ਜਲਾਲਾਬਾਦ (ਆਦਰਸ਼, ਜਤਿੰਦਰ) : ਪੀ. ਐੱਸ. ਪੀ. ਐੱਲ. ਵਿਭਾਗ ਵੱਲੋਂ ਹਲਕੇ ਦੇ ਪਿੰਡਾਂ ’ਚ ਬਿੱਲ ਡਿਫ਼ਾਲਟਰ ਖ਼ਪਤਕਾਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ 18 ਕੁਨੈਕਸ਼ਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ. ਐੱਸ. ਪੀ. ਐੱਲ. ਦਫ਼ਤਰ ਸਬ ਅਰਬਨ ਜਲਾਲਾਬਾਦ ਦੇ ਐੱਸ. ਡੀ. ਓ. ਨਵਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਬਿਜਲੀ ਦੇ ਪੈਂਡਿੰਗ ਬਿੱਲਾਂ ਦੀ ਉਗਰਾਹੀ ਦੇ ਲਈ ਪਿੰਡਾਂ ’ਚ ਚੈਕਿੰਗ ਮੁਹਿੰਮ ਚਲਾਈ ਗਈ ਹੈ ਅਤੇ ਕਰੀਬ 18 ਦੇ ਕਰੀਬ ਡਿਫਾਲਟਰ ਬਿਜਲੀ ਖ਼ਪਤਕਾਰਾਂ ਦੇ 14 ਲੱਖ ਰੁਪਏ ਦੀ ਰਾਸ਼ੀ ਦੇ ਕੁਨੈਕਸ਼ਨ ਕੱਟੇ ਗਏ। ਐੱਸ. ਡੀ. ਓ. ਨਵਜੋਤ ਸਿੰਘ ਦਫ਼ਤਰ ਸਬ ਅਰਬਨ ਜਲਾਲਾਬਾਦ ਪੀ. ਐੱਸ. ਪੀ. ਸੀ. ਐੱਲ. ਵੱਲੋਂ ਬਿਜਲੀ ਖ਼ਪਤਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਤੁਰੰਤ ਭਰੀ ਜਾਵੇ।
ਉਨ੍ਹਾਂ ਆਖਿਆ ਕਿ ਬਿੱਲ ਨਾ ਭਰਨ ਦੀ ਸੂਰਤ ’ਚ ਕੁਨੈਕਸ਼ਨ ਕੱਟਿਆ ਜਾਵੇਗਾ ਅਤੇ ਦੁਬਾਰਾ ਜੋੜਨ ਦੀ ਪ੍ਰਕਿਰਿਆ ’ਚ ਦੇਰੀ ’ਚ ਕੁਨੈਕਸ਼ਨ ਜੁੜ ਸਕਦਾ ਹੈ। ਐੱਸ. ਡੀ. ਓ. ਨਵਜੋਤ ਸਿੰਘ ਨੇ ਬਿਜਲੀ ਖ਼ਪਤਕਾਰਾਂ ਨੂੰ ਕਿਹਾ ਕਿ ਬਿਜਲੀ ਦੇ ਪੈਡਿੰਗ ਪਏ ਬਿੱਲ 31 ਮਾਰਚ ਤੋਂ ਪਹਿਲਾਂ-ਪਹਿਲਾਂ ਭਰਨ ਨੂੰ ਪਹਿਲ ਕਦਮੀ ਕਰਨ ਤਾਂ ਕਿ ਉਨ੍ਹਾਂ ਨੂੰ ਬਾਅਦ ’ਚ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੀ. ਐੱਸ. ਪੀ. ਐੱਲ ਪਾਵਰਕਾਮ ਵੱਲੋਂ ਆਉਣ ਵਾਲੇ ਸਮੇਂ ’ਚ ਵੀ ਬਿਜਲੀ ਡਿਫ਼ਾਲਟਰ ਖ਼ਪਤਕਾਰਾਂ ਦੇ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।
ਨਿਗਮ ਮੁਲਾਜ਼ਮਾਂ ਨੂੰ ਪਾਣੀ-ਸੀਵਰੇਜ ਦੇ ਬਕਾਇਆ ਬਿੱਲਾਂ ਤੇ ਪ੍ਰਾਪਰਟੀ ਟੈਕਸ ਦੇ ਰੂਪ ’ਚ ਜੁਟਾਉਣੇ ਹੋਣਗੇ 56 ਕਰੋੜ
NEXT STORY