ਨਵੀਂ ਦਿੱਲੀ - ਜੇਕਰ ਇਸ ਹਫਤੇ ਬੈਂਕ 'ਚ ਤੁਹਾਡਾ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ। ਇਸ ਦਾ ਮੁੱਖ ਕਾਰਨ ਬੈਂਕ ਛੁੱਟੀ ਹੈ। ਇਸ ਹਫ਼ਤੇ ਬੈਂਕ ਚਾਰ ਦਿਨ ਬੰਦ ਰਹਿਣ ਵਾਲੇ ਹਨ। ਸ਼ੁੱਕਰਵਾਰ ਤੋਂ ਐਤਵਾਰ ਤੱਕ ਬੈਂਕ ਲਗਾਤਾਰ ਤਿੰਨ ਦਿਨ ਦੇਸ਼ ਭਰ ਵਿੱਚ ਬੰਦ ਰਹਿਣਗੇ। ਵੀਰਵਾਰ ਨੂੰ ਕੁਝ ਸੂਬਿਆਂ ਵਿੱਚ ਸਥਾਨਕ ਛੁੱਟੀ ਦੇ ਕਾਰਨ, 4 ਦਿਨਾਂ ਲਈ ਬੈਂਕ ਬੰਦ ਰਹਿਣ ਵਾਲੇ ਹਨ। ਹਾਲਾਂਕਿ ਕੁਝ ਸੂਬਿਆਂ ਵਿੱਚ ਬੈਂਕ 23 ਜਨਵਰੀ ਯਾਨੀ ਅੱਜ ਵੀ ਬੰਦ ਰਹਿਣਗੇ। ਇਸ ਦਾ ਮਤਲਬ ਹੈ ਕਿ ਬੁੱਧਵਾਰ ਹੀ ਅਜਿਹਾ ਦਿਨ ਹੈ ਜਦੋਂ ਦੇਸ਼ ਦੇ ਕਿਸੇ ਸੂਬੇ ਵਿਚ ਬੈਂਕ ਬੰਦ ਨਹੀਂ ਹੋਣਗੇ।
ਇਹ ਵੀ ਪੜ੍ਹੋ : ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ ਇਸ ਮਹੀਨੇ 16 ਦਿਨਾਂ ਦੀਆਂ ਬੈਂਕ ਛੁੱਟੀਆਂ ਸਨ ਜਿਸ ਵਿੱਚ ਦੂਜਾ, ਚੌਥਾ ਸ਼ਨੀਵਾਰ, ਐਤਵਾਰ ਅਤੇ ਹੋਰ ਖੇਤਰੀ ਛੁੱਟੀਆਂ ਸ਼ਾਮਲ ਹਨ।
ਬੈਂਕ ਇਸ ਹਫਤੇ ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ
23 ਜਨਵਰੀ (ਮੰਗਲਵਾਰ)- ਮਨੀਪੁਰ ਵਿੱਚ ਬੈਂਕ ਬੰਦ ਹਨ।
25 ਜਨਵਰੀ (ਵੀਰਵਾਰ) ਥਾਈ ਪੂਸਾਮ/ਮੁਹੰਮਦ ਹਜ਼ਰਤ ਅਲੀ ਦਾ ਜਨਮ ਦਿਨ - ਤਾਮਿਲਨਾਡੂ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਵਿੱਚ ਬੈਂਕ ਬੰਦ।
26 ਜਨਵਰੀ (ਸ਼ੁੱਕਰਵਾਰ)- ਗਣਤੰਤਰ ਦਿਵਸ ਮੌਕੇ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ
ਦੇਸ਼ 'ਚ ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ
ਗਣਤੰਤਰ ਦਿਵਸ, ਜੋ ਇਸ ਸਾਲ ਸ਼ੁੱਕਰਵਾਰ ਨੂੰ ਆਉਂਦਾ ਹੈ, ਇੱਕੋ ਇੱਕ ਰਾਸ਼ਟਰੀ ਛੁੱਟੀ ਹੈ। ਇਸ ਤੋਂ ਬਾਅਦ 27 ਤਰੀਕ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਵੇਗਾ ਅਤੇ ਉਸ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ। ਐਤਵਾਰ ਨੂੰ ਬੈਂਕ ਛੁੱਟੀ ਹੁੰਦੀ ਹੈ। ਅਜਿਹੇ 'ਚ ਦੇਸ਼ 'ਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ। ਵੈਸੇ ਤਾਂ 25 ਜਨਵਰੀ ਤੋਂ ਹੀ ਲਾਂਗ ਵੀਕੈਂਡ ਸ਼ੁਰੂ ਹੋ ਜਾਵੇਗਾ। ਉਦਾਹਰਣ ਵਜੋਂ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਸਥਾਨਕ ਛੁੱਟੀਆਂ ਕਾਰਨ, ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣ ਵਾਲੇ ਹਨ।
22 ਜਨਵਰੀ ਨੂੰ ਬੈਂਕ ਛੁੱਟੀ
ਵਿੱਤ ਮੰਤਰਾਲੇ ਵੱਲੋਂ 18 ਜਨਵਰੀ ਨੂੰ ਜਾਰੀ ਇੱਕ ਹੁਕਮ ਵਿੱਚ ਜਨਤਕ ਖੇਤਰ ਦੇ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਲਈ ਅੱਧੇ ਦਿਨ ਦੀ ਛੁੱਟੀ ਮਨਾਉਣ ਲਈ ਕਿਹਾ ਗਿਆ ਸੀ। ਆਰਬੀਆਈ ਦੇ ਛੁੱਟੀਆਂ ਦੇ ਕੈਲੰਡਰ ਅਨੁਸਾਰ, ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ/ਇਮੋਇਨੂ ਇਰਤਪਾ ਵਿਖੇ ਬਣੇ ਮੰਦਿਰ ਵਿੱਚ ਭਗਵਾਨ ਸ਼੍ਰੀ ਰਾਮ ਦੇ ਪਵਿੱਤਰ ਸਮਾਰੋਹ ਦੇ ਕਾਰਨ ਸੋਮਵਾਰ, 22 ਜਨਵਰੀ ਨੂੰ ਇੰਫਾਲ, ਕਾਨਪੁਰ, ਲਖਨਊ ਅਤੇ ਪਣਜੀ ਵਿੱਚ ਬੈਂਕ ਬੰਦ ਰਹੇ। ਉੱਤਰ ਪ੍ਰਦੇਸ਼ ਵਿੱਚ ਨਿੱਜੀ ਬੈਂਕਾਂ ਦੀਆਂ ਬੈਂਕ ਸ਼ਾਖਾਵਾਂ 22 ਜਨਵਰੀ, 2024 (ਸੋਮਵਾਰ) ਨੂੰ ਬੰਦ ਰਹੀਆਂ। ਐਚਡੀਐਫਸੀ ਬੈਂਕ ਅਤੇ ਐਕਸਿਸ ਬੈਂਕ ਵੀ ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਬੰਦ ਰਹੇ। ਯੂਪੀ ਅਤੇ ਉੱਤਰਾਖੰਡ ਵਿੱਚ ਐਚਡੀਐਫਸੀ ਬੈਂਕ ਦਿਨ ਭਰ ਬੰਦ ਰਿਹਾ, ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ ਐਕਸਿਸ ਬੈਂਕ ਦਿਨ ਭਰ ਬੰਦ ਰਹੇ।
ਇਹ ਵੀ ਪੜ੍ਹੋ : ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Sony ਨਾਲ ਸੌਦਾ ਟੁੱਟਣ ਤੋਂ ਬਾਅਦ Zee ਦੇ ਸ਼ੇਅਰ 30 ਫ਼ੀਸਦੀ ਡਿੱਗੇ, ਨਿਵੇਸ਼ਕਾਂ ਦੀਆਂ ਵਧੀਆਂ ਚਿੰਤਾਵਾਂ
NEXT STORY