ਨਵੀਂ ਦਿੱਲੀ—ਸਰਕਾਰ ਨੇ ਮੁਖੌਟਾ ਕੰਪਨੀਆਂ 'ਤੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਇਨ੍ਹਾਂ ਨਾਲ ਜੁੜੇ 55 ਹਜ਼ਾਰ ਤੋਂ ਜ਼ਿਆਦਾ ਨਿਰਦੇਸ਼ਕਾਂ ਦੇ ਨਾਂ ਜਨਤਕ ਕਰ ਦਿੱਤੇ ਹਨ। ਸਰਕਾਰ ਨੇ ਇਹ ਕਦਮ ਇਨ੍ਹਾਂ ਦੇ ਕੰਪਨੀਆਂ ਦੇ ਸੰਚਾਲਨ ਨੂੰ ਰੋਕਣ ਅਤੇ ਇਨ੍ਹਾਂ ਨਾਲ ਜੁੜੇ ਨਿਰਦੇਸ਼ਕਾਂ ਦੇ ਭਵਿੱਖ 'ਚ ਇਸ ਤਰ੍ਹਾਂ ਦੀ ਕਿਸੇ ਹੋਰ ਗਤੀਵਿਧੀ 'ਚ ਸ਼ਾਮਲ ਹੋਣ 'ਤੇ ਰੋਕ ਲਗਾਉਣ ਲਈ ਚੁੱਕਿਆ ਹੈ।
ਸਰਕਾਰ ਆਉਣ ਵਾਲੇ ਸਮੇਂ 'ਚ ਹੋਰ ਵੀ ਨਾਮਾਂ ਦਾ ਖੁਲਾਸਾ ਕਰ ਸਕਦੀ ਹੈ। ਅਜਿਹੀਆਂ ਮੁਖੌਟਾਂ ਕੰਪਨੀਆਂ ਜਿਨ੍ਹਾਂ ਨੇ ਜਾਂ ਤਾਂ ਹੁਣ ਤੱਕ ਆਪਣੇ ਕਾਰੋਬਾਰ ਦੀ ਸ਼ੁਰੂਆਤ ਨਹੀਂ ਕੀਤੀ ਹੈ ਜਾਂ ਲਗਾਤਾਰ ਤਿੰਨ ਸਾਲ ਤੱਕ ਸਾਲਾਨਾ ਰਿਟਰਨ ਦਾਖਲ ਕਰਨ 'ਚ ਅਸਫਲ ਰਹੇ ਹਨ, ਨਾਲ ਜੁੜੇ 1.06 ਲੱਖ ਨਿਰਦੇਸ਼ਕਾਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਸਰਕਾਰ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਦੋ ਲੱਖ ਤੋਂ ਜ਼ਿਆਦਾ ਕੰਪਨੀਆਂ ਦਾ ਪੰਜੀਕਰਣ ਰੱਦ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਬੈਂਕਾਂ ਨੂੰ ਵੀ ਕਿਹਾ ਕਿ ਉਹ ਇਨ੍ਹਾਂ ਕੰਪਨੀਆਂ ਦੇ ਖਾਤਿਆਂ ਦਾ ਉਨ੍ਹਾਂ ਦੇ ਨਿਰਦੇਸ਼ਕ ਜਾਂ ਜ਼ਿਆਦਾ ਪ੍ਰਤੀਨਿਧੀ ਵਲੋਂ ਸੰਚਾਲਨ ਕਰਨ 'ਤੇ ਰੋਕ ਲਗਾਏ।
Unitech ਇਕ ਗੰਭੀਰ ਕੰਪਨੀ, ਰਾਤੋਂ-ਰਾਤ ਭੱਜਣ ਵਾਲੀ ਨਹੀਂ : ਚੇਅਰਮੈਨ
NEXT STORY