ਨਵੀਂ ਦਿੱਲੀ — ਜੀਵਨ ਬੀਮਾ ਖੇਤਰ ਦੀ ਕੰਪਨੀ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਨੂੰ ਐਸੋਚੈਮ ਦੇ 'ਕਾਰਪੋਰੇਟ ਕਮਿਊਨੀਕੇਸ਼ਨ ਟੀਮ ਐਵਾਰਡ 2019' ਨਾਲ ਨਵਾਜ਼ਿਆ ਗਿਆ ਹੈ। ਪ੍ਰਮੁੱਖ ਉਦਯੋਗਿਕ ਸੰਗਠਨ ਐਸੋਚੈਮ ਨੇ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਨੂੰ ਜੀਵਨ ਬੀਮਾ ਖੇਤਰ 'ਚ ਐਕਸੀਲੈਂਸ ਅਤੇ ਇੰਸ਼ੋਰੈਂਸ ਲੀਡਰ ਮੀਟ 2019(ਰੈਗੂਲੇਸ਼ਨ, ਡਿਸਰਪਸ਼ਨ ਅਤੇ ਉਤਪਾਦ ਡਾਇਨਮਿਕਸ) ਦੇ ਦੌਰਾਨ ਇਹ ਇਨਾਮ ਦਿੱਤਾ। ਕੰਪਨੀ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਵਿਸ਼ਵਾਸ ਹਾਸਲ ਕਰਨ ਦੇ ਬਦਲੇ ਕੰਪਨੀ ਨੂੰ ਐਸੋਚੈਮ ਐਵਾਰਡ ਹਾਸਲ ਕਰਨ 'ਚ ਸਹਾਇਤਾ ਮਿਲੀ ਹੈ। ਇਸ ਇਨਾਮ ਨੇ ਕੰਪਨੀ ਦੀ ਸਮਰੱਥਾ, ਐਕਸੀਲੈਂਸ ਅਤੇ ਇੰਸ਼ੋਰੈਂਸ ਖੇਤਰ ਵਿਚ ਕੰਪਨੀ ਦੇ ਸਾਲਾਨਾ ਯੋਗਦਾਨ ਨੂੰ ਵੀ ਸਵੀਕਾਰ ਕੀਤਾ ਹੈ। ਕੰਪਨੀ ਦੇ ਡਾਇਰੈਕਟਰ ਅਤੇ ਕਾਰਪੋਰੇਟ ਕਮਿਊਨੀਕੇਸ਼ਨ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਜੀਵਨ ਬੀਮਾ ਖੇਤਰ 'ਚ ਵਿਸ਼ਵਾਸ ਹੀ ਬਿਹਤਰ ਕਮਿਊਨੀਕੇਸ਼ਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਨਿਯਮ ਦਾ ਆਧਾਰ ਹੈ ਰਿਲੇਸ਼ਨਸ਼ਿਪ। ਉਨ੍ਹਾਂ ਦੀ ਕੰਪਨੀ ਲਈ ਕਮਿਊਨੀਕੇਸ਼ਨ ਪੂਰੀ ਤਰ੍ਹਾਂ ਨਾਲ ਮਨੁੱਖੀ ਸਰੋਤ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੇ ਦੇਸ਼ ਵਿਚ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਜੀਵਨ ਬੀਮਾ ਦੀ ਉਪਯੋਗਤਾ ਅਤੇ ਵਿੱਤੀ ਸੁਰੱਖਿਆ ਬਾਰੇ ਦੱਸਿਆ ਜਾਂਦਾ ਹੈ।
ਸ਼ੇਅਰ ਬਜ਼ਾਰ ਡੁੱਬਾ , ਸੈਂਸੈਕਸ 355 ਅੰਕ ਡਿੱਗਾ ਤੇ ਨਿਫਟੀ 11,354 'ਤੇ ਬੰਦ
NEXT STORY