ਜੈਕਸਨ (ਅਮਰੀਕਾ) (ਭਾਸ਼ਾ): ਅਮਰੀਕਾ ਦੇ ਮਿਸੀਸਿਪੀ ਸੂਬੇ ਵਿੱਚ ਆਏ ਸ਼ਕਤੀਸ਼ਾਲੀ ਤੂਫ਼ਾਨ ਅਤੇ ਭਿਆਨਕ ਬਵੰਡਰਾਂ ਨੇ ਭਾਰੀ ਤਬਾਹੀ ਮਚਾਈ ਹੈ। ਅਧਿਕਾਰੀਆਂ ਅਨੁਸਾਰ ਬੀਤੀ ਰਾਤ ਆਏ ਇਸ ਤੂਫ਼ਾਨ ਕਾਰਨ ਸੈਂਕੜੇ ਘਰ ਢਹਿ-ਢੇਰੀ ਹੋ ਗਏ, ਦਰੱਖਤ ਜੜ੍ਹੋਂ ਉੱਖੜ ਗਏ ਅਤੇ ਬਿਜਲੀ ਦੀਆਂ ਲਾਈਨਾਂ ਕੱਟੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾ, ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਲਿੰਕਨ ਕਾਉਂਟੀ ਦੀ ਬੋਗ ਚਿੱਟੋ ਕਮਿਊਨਿਟੀ ਸ਼ਾਮਲ ਹੈ, ਜਿੱਥੇ ਇੱਕ ਮੋਬਾਈਲ ਹੋਮ ਪਾਰਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਰਾਸ਼ਟਰੀ ਮੌਸਮ ਸੇਵਾ ਨੇ ਦੱਸਿਆ ਕਿ ਇੱਕ "ਬਹੁਤ ਵੱਡਾ ਅਤੇ ਖ਼ਤਰਨਾਕ ਬਵੰਡਰ" ਪੂਰਬੀ ਲਿੰਕਨ ਕਾਉਂਟੀ ਤੋਂ ਹੁੰਦਾ ਹੋਇਆ ਲਾਰੈਂਸ ਕਾਉਂਟੀ ਵੱਲ ਵਧਿਆ। ਹਾਲਾਂਕਿ ਰਾਹਤ ਵਾਲੀ ਗੱਲ ਇਹ ਰਹੀ ਕਿ ਅਜੇ ਤੱਕ ਕਿਸੇ ਦੀ ਮੌਤ ਹੋਣ ਦੀ ਕੋਈ ਖ਼ਬਰ ਨਹੀਂ ਹੈ, ਪਰ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਸਥਾਨਕ ਨਿਵਾਸੀਆਂ ਅਨੁਸਾਰ ਕੁਝ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਇੱਕ ਬਜ਼ੁਰਗ ਮਹਿਲਾ ਦੇ ਗਿੱਟੇ 'ਤੇ ਸੱਟ ਲੱਗੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਮਿਸੀਸਿਪੀ ਦੇ ਗਵਰਨਰ ਟੇਟ ਰੀਵਜ਼ ਨੇ ਦੱਸਿਆ ਕਿ ਸੂਬੇ ਦੇ ਮੱਧ ਅਤੇ ਪੱਛਮੀ ਹਿੱਸਿਆਂ ਵਿੱਚ ਕਈ ਬਵੰਡਰ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ "ਮਿਸੀਸਿਪੀ ਲਈ ਪ੍ਰਾਰਥਨਾ ਕਰਨ"। ਸੂਬਾਈ ਐਮਰਜੈਂਸੀ ਮੈਨੇਜਮੈਂਟ ਏਜੰਸੀ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ ਅਤੇ ਫਿਲਹਾਲ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਇਲਾਕਿਆਂ ਵਿੱਚ ਸੈਰ-ਸਪਾਟੇ ਲਈ ਜਾਣ ਤੋਂ ਪਰਹੇਜ਼ ਕਰਨ ਤਾਂ ਜੋ ਰਾਹਤ ਟੀਮਾਂ ਨੂੰ ਬੰਦ ਪਏ ਰਸਤੇ ਖੋਲ੍ਹਣ ਵਿੱਚ ਦਿੱਕਤ ਨਾ ਆਵੇ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਵੀਰਵਾਰ ਨੂੰ ਵੀ ਅਲਾਬਾਮਾ, ਜਾਰਜੀਆ ਅਤੇ ਫਲੋਰਿਡਾ ਦੇ ਕਈ ਹਿੱਸਿਆਂ ਵਿੱਚ ਬਵੰਡਰ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਟੈਕਸਾਸ ਅਤੇ ਕੈਰੋਲੀਨਾ ਵਿੱਚ ਵੀ ਤੇਜ਼ ਤੂਫ਼ਾਨ ਆਉਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'Hantavirus' ਕਾਰਨ 3 ਯਾਤਰੀਆਂ ਮੌਤ, WHO ਨੇ ਦੱਸੇ ਲੱਛਣ ਤੇ ਬਚਾਅ ਦਾ ਤਰੀਕੇ
NEXT STORY