ਨਵੀਂ ਦਿੱਲੀ – ਆਮ ਤੌਰ 'ਤੇ ਜਦੋਂ ਹਰ ਸਾਲ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਤਾਰੀਖ ਨੇੜੇ ਆਉਂਦੀ ਹੈ, ਤਾਂ ਕਈ ਟੈਕਸਪੇਅਰ ਜਲਦੀ-ਬਾਜ਼ੀ 'ਚ ਰਿਟਰਨ ਭਰ ਦਿੰਦੇ ਹਨ ਪਰ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਰਿਫੰਡ ਰੁਕ ਜਾਵੇ ਜਾਂ ਕਰ ਵਿਭਾਗ ਵੱਲੋਂ ਤੁਹਾਨੂੰ ਨੋਟਿਸ ਆ ਜਾਏ ਤਾਂ ITR ਫਾਈਲ ਕਰਨ ਤੋਂ ਪਹਿਲਾਂ ਇਹ ਦੋ ਕੱਦਮ ਜ਼ਰੂਰ ਚੈੱਕ ਕਰੋ:
Form 26AS ਦੀ ਜਾਂਚ ਕਰੋ
ਇਹ ਇੱਕ ਟੈਕਸ ਕਰੈਡਿਟ ਸਟੇਟਮੈਂਟ ਹੁੰਦੀ ਹੈ ਜੋ ਤੁਹਾਡੇ PAN ਨਾਲ ਜੁੜੇ ਸਾਰੇ ਟੈਕਸ ਦੀ ਕਟੌਤੀ ਅਤੇ ਜਮ੍ਹਾਂ ਹੋਈ ਰਕਮ ਬਾਰੇ ਜਾਣਕਾਰੀ ਦਿੰਦੀ ਹੈ। ਇਹ ਸੈਲਰੀ, ਬੈਂਕ ਵਿਆਜ, ਜਾਇਦਾਦ ਦੀ ਖਰੀਦ ਅਤੇ ਮਿਊਚੁਅਲ ਫੰਡ 'ਚ ਨਿਵੇਸ਼ ਵਰਗੀਆਂ ਲੈਣ-ਦੇਣ ਨੂੰ ਕਵਰ ਕਰਦੀ ਹੈ।
ਜੇਕਰ ਕਿਸੇ TDS ਦੀ ਐਂਟਰੀ ਮਿਸ ਹੋ ਜਾਵੇ, ਤਾਂ ਤੁਹਾਨੂੰ ਟੈਕਸ ਰਿਫੰਡ ਮਿਲਣ 'ਚ ਰੁਕਾਵਟ ਆ ਸਕਦੀ ਹੈ।
AIS ਨੂੰ ਨਾ ਭੁੱਲੋ
Annual Information Statement (AIS) Form 26AS ਨਾਲੋਂ ਵੀ ਵਧੇਰੇ ਵਿਸਥਾਰ ਵਾਲੀ ਰਿਪੋਰਟ ਹੁੰਦੀ ਹੈ। ਇਸ 'ਚ ਤੁਹਾਡੀਆਂ ਕਈ ਹੋਰ ਲੇਣ-ਦੇਣ ਦੀ ਜਾਣਕਾਰੀ ਹੁੰਦੀ ਹੈ, ਜਿਵੇਂ ਕਿ:
ਇਹ ਵੀ ਪੜ੍ਹੋ...Gold ਖ਼ਰੀਦਣ ਵਾਲਿਆਂ ਨੂੰ ਲੱਗਾ ਝਟਕਾ, ਸੋਨੇ-ਚਾਂਦੀ ਦੀਆਂ ਕੀਮਤਾਂ ਫਿਰ ਚੜ੍ਹੀਆਂ
ਬੈਂਕ ਇੰਟਰੇਸਟ
ਡਿਵਿਡੈਂਡ
ਸ਼ੇਅਰ ਜਾਂ ਮਿਊਚੁਅਲ ਫੰਡ ਦੀ ਖਰੀਦ-ਵਿੱਕਰੀ
ਕਿਰਾਇਆ
ਵਿਦੇਸ਼ੀ ਲੈਣ-ਦੇਣ
ਇੱਥੋਂ ਤੱਕ ਕਿ ਤੁਹਾਡਾ ਕ੍ਰੈਡਿਟ ਕਾਰਡ ਖਰਚ ਵੀ।
ਜੇਕਰ ਤੁਸੀਂ ਆਪਣੀ ITR 'ਚ ਕੋਈ ਜਾਣਕਾਰੀ ਨਹੀਂ ਦਿੰਦੇ ਪਰ ਉਹ AIS 'ਚ ਦਰਜ ਹੋਵੇ ਤਾਂ ਟੈਕਸ ਵਿਭਾਗ ਵੱਲੋਂ ਨੋਟਿਸ ਆ ਸਕਦਾ ਹੈ।
31 ਜੁਲਾਈ 2025 ਤੱਕ ਕਰੋ ਫਾਈਲ
ਅਸੈੱਸਮੈਂਟ ਸਾਲ 2025-26 ਲਈ ਨਾਨ-ਆਡਿਟ ਕੇਸ ਵਾਲਿਆਂ ਲਈ ITR ਫਾਈਲ ਕਰਨ ਦੀ ਆਖ਼ਰੀ ਮਿਆਦ 31 ਜੁਲਾਈ 2025 ਹੈ।
ਹਾਲਾਂਕਿ ਸਾਰੇ ਫਾਰਮ ਹਾਲੇ ਤਕ ਅਪਡੇਟ ਨਹੀਂ ਹੋਏ ਪਰ ਤੁਸੀਂ ਹੁਣੋਂ ਹੀ Form 26AS ਅਤੇ AIS ਚੈੱਕ ਕਰ ਕੇ ਤਿਆਰੀ ਸ਼ੁਰੂ ਕਰ ਸਕਦੇ ਹੋ।
ਇਹ ਦੋਹਾਂ ਦਸਤਾਵੇਜ਼ ਚੈੱਕ ਕਰਨਾ ਇਕ ਛੋਟਾ ਜਿਹਾ ਕਦਮ ਲੱਗ ਸਕਦਾ ਹੈ ਪਰ ਇਹ ਤੁਹਾਨੂੰ ਵੱਡੀਆਂ ਮੁਸੀਬਤਾਂ ਤੋਂ ਬਚਾ ਸਕਦਾ ਹੈ – ਜਿਵੇਂ ਕਿ ਰਿਫੰਡ ਰੁਕਣਾ ਜਾਂ ਕਰ ਵਿਭਾਗ ਤੋਂ ਨੋਟਿਸ ਆਉਣਾ। ਸਾਵਧਾਨ ਰਹੋ, ਸਹੀ ਰਿਟਰਨ ਭਰੋ, ਤੇ ਆਪਣੇ ਪੈਸੇ ਦਾ ਰਿਫੰਡ ਪੱਕਾ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਨਿਵੇਸ਼ਕਾਂ ਨੂੰ ਲੱਗਾ ਕਰੋੜਾਂ ਦਾ ਚੂਨਾ, ਦੁਬਈ ਦੀ ਇਹ ਕੰਪਨੀ ਰਾਤੋ-ਰਾਤ ਹੋਈ ਗਾਇਬ
NEXT STORY