ਨਵੀਂ ਦਿੱਲੀ- ਸਾਲ 2023 ਦੇ ਪਹਿਲੇ ਹਫਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਆਰ.ਬੀ.ਆਈ. ਦੇ ਅੰਕੜਿਆਂ ਅਨੁਸਾਰ 6 ਜਨਵਰੀ ਨੂੰ ਖਤਮ ਹੋਏ ਹਫਤੇ ਦੌਰਾਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1.268 ਅਰਬ ਡਾਲਰ ਘੱਟ ਕੇ 561.583 ਅਰਬ ਡਾਲਰ ਰਹਿ ਗਿਆ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਖਤਮ ਹੋਏ ਹਫਤੇ ਦੌਰਾਨ ਇਹ 562.851 ਅਰਬ ਡਾਲਰ ਸੀ। ਕੇਂਦਰੀ ਬੈਂਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 1.747 ਅਰਬ ਡਾਲਰ ਦੀ ਗਿਰਾਵਟ ਨਾਲ 496.441 ਅਰਬ ਡਾਲਰ 'ਤੇ ਪਹੁੰਚ ਗਈ ਹੈ।
ਹਾਲਾਂਕਿ ਇਸ ਸਮੇਂ ਦੌਰਾਨ ਸੋਨੇ ਦਾ ਭੰਡਾਰ 461 ਅਰਬ ਡਾਲਰ ਵਧ ਕੇ 41.784 ਅਰਬ ਡਾਲਰ ਹੋ ਗਿਆ। ਦੱਸ ਦੇਈਏ ਕਿ ਸਾਲ 2022 ਦੀ ਸ਼ੁਰੂਆਤ 'ਚ ਦੇਸ਼ ਦਾ ਕੁੱਲ ਮੁਦਰਾ ਭੰਡਾਰ 633 ਅਰਬ ਡਾਲਰ ਸੀ। 2022 'ਚ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦੇ ਰੁਪਏ ਨੂੰ ਰੋਕਣ ਲਈ ਕੇਂਦਰੀ ਬੈਂਕ ਆਰ.ਬੀ.ਆਈ. ਨੂੰ ਕਈ ਵਾਰ ਦਖਲ ਦੇਣਾ ਪਿਆ, ਨਾਲ ਹੀ ਹਾਲ ਦੇ ਮਹੀਨਿਆਂ 'ਚ ਜ਼ਰੂਰੀ ਵਸਤੂਆਂ ਦੀ ਦਰਾਮਦ ਦੀ ਲਾਗਤ 'ਚ ਵਾਧਾ ਵੀ ਮੁਦਰਾ ਭੰਡਾਰ 'ਚ ਗਿਰਾਵਟ ਦਾ ਕਾਰਨ ਬਣਿਆ।
ਸੋਨੇ ਨੇ ਤੋੜੇ ਸਾਰੇ ਰਿਕਾਰਡ, ਆਲ ਟਾਈਮ ਹਾਈ 'ਤੇ ਪਹੁੰਚਿਆ, 56200 ਦੇ ਪਾਰ ਨਿਕਲੀ ਕੀਮਤ
NEXT STORY