ਨਵੀਂ ਦਿੱਲੀ- ਬੈਂਕ ਆਫ ਮਹਾਰਾਸ਼ਟਰ (ਬੀ. ਓ. ਐੱਮ.) ਪ੍ਰਚੂਨ ਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ ਐੱਮ. ਈਜ਼.) ਨੂੰ ਕਰਜ਼ਾ ਦੇਣ ਦੇ ਮਾਮਲੇ ਵਿਚ ਵਿੱਤੀ ਸਾਲ 2020-21 ਵਿਚ ਜਨਤਕ ਖੇਤਰ ਦੇ ਬੈਂਕਾਂ ਵਿਚੋਂ ਸਭ ਤੋਂ ਉੱਪਰ ਰਿਹਾ। ਪੁਣੇ ਦੇ ਇਸ ਬੈਂਕ ਨੇ 2020-21 ਵਿਚ ਐੱਮ. ਐੱਸ ਐੱਮ. ਈਜ਼. ਕਰਜ਼ ਵਿਚ 35 ਫ਼ੀਸਦੀ ਦਾ ਭਾਰੀ ਵਧਾ ਦਰਜ ਕੀਤਾ।
ਬੈਂਕ ਨੇ ਸੈਕਟਰ ਇਕਾਈਆਂ ਨੂੰ ਇਸ ਦੌਰਾਨ 23,133 ਕਰੋੜ ਰੁਪਏ ਦੇ ਕਰਜ਼ੇ ਪ੍ਰਦਾਨ ਕੀਤੇ ਹਨ। ਚੇੱਨਈ ਦਾ ਇੰਡੀਅਨ ਬੈਂਕ ਦੂਜੇ ਨੰਬਰ 'ਤੇ ਰਿਹਾ। ਇਸ ਨੇ 15.22 ਫ਼ੀਸਦੀ ਦੇ ਵਾਧੇ ਨਾਲ ਐੱਮ. ਐੱਸ ਐੱਮ. ਈ. ਸੈਕਟਰ ਨੂੰ ਕੁੱਲ 70,180 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ।
ਪ੍ਰਚੂਨ ਖੇਤਰ ਵਿਚ ਕਰਜ਼ਾ ਦੇਣ ਦੇ ਮਾਮਲੇ ਵਿਚ ਬੀ. ਓ. ਐੱਮ. ਨੇ ਤਕਰੀਬਨ 25.61 ਫ਼ੀਸਦੀ ਵਾਧਾ ਦਰਜ ਕੀਤਾ ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐੱਸ. ਬੀ. ਆਈ.) ਨਾਲੋਂ ਵੀ ਤੇਜ਼ ਵਾਧਾ ਰਿਹਾ । ਐੱਸ. ਬੀ. ਆਈ. ਨੇ ਇਸ ਸ਼੍ਰੇਣੀ ਵਿਚ 16.47 ਫ਼ੀਸਦੀ ਦਾ ਵਾਧਾ ਦਰਜ ਕੀਤਾ। ਪ੍ਰਚੂਨ ਖੇਤਰ ਨੂੰ ਦਿੱਤੇ ਕੁੱਲ ਕਰਜ਼ ਵਿਚ ਐੱਸ. ਬੀ. ਆਈ. ਨੇ ਰਾਸ਼ੀ ਦੇ ਹਿਸਾਬ ਨਾਲ ਬੀ. ਓ. ਐੱਮ. ਨਾਲੋਂ 30 ਗੁਣਾ ਜ਼ਿਆਦਾ ਕਰਜ਼ਾ ਦਿੱਤਾ। ਬੀ. ਓ. ਐੱਮ. ਨੇ ਇਸ ਸ਼੍ਰੇਣੀ ਵਿਚ ਕੁੱਲ 28,651 ਕਰੋੜ ਰੁਪਏ ਦਾ ਕਰਜ਼ ਦਿੱਤਾ, ਜਦੋਂ ਕਿ ਐੱਸ. ਬੀ. ਆਈ. ਨੇ 8.70 ਕਰੋੜ ਰੁਪਏ ਦਾ ਕਰਜ਼ ਦਿੱਤਾ ਹੈ। ਅੰਕੜਿਆਂ ਅਨੁਸਾਰ, ਪਿਛਲੇ ਵਿੱਤੀ ਵਰ੍ਹੇ ਵਿਚ ਬੈਂਕ ਆਫ ਬੜੌਦਾ ਨੇ ਰਿਟੇਲ ਸੈਕਟਰ ਨੂੰ ਕਰਜ਼ਾ ਦੇਣ ਵਿਚ 14.35 ਫ਼ੀਸਦੀ ਦੀ ਵਾਧਾ ਦਰ ਵੇਖੀ ਹੈ ਅਤੇ ਕੁੱਲ 1.20 ਲੱਖ ਕਰੋੜ ਦਾ ਕਰਜ਼ਾ ਦਿੱਤਾ ਹੈ।
ਸੇਬੀ ਨੇ PNB ਹਾਊਸਿੰਗ ਫਾਈਨੈਂਸ ਅਤੇ ਕਾਰਲਾਈ ਗਰੁੱਪ ਵਿਚਕਾਰ 4,000 ਕਰੋੜ ਦੀ ਡੀਲ 'ਤੇ ਲਗਾਈ ਪਾਬੰਦੀ
NEXT STORY