ਨਵੀਂ ਦਿੱਲੀ– ਜਨਤਕ ਖਰੀਦ ਲਈ ਆਨਲਾਈਨ ਮੰਚ ਜੀ. ਈ. ਐੱਮ. ’ਤੇ 1 ਜੁਲਾਈ ਤੋਂ 15 ਅਗਸਤ ਦਰਮਿਆਨ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੂਬਿਆਂ ਵਲੋਂ 60 ਕਰੋੜ ਰੁਪਏ ਤੋਂ ਵੱਧ ਮੁੱਲ ਦੇ 2.36 ਕਰੋੜ ਤੋਂ ਵੱਧ ਰਾਸ਼ਟਰੀ ਝੰਡੇ ਖਰੀਦੇ ਗਏ ਹਨ। ਅਧਿਕਾਰਕ ਅੰਕੜਿਆਂ ਮੁਤਾਬਕ ਇਨ੍ਹਾਂ ਝੰਡਿਆਂ ਦੀ ਖਰੀਦਦਾਰੀ ‘ਹਰ ਘਰ ਤਿਰੰਗਾ’ ਮੁਹਿੰਮ ਲਈ ਕੀਤੀ ਗਈ ਹੈ।
ਵਪਾਰ ਮੰਤਰਾਲਾ ਨੇ 9 ਅਗਸਤ, 2016 ਨੂੰ ਸਰਕਾਰੀ ਖਰੀਦਦਾਰਾਂ ਲਈ ਇਕ ਖੁੱਲ੍ਹਾ ਅਤੇ ਪਾਰਦਰਸ਼ੀ ਖਰੀਦ ਮੰਚ ਬਣਾਉਣ ਲਈ ਸਰਕਾਰ ਦੇ ਈ-ਮਾਰਕੀਟਪਲੇਸ (ਜੀ. ਈ. ਐੱਮ.) ਦੀ ਸ਼ੁਰੂਆਤ ਕੀਤੀ ਸੀ। ਇਸ ਮੰਚ ’ਤੇ ਕੇਂਦਰ ਅਤੇ ਸੂਬਿਆਂ ਦੇ ਮੰਤਰਾਲਿਆਂ, ਵਿਭਾਗਾਂ, ਜਨਤਕ ਖੇਤਰ ਦੇ ਉੱਦਮਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਸਥਾਨਕ ਸੰਸਥਾਨਾਂ ਵਰਗੇ ਸਾਰੇ ਸਰਕਾਰੀ ਖਰੀਦਦਾਰਾਂ ਵਲੋਂ ਖਰੀਦ ਕੀਤੀ ਜਾ ਸਕਦੀ ਹੈ।
ਜੀ. ਈ. ਐੱਮ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੀ. ਕੇ. ਸਿੰਘ ਨੇ ਕਿਹਾ ਕਿ ਇਕ ਆਨਲਾਈਨ ਮੰਚ ਹੋਣ ਕਾਰਨ ਜੀ. ਈ. ਐੱਮ. ਲਈ ਵਿਕ੍ਰੇਤਾਵਾਂ ਨੂੰ ਤੇਜ਼ੀ ਨਾਲ ਜੋੜਨਾ ਅਤੇ ਅਜਿਹੇ ਉਤਪਾਦਾਂ ਦੀਆਂ ਵੱਡੀਆਂ ਲੋੜਾਂ ਨੂੰ ਪੂਰਾ ਕਰਨਾ ਸੰਭਵ ਹੋ ਸਕਿਆ, ਜਿਸ ਦਾ ਇੰਨੇ ਪੈਮਾਨੇ ’ਤੇ ਖਰੀਦ ਦਾ ਪਹਿਲਾਂ ਕੋਈ ਇਤਿਹਾਸ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਲਈ ਕਿ ਖਰੀਦ ਪ੍ਰਕਿਰਿਆ ਸੁਚਾਰੂ ਰਹੇ ਅਤੇ ਸਮੇਂ ਸਿਰ ਵੰਡ ਕੀਤੀ ਜਾਵੇ, ਖਰੀਦਦਾਰੀ ਕਰਨ ਵਾਲੀਆਂ ਇਕਾਈਆਂ ਨਾਲ ਲਗਾਤਾਰ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜੁਲਾਈ ਨੂੰ ਘਰਾਂ ’ਚ ਤਿਰੰਗਾ ਲਹਿਰਾ ਕੇ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਸੀ। ਜੀ. ਈ. ਐੱਮ. ਮੰਚ ’ਤੇ ਰਾਸ਼ਟਰੀ ਝੰਡੇ ਦੀ ਵਿਕਰੀ ਲਈ 4,159 ਵਿਕ੍ਰੇਤਾਵਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।
ਐਪਲ ਨੇ 100 ਕਰਮਚਾਰੀਆਂ ਨੂੰ ਕੀਤਾ ਬੇਰੁਜ਼ਗਾਰ, ਗੂਗਲ ਦੀ ਵੀ ਚਿਤਾਵਨੀ, ਜਾਣੋ ਕਾਰਨ
NEXT STORY