ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਦੀ ਕੈਲੰਡਰ ਸੂਚੀ ਅਨੁਸਾਰ ਮਾਰਚ ਮਹੀਨੇ ਵਿੱਚ ਬੈਂਕ 13 ਦਿਨਾਂ ਲਈ ਬੰਦ ਰਹਿਣਗੇ। ਇਹਨਾਂ 13 ਦਿਨਾਂ ਵਿੱਚੋਂ, 7 ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੀਆਂ ਛੁੱਟੀਆਂ ਦੀ ਕੈਲੰਡਰ ਸੂਚੀ ਅਨੁਸਾਰ ਹਨ, ਜਦੋਂ ਕਿ ਬਾਕੀ ਛੁੱਟੀਆਂ ਵੀਕੈਂਡ, ਸ਼ਨੀਵਾਰ ਅਤੇ ਐਤਵਾਰ ਨੂੰ ਹਨ।
ਬੈਂਕ ਗਾਹਕਾਂ ਲਈ ਇਸ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਕਿ ਦੇਸ਼ ਦੇ ਸਾਰੇ ਰਾਜਾਂ ਜਾਂ ਖੇਤਰਾਂ ਵਿੱਚ ਸਾਰੇ ਬੈਂਕ ਸਾਰੇ 13 ਦਿਨਾਂ ਲਈ ਬੰਦ ਨਹੀਂ ਰਹਿਣਗੇ, ਕਿਉਂਕਿ ਛੁੱਟੀਆਂ ਅਤੇ ਤਿਉਹਾਰ ਇਕ ਸੂਬੇ ਤੋਂ ਦੂਜੇ ਸੂਬੇ ਵਿੱਚ ਵੱਖ-ਵੱਖ ਹੁੰਦੇ ਹਨ। ਗਾਹਕ ਨੂੰ ਸਬੰਧਤ ਬੈਂਕਾਂ ਵਿੱਚ ਜਾਣ ਤੋਂ ਪਹਿਲਾਂ ਬੈਂਕ ਸ਼ਾਖਾ ਦੀ ਛੁੱਟੀਆਂ ਦੀ ਸੂਚੀ ਦੀ ਜਾਂਚ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ ਦਰਮਿਆਨ ਵਧ ਸਕਦੀਆਂ ਨੇ ਬੀਅਰ ਦੀਆਂ ਕੀਮਤਾਂ, ਜਾਣੋ ਵਜ੍ਹਾ
ਇਹ ਗਾਹਕ ਹੋਣਗੇ ਪ੍ਰਭਾਵਿਤ
ਬੈਂਕ ਬੰਦ ਹੋਣ ਨਾਲ ਉਨ੍ਹਾਂ ਗਾਹਕਾਂ 'ਤੇ ਅਸਰ ਪੈ ਸਕਦਾ ਹੈ, ਜਿਨ੍ਹਾਂ ਨੇ ਬ੍ਰਾਂਚ 'ਚ ਜਾ ਕੇ ਕੋਈ ਕੰਮ ਨਿਪਟਾਉਣਾ ਹੁੰਦਾ ਹੈ। ਇਸ ਲਈ ਤੁਹਾਡੇ ਲਈ ਛੁੱਟੀਆਂ ਦੀਆਂ ਤਾਰੀਖਾਂ ਨੂੰ ਪਹਿਲਾਂ ਤੋਂ ਜਾਣਨਾ ਮਹੱਤਵਪੂਰਨ ਹੈ। ਹਾਲਾਂਕਿ, ਏਟੀਐਮ ਅਤੇ ਔਨਲਾਈਨ ਬੈਂਕਿੰਗ ਸੇਵਾਵਾਂ ਇਸ ਸਮੇਂ ਦੌਰਾਨ ਚਾਲੂ ਰਹਿਣਗੀਆਂ।
ਮਾਰਚ 2022 ਦੇ ਮਹੀਨੇ ਲਈ ਬੈਂਕ ਛੁੱਟੀਆਂ ਦੀ ਪੂਰੀ ਸੂਚੀ
ਤਾਰੀਖ ਦਿਨ ਛੁੱਟੀਆਂ
1 ਮਾਰਚ ਮਹਾਸ਼ਿਵਰਾਤਰੀ ਅਗਰਤਲਾ, ਆਈਜ਼ੌਲ, ਚੇਨਈ, ਗੰਗਟੋਕ, ਗੁਹਾਟੀ, ਇੰਫਾਲ, ਕੋਲਕਾਤਾ, ਨਵੀਂ ਦਿੱਲੀ, ਪਣਜੀ, ਪਟਨਾ ਅਤੇ ਸ਼ਿਲਾਂਗ ਤੋਂ ਇਲਾਵਾ ਹੋਰ ਥਾਵਾਂ 'ਤੇ ਬੈਂਕ ਬੰਦ
3 ਮਾਰਚ ਲੋਸਾਰ ਗੰਗਟੋਕ ਵਿੱਚ ਨੂੰ ਬੈਂਕ ਬੰਦ
4 ਮਾਰਚ ਚੱਪਚਾਰ ਕੁਟ ਆਈਜ਼ੌਲ ਵਿੱਚ ਬੈਂਕ ਬੰਦ
6 ਮਾਰਚ ਐਤਵਾਰ ਹਫਤਾਵਾਰੀ ਛੁੱਟੀ
12 ਮਾਰਚ ਸ਼ਨੀਵਾਰ ਮਹੀਨੇ ਦਾ ਦੂਜਾ ਸ਼ਨੀਵਾਰ
13 ਮਾਰਚ ਐਤਵਾਰ ਹਫਤਾਵਾਰੀ ਛੁੱਟੀ
17 ਮਾਰਚ ਹੋਲਿਕਾ ਦਹਨ ਦੇਹਰਾਦੂਨ, ਕਾਨਪੁਰ, ਲਖਨਊ ਅਤੇ ਰਾਂਚੀ ਵਿੱਚ ਬੈਂਕ ਬੰਦ
18 ਮਾਰਚ ਹੋਲੀ/ਧੁਲੇਟੀ/ਡੋਲ ਜਾਤਰਾ ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਇੰਫਾਲ, ਕੋਚੀ, ਕੋਲਕਾਤਾ ਅਤੇ ਤਿਰੂਵਨੰਤਪੁਰਮ ਤੋਂ ਇਲਾਵਾ ਹੋਰ ਥਾਵਾਂ 'ਤੇ ਬੈਂਕ ਬੰਦ
19 ਮਾਰਚ ਹੋਲੀ/ਯਾਓਸਾਂਗ ਭੁਵਨੇਸ਼ਵਰ, ਇੰਫਾਲ ਅਤੇ ਪਟਨਾ ਵਿੱਚ ਬੈਂਕ ਬੰਦ
20 ਮਾਰਚ ਐਤਵਾਰ ਹਫਤਾਵਾਰੀ ਛੁੱਟੀ
22 ਮਾਰਚ ਬਿਹਾਰ ਦਿਵਸ ਪਟਨਾ ਵਿਚ ਬੈਂਕ ਬੰਦ
26 ਮਾਰਚ ਸ਼ਨੀਵਾਰ ਮਹੀਨੇ ਦਾ ਚੌਥਾ ਸ਼ਨੀਵਾਰ
27 ਮਾਰਚ ਐਤਵਾਰ ਹਫਤਾਵਾਰੀ ਛੁੱਟੀ
ਇਹ ਵੀ ਪੜ੍ਹੋ : ਭਾਰਤਪੇ ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੇ ਛੱਡੀ ਕੰਪਨੀ, ਕਿਹਾ- ਮੈਨੂੰ ਮਜਬੂਰ ਕੀਤਾ ਗਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤਪੇ ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੇ ਛੱਡੀ ਕੰਪਨੀ, ਕਿਹਾ- ਮੈਨੂੰ ਮਜਬੂਰ ਕੀਤਾ ਗਿਆ
NEXT STORY