ਨਵੀਂ ਦਿੱਲੀ- ਬੀ. ਜੀ. ਆਰ. ਐਨਰਜ਼ੀ ਸਿਸਟਮਸ ਨੇ ਸੋਮਵਾਰ ਨੂੰ ਕਿਹਾ ਕਿ ਤਾਮਿਲਨਾਡੂ ਉਤਪਾਦਨ ਤੇ ਵੰਡ ਨਿਗਮ ਨੇ ਉਸ ਨੂੰ 660 ਮੈਗਾਵਾਟ ਬਿਜਲੀ ਪਲਾਂਟ ਦੀ ਸਥਾਪਨਾ ਲਈ ਦਿੱਤਾ 4,442.75 ਕਰੋੜ ਰੁਪਏ ਦਾ ਠੇਕਾ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਪੰਜ ਕਰੋੜ ਰੁਪਏ ਦੀ ਜ਼ਮਾਨਤ ਰਾਸ਼ੀ ਵੀ ਜ਼ਬਤ ਕਰ ਲਈ ਗਈ ਹੈ।
ਕੰਪਨੀ ਨੇ ਆਪਣੇ 12 ਦਸੰਬਰ 2019 ਦੇ ਪੱਤਰ ਵਿਚ ਸ਼ੇਅਰ ਬਾਜ਼ਾਰ ਨੂੰ ਦੱਸਿਆ ਸੀ ਕਿ ਉਸ ਨੂੰ ਤਾਮਿਲਨਾਡੂ ਉਤਪਾਦਨ ਤੇ ਵੰਡ ਨਿਗਮ ਤੋਂ ਈ. ਪੀ. ਸੀ. (ਇੰਜੀਨੀਅਰਿੰਗ ਖ਼ਰੀਦ ਤੇ ਨਿਰਮਾਣ) ਠੇਕਾ ਮਿਲਿਆ ਹੈ, ਜਿਸ ਤਹਿਤ 660 ਮੈਗਾਵਾਟ ਦੇ ਬਿਜਲੀ ਪਲਾਂਟ ਦੀ ਸਥਾਪਨਾ ਕੀਤੀ ਜਾਣੀ ਹੈ।
ਹੁਣ ਬੀ. ਜੀ. ਆਰ. ਐਨਰਜ਼ੀ ਸ਼ੇਅਰ ਬਾਜ਼ਾਰ ਨੂੰ ਦੱਸਿਆ ਹੈ ਕਿ ਉਸ ਨੂੰ ਨਿਗਮਾ ਤੋਂ 23 ਅਪ੍ਰੈਲ 2021 ਨੂੰ ਇਕ ਪੱਤਰ ਮਿਲਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਬੈਂਕ ਗਾਰੰਟੀ ਜਮ੍ਹਾ ਨਾ ਕੀਤੇ ਜਾਣ ਕਾਰਨ ਠੇਕੇ ਨਾਲ ਸਬੰਧਤ ਐੱਲ. ਓ. ਆਈ. ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਪੰਜ ਕਰੋੜ ਰੁਪਏ ਦੀ ਜ਼ਮਾਨਤ ਰਾਸ਼ੀ ਜ਼ਬਤ ਕਰ ਲਈ ਗਈ ਹੈ। ਬਿਆਨ ਮੁਤਾਬਕ ਕੰਪਨੀ ਨੇ ਇਸ ਖਿਲਾਫ਼ ਮਦਰਾਸ ਉੱਚ ਅਦਾਲਤ ਵਿਚ ਅਪੀਲ ਕੀਤੀ ਹੈ।
ਕੋਰੋਨਾ ਖ਼ੌਫ਼ ਦਰਮਿਆਨ HDFC ਦੇ ਖ਼ਾਤਾਧਾਰਕਾਂ ਲਈ ਵੱਡੀ ਰਾਹਤ, ਤੁਹਾਡੇ ਦਰਵਾਜ਼ੇ 'ਤੇ ਮਿਲਣਗੀਆਂ ਇਹ ਸਹੂਲਤਾਂ
NEXT STORY