ, ਰੀਤੀ-ਰਿਵਾਜ ਅਤੇ ਸੱਭਿਆਚਾਰਕ ਸੱਭਿਅਤਾ ਦੇ ਦ੍ਰਿਸ਼ਟੀਕੋਣ ਤੋਂ ਵੀ ਇਕ-ਦੂਜੇ ਨਾਲ ਜੁੜੇ ਹਨ। ਭਾਰਤ-ਨੇਪਾਲ ਦੇ ਸਬੰਧਾਂ ਨੂੰ ਨਜ਼ਦੀਕ ਤੋਂ ਜਾਣਨ ਵਾਲਿਆਂ ਵੱਲੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਦਹਾਕਿਆਂ ਪੁਰਾਣੀਆਂ ਸੰਧੀਆਂ ਅਤੇ ਸਮਝੌਤੇ ਦੀ ਸਮੀਖਿਆ ਦੀ ਸ਼ੰਕਾ ਜਤਾਈ ਜਾ ਰਹੀ ਹੈ। ਫਿਲਹਾਲ ਨੇਪਾਲ ਦੀ ਸੰਭਾਵਿਤ ਬਾਲੇਨ ਸਰਕਾਰ ਇਸ ਨੂੰ ਲੈ ਕੇ ਸ਼ਾਇਦ ਹੀ ਕੋਈ ਜਲਦਬਾਜ਼ੀ ਦਿਖਾਏ। ਮੰਨਿਆ ਕਿ ਉਹ ਰਾਜਨੀਤੀ ਦੇ ਮਝੇ ਹੋਏ ਖਿਡਾਰੀ ਨਾ ਹੋਣ ਪਰ ਇਕ ਉੱਚ ਸਿੱਖਿਅਤ ਸ਼ਖਸੀਅਤ ਤਾਂ ਹਨ ਹੀ। ਬੇਸ਼ੱਕ ਉਹ ਨੇਪਾਲ ਦੇ ਹੁਣ ਤੱਕ ਦੇ ਇਤਿਹਾਸ ’ਚ ਸਭ ਤੋਂ ਘੱਟ ਉਮਰ (35 ਸਾਲ) ਦੇ ਪ੍ਰਧਾਨ ਮੰਤਰੀ ਹੋਣ ਜਾ ਰਹੇ ਹਨ ਪਰ ਇਹ ਉਨ੍ਹਾਂ ਦੇ ਸਰਕਾਰ ਚਲਾਉਣ ’ਚ ਅੱਗੇ ਆਏ, ਅਜਿਹੀ ਸੋਚ ਠੀਕ ਨਹੀਂ ਹੈ।

ਬਾਲੇਨ ਸ਼ਾਹ ਤੋਂ ਨੇਪਾਲ ਦੇ ਨੌਜਵਾਨਾਂ ਅਤੇ ਔਰਤਾਂ ਨੂੰ ਕਾਫੀ ਉਮੀਦਾਂ ਹਨ। ਉਹ ‘ਜੈਨ ਜੀ’ ਅੰਦੋਲਨ ਦਾ ਪ੍ਰਮੁੱਖ ਚਿਹਰਾ ਸਨ। ਅੱਜ ਉਨ੍ਹਾਂ ਦੀ ਇਸ ਗੱਲ ਨੂੰ ਲੈ ਕੇ ਸ਼ਲਾਘਾ ਹੋ ਰਹੀ ਹੈ ਕਿ ਜੋ ਸ਼ਖਸ ਨੇਪਾਲ ਦੀਆਂ ਦੁਸ਼ਵਾਰੀਆਂ ਨੂੰ ਮਹਿਸੂਸ ਕਰ ਕੇ ਸਰਕਾਰ ਉਖਾੜਨ ਦਾ ਮਾਦਾ ਰੱਖਦਾ ਹੋਵੇ, ਉਸ ਦੇ ਸਰਕਾਰ ਚਲਾਉਣ ’ਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ।

ਅਜਿਹੇ ਚੋਣ ਨਤੀਜੇ ਦੀ ਆਸ ਵਿਰੋਧੀ ਦਲਾਂ ਨੂੰ ਨਹੀਂ ਸੀ। ਪੁਰਾਣੀ ਕੋਈ ਵੀ ਪਾਰਟੀ ਵਿਰੋਧੀ ਦੇ ਲਾਇਕ ਵੀ ਸੀਟਾਂ ਜਿੱਤਣ ਦੀ ਸਥਿਤੀ ’ਚ ਨਹੀਂ ਆ ਪਾਈ। ਇਸੇ ਚੋਣ ’ਚ ਨੇਪਾਲੀ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਗਗਨ ਥਾਪਾ ਦੀ ਵੀ ਪ੍ਰੀਖਿਆ ਹੋ ਗਈ। ਸਭ ਤੋਂ ਬੁਰੇ ਦੌਰ ’ਚ ਨੇਪਾਲੀ ਕਾਂਗਰਸ ਆ ਖੜ੍ਹੀ ਹੋਈ। ਦੁਰਗਤੀ ਦੀ ਗੱਲ ਕਰੀਏ ਤਾਂ ਇਸ ਚੋਣ ’ਚ ਕੋਈ ਅਜਿਹੀ ਪਾਰਟੀ ਨਹੀਂ ਬਚੀ ਜੋ ਬਾਲੇਨ ਸ਼ਾਹ ਅਤੇ ਰਵੀ ਲਾਮੀਛਾਨੇ ਦੀ ਸੁਨਾਮੀ ’ਚ ਨਾ ਰੁੜ੍ਹੀ ਹੋਵੇ।

ਬਾਲੇਨ ਸ਼ਾਹ ਦੀ ਅਗਵਾਈ ’ਚ ਬਣਨ ਜਾ ਰਹੀ ਨੇਪਾਲ ਦੀ ਪੂਰਨ ਬਹੁਮਤ ਦੀ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ ’ਤੇ ਦੁਨੀਆ ਦੀ ਨਜ਼ਰ ਰਹਿਣਾ ਸੁਭਾਵਿਕ ਹੈ। ਇਸ ਪਾਰਟੀ ਦੇ ਦੋ ਪ੍ਰਮੁੱਖ ਚਿਹਰੇ ਬਾਲੇਨ ਸ਼ਾਹ ਅਤੇ ਰਵੀ ਲਾਮੀਛਾਨੇ ਦਾ ਕੋਈ ਲੰਬਾ ਰਾਜਨੀਤਕ ਪਿਛੋਕੜ ਨਹੀਂ ਹੈ। ਬਾਲੇਨ ਸ਼ਾਹ ਇੰਜੀਨੀਅਰ ਅਤੇ ਰੈਪਰ ਰਹੇ ਹਨ ਜਦਕਿ ਰਵੀ ਲਾਮੀਛਾਨੇ ਦੀ ਪਛਾਣ ਇਕ ਪੱਤਰਕਾਰ ਦੀ ਰਹੀ ਹੈ। 2022 ਦੀ ਚੋਣ ’ਚ ਉਨ੍ਹਾਂ ਨੇ ਰਾਸ਼ਟਰੀ ਸੁਤੰਤਰ ਪਾਰਟੀ ਦਾ ਗਠਨ ਕੀਤਾ, ਚੋਣ ਲੜੇ ਅਤੇ 20 ਸੀਟਾਂ ’ਤੇ ਧਮਾਕੇਦਾਰ ਜਿੱਤ ਦਰਜ ਕੀਤੀ। ਬਾਲੇਨ ਸ਼ਾਹ ਕਾਠਮੰਡੂ ਦੇ ਨੌਜਵਾਨਾਂ ’ਚ ਖਾਸੇ ਲੋਕਪ੍ਰਿਯ ਸਨ, ਆਜ਼ਾਦ ਮੇਅਰ ਦੀ ਚੋਣ ਲੜੇ ਅਤੇ ਕਾਠਮੰਡੂ ਦੇ ਮੇਅਰ ਬਣ ਗਏ। ਇਕ ਮੇਅਰ ਤੋਂ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਬਾਲੇਨ ਸ਼ਾਹ ਦਾ ਜਨਮ ਇਕ ਸਾਧਾਰਨ ਅਧਿਆਪਕ ਪਰਿਵਾਰ ’ਚ ਹੋਇਆ ਸੀ। ਪੜ੍ਹਾਈ ਇਸ ਪੱਧਰ ਦੀ ਸੀ ਕਿ ਉਹ ਦੋ-ਚਾਰ ਲੱਖ ਰੁਪਏ ਮਹੀਨੇ ਦੀ ਨੌਕਰੀ ਕਰ ਕੇ ਚੰਗਾ ਜੀਵਨ ਬਿਤਾ ਸਕਦੇ ਸਨ ਪਰ ਉਨ੍ਹਾਂ ਨੂੰ ਸਨਕ ਸੀ ਸੰਪੂਰਨ ਨੇਪਾਲ ਦੀ ਜੀਵਨਸ਼ੈਲੀ ਸੁਧਾਰਨ ਦੀ। ਨੇਪਾਲੀ ਜਨਤਾ ਨੇ ਉਨ੍ਹਾਂ ਨੂੰ ਇਹ ਮੌਕਾ ਦੇ ਦਿੱਤਾ ਹੈ। ਹੁਣ ਨੇਪਾਲ ਨੂੰ ਤਰੱਕੀ ਵੱਲ ਲੈ ਜਾਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।

—ਯਸ਼ੋਦਾ ਸ਼੍ਰੀਵਾਸਤਵ

  • Nepal
  • Balen Shah
  • Nepal Elections

‘ਦੁਨੀਆ ਦੇ ਪੁਲਸਿਮੈਨ’ ਸਾਹਮਣੇ ਝੁਕਿਆ ਭਾਰਤ

NEXT STORY

Stories You May Like

  • now salary given twice a month
    ਹੁਣ ਮਹੀਨੇ 'ਚ ਦੋ ਵਾਰ ਮਿਲੇਗੀ ਤਨਖ਼ਾਹ! PM ਬਾਲੇਨ ਨੇ ਲਾਗੂ ਕੀਤਾ ਨਵਾਂ ਨਿਯਮ
  • mp vikramjit sahni meets amit shah
    ਐੱਮ.ਪੀ. ਵਿਕਰਮਜੀਤ ਸਾਹਨੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
  • nepal growing disillusionment with china   an opportunity for india
    ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
  • nepal airlines apologized
    ਨੇਪਾਲ ਏਅਰਲਾਈਨਜ਼ ਨੇ ਭਾਰਤ ਤੋਂ ਮੰਗੀ ਮੁਆਫ਼ੀ! ਨਕਸ਼ੇ 'ਚ ਜੰਮੂ-ਕਸ਼ਮੀਰ ਸਬੰਧੀ ਕੀਤੀ ਸੀ ਵੱਡੀ ਗਲ਼ਤੀ
  • nepal  s home minister resigns
    ਤਿੰਨ ਹਫ਼ਤਿਆਂ 'ਚ ਹੀ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ! ਨੇਪਾਲ ਦੇ ਗ੍ਰਹਿ ਮੰਤਰੀ ਨੇ ਦਿੱਤਾ ਅਸਤੀਫ਼ਾ
  • prime ministers investigation
    ਹੁਣ ਹੋਣਗੇ ਧਮਾਕੇ ! ਪਿਛਲੇ ਪ੍ਰਧਾਨ ਮੰਤਰੀਆਂ ਦੇ ਖੋਲ੍ਹੇ ਜਾਣਗੇ 'ਚਿੱਠੇ', PM ਬਾਲੇਨ ਸ਼ਾਹ ਨੇ ਸ਼ੁਰੂ ਕੀਤੀ ਵੱਡੀ...
  • foreign secretary misri may visit nepal next month
    ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਗਲੇ ਮਹੀਨੇ ਕਰ ਸਕਦੇ ਹਨ ਨੇਪਾਲ ਦਾ ਦੌਰਾ
  • nepal to levy tax on goods worth more than 100 from india
    ਭਾਰਤ ਤੋਂ 100 ਰੁਪਏ ਤੋਂ ਵੱਧ ਦਾ ਸਾਮਾਨ ਖਰੀਦਣ ’ਤੇ ਨੇਪਾਲ ’ਚ ਟੈਕਸ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • khalistani module exposed again in punjab  big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
Trending
Ek Nazar
gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +