ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਮਿਰਜ਼ਾਮੁਰਾਦ ਖੇਤਰ 'ਚ ਖੇਡਦੇ ਸਮੇਂ ਜ਼ਹਿਰੀਲਾ ਫਲ ਖਾਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਸ ਡਿਪਟੀ ਕਮਿਸ਼ਨਰ (ਗੋਮਤੀ ਜ਼ੋਨ) ਆਕਾਸ਼ ਪਟੇਲ ਨੇ ਮੰਗਲਵਾਰ ਨੂੰ ਦੱਸਿਆ ਕਿ ਮਿਰਜ਼ਾਮੁਰਾਦ ਥਾਣਾ ਖੇਤਰ ਦੇ ਕਰਧਨਾ ਇਲਾਕੇ 'ਚ ਐਤਵਾਰ ਨੂੰ ਕੁਝ ਬੱਚੇ ਇਕੱਠੇ ਖੇਡ ਰਹੇ ਸਨ। ਇਸ ਦੌਰਾਨ ਉਨ੍ਹਾਂ 'ਚੋਂ ਤਿੰਨ ਬੱਚਿਆਂ ਨੇ ਅਣਜਾਣੇ 'ਚ ਕਨੇਰ ਦਾ ਫਲ ਖਾ ਲਿਆ। ਉਨ੍ਹਾਂ ਦੱਸਿਆ ਕਿ ਕਨੇਰ ਦਾ ਫਲ ਜ਼ਹਿਰੀਲਾ ਹੁੰਦਾ ਹੈ ਅਤੇ ਉਸ ਨੂੰ ਖਾਣ ਦੇ ਤੁਰੰਤ ਬਾਅਦ ਤਿੰਨਾਂ ਬੱਚਿਆਂ ਦੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ 'ਚੋਂ 2 ਦੀ ਮੌਤ ਐਤਵਾਰ ਨੂੰ ਹੀ ਹੋ ਗਈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਪੁਲਸ ਨੂੰ ਬਿਨਾਂ ਦੱਸੇ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਅਗਲੇ 4 ਦਿਨ ਭਾਰੀ ! ਕਹਿਰ ਵਰ੍ਹਾਏਗੀ ਠੰਡ, ਹੱਡ ਚੀਰਨਗੀਆਂ ਬਰਫੀਲੀਆਂ ਹਵਾਵਾਂ
ਤੀਜੇ ਬੱਚੇ ਦੀ ਮੌਤ ਸੋਮਵਾਰ ਨੂੰ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਹਸਪਤਾਲ 'ਚ ਇਲਾਜ ਦੌਰਾਨ ਹੋਈ। ਪਟੇਲ ਨੇ ਦੱਸਿਆ ਕਿ ਇਸ ਤੋਂ ਬਾਅਦ ਹਸਪਤਾਲ ਨੇ ਪੁਲਸ ਨੂੰ ਸੂਚਨਾ ਭੇਜੀ, ਜਿਸ ਨਾਲ ਇਹ ਮਾਮਲਾ ਪੁਲਸ ਦੇ ਨੋਟਿਸ 'ਚ ਆਇਆ। ਉਨ੍ਹਾਂ ਦੱਸਿਆ ਕਿ ਸਥਾਨਕ ਲੰਕਾ ਪੁਲਸ ਥਾਣੇ ਵਲੋਂ ਪੰਚਨਾਮਾ ਪ੍ਰਕਿਰਿਆ ਦੇ ਅਧੀਨ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਸ ਡਿਪਟੀ ਕਮਿਸ਼ਨ ਨੇ ਦੱਸਿਆ ਕਿ ਪੀੜਤਾਂ ਨਾਲ ਖੇਡ ਰਹੇ ਹੋਰ ਬੱਚਿਆਂ ਨੇ ਫਲ ਨਹੀਂ ਖਾਧਾ ਸੀ ਅਤੇ ਉਹ ਪੂਰੀ ਤਰ੍ਹਾਂ ਠੀਕ ਹਨ। ਹਾਲਾਂਕਿ ਚੌਕਸੀ ਵਜੋਂ ਉਨ੍ਹਾਂ ਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ ਹੈ। ਪਟੇਲ ਨੇ ਕਿਹਾ,''ਪਰਿਵਾਰ ਵਲੋਂ ਕਿਸੇ ਵੀ ਗੜਬੜੀ ਦੀ ਕੋਈ ਜਾਣਕਾਰੀ ਜਾਂ ਸ਼ਿਕਾਇਤ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਇਹ ਘਟਨਾ ਬੱਚਿਆਂ ਵਲੋਂ ਖੇਡਦੇ ਸਮੇਂ ਅਣਜਾਣੇ 'ਚ ਜ਼ਹਿਰੀਲਾ ਫਲ ਖਾਣ ਨਾਲ ਹੋਈ ਹੈ। ਇਲਾਕੇ 'ਚ ਸਥਿਤੀ ਆਮ ਹੈ ਅਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਅਗਲੇ 4 ਦਿਨ ਭਾਰੀ ! ਕਹਿਰ ਵਰ੍ਹਾਏਗੀ ਠੰਡ, ਹੱਡ ਚੀਰਨਗੀਆਂ ਬਰਫੀਲੀਆਂ ਹਵਾਵਾਂ
NEXT STORY