ਨਵੀਂ ਦਿੱਲੀ—ਬੰਧਨ ਬੈਂਕ ਦਾ ਆਈ.ਪੀ.ਓ. ਅੱਜ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਗਿਆ ਹੈ ਅਤੇ 19 ਮਾਰਚ ਤੱਕ ਖੁੱਲ੍ਹਿਆ ਰਹੇਗਾ। ਬੰਧਨ ਬੈਂਕ ਨੇ ਆਈ.ਪੀ.ਓ. ਲਈ 370-375 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ। ਬੰਧਨ ਬੈਂਕ ਦੀ ਆਈ.ਪੀ.ਓ. ਤੋਂ 4,470 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਉੱਧਰ ਬੰਧਨ ਬੈਂਕ ਨੇ 65 ਅੰਕਰ ਇੰਵੈਸਟਰਸ ਤੋਂ 1,342 ਕਰੋੜ ਰੁਪਏ ਜੁਟਾਏ ਹਨ। ਬੰਧਨ ਬੈਂਕ ਦੇ ਆਈ.ਪੀ.ਓ. 'ਚ 10 ਫੀਸਦੀ ਹਿੱਸਾ ਵਿਕੇਗਾ ਜਿਸ 'ਚ 9.76 ਕਰੋੜ ਰੁਪਏ ਨਵੇਂ ਇਕਵਟੀ ਸ਼ੇਅਰ ਸ਼ਾਮਲ ਹਨ। ਓ.ਐੱਫ.ਐੱਸ. ਦੇ ਰਾਹੀਂ 1.4 ਕਰੋੜ ਰੁਪਏ ਵੇਚੇ ਜਾਣਗੇ। ਆਈ.ਪੀ.ਓ. ਤੋਂ ਬਾਅਦ ਬੰਧਨ ਬੈਂਕ 'ਚ ਪ੍ਰੋਮੋਟਰ ਹੋਲਡਿੰਗ 89 ਫੀਸਦੀ ਤੋਂ ਘੱਟ ਕੇ 82 ਫੀਸਦੀ ਹੋ ਜਾਵੇਗਾ।
ਬੰਧਨ ਬੈਂਕ ਕੋਲਕਾਤਾ ਸਥਿਤ ਪ੍ਰਾਈਵੇਟ ਸੈਕਟਰ ਬੈਂਕ ਹੈ। ਬੈਂਕ ਨੇ 2001 'ਚ ਮਾਈਕ੍ਰੋ ਫਾਈਨੈਂਸ ਕਾਰੋਬਾਰ ਨਾਲ ਸ਼ੁਰੂਆਤ ਕੀਤੀ ਸੀ। ਬੰਧਨ ਬੈਂਕ ਦੇ ਕੋਲ 12 ਕਰੋੜ ਗਾਹਕ ਹਨ ਅਤੇ ਬੈਂਕ ਦੇ ਕੋਲ 98 ਲੱਖ ਮਾਈਕ੍ਰੋ ਲੋਨ ਗਾਹਕ ਹਨ। ਬੰਧਨ ਬੈਂਕ ਦੇ ਕੋਲ 21 ਲੱਖ ਜਨਰਲ ਬੈਂਕਿੰਗ ਗਾਹਕ ਹਨ।
ਜੀਵਨ ਬੀਮਾ ਕੰਪਨੀਆਂ ਦਾ ਨਵਾਂ ਪ੍ਰੀਮੀਅਮ ਭੰਡਾਰ ਫਰਵਰੀ 'ਚ 27 ਫੀਸਦੀ ਵਧਿਆ
NEXT STORY