ਕੋਲਕਾਤਾ- ਬੈਂਕ ਕਰਮਚਾਰੀ ਸੰਗਠਨਾਂ ਦਾ ਸੰਯੁਕਤ ਮੰਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐੱਫ.ਬੀ.ਯੂ.) ਨੇ ਕਈ ਮੰਗਾਂ ਨੂੰ ਲੈ ਕੇ 31 ਜਨਵਰੀ ਤੋਂ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਮੰਚ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਮੁੰਬਈ 'ਚ ਵੀਰਵਾਰ ਨੂੰ ਹੋਈ ਬੈਠਕ ਦੌਰਾਨ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਵਲੋਂ ਮੰਗਾਂ 'ਤੇ ਕੋਈ ਜਵਾਬ ਨਾ ਮਿਲਣ ਕਾਰਨ ਅਸੀਂ 30 ਅਤੇ 31 ਜਨਵਰੀ ਨੂੰ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਮਜ਼ਦੂਰ ਸੰਗਠਨ ਬੈਂਕਾਂ 'ਚ ਪੰਜ ਦਿਨ ਕੰਮ ਕਰਨ, ਪੈਨਸ਼ਨ ਅੱਪਡੇਟ ਕਰਨ ਅਤੇ ਸਾਰੇ ਕਾਡਰਾਂ 'ਚ ਨਿਯੁਕਤੀ ਸਮੇਤ ਹੋਰ ਮੰਗਾਂ ਰੱਖ ਰਹੀਆਂ ਹਨ।
ਸਾਲ ਦੇ ਪਹਿਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 1.3 ਅਰਬ ਡਾਲਰ ਘਟਿਆ
NEXT STORY