ਨਵੀਂ ਦਿੱਲੀ—ਸੰਕਟਗ੍ਰਸਤ ਕੰਪਨੀ ਯੂਨੀਟੇਕ ਨੇ ਕਿਹਾ ਕਿ ਉਹ ਰਾਤੋਂ-ਰਾਤ ਭੱਜਣ ਵਾਲੀ ਕੰਪਨੀ ਨਾ ਹੋ ਕੇ ਗੰਭੀਰ ਕੰਪਨੀ ਹੈ। ਉਸ ਨੇ ਕਿਹਾ ਕਿ ਪ੍ਰਾਜੈਕਟ 'ਚ ਹੋ ਰਹੀ ਦੇਰ ਲਈ ਅਨੁਬੰਧ ਦੇ ਤਹਿਤ ਖਰੀਦਦਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਬੰਬਈ ਸ਼ੇਅਰ ਬਾਜ਼ਾਰ ਨੇ ਧੋਖਾਧੜੀ ਦੇ ਮਾਮਲੇ 'ਚ ਕੰਪਨੀ ਦੇ ਸਾਬਕਾ ਪ੍ਰਬੰਧਨ ਨੂੰ ਪੁਲਸ ਹਿਰਾਸਤ 'ਚ ਲਏ ਜਾਣ ਸੰਬੰਧੀ ਸੱਤ ਸਤੰਬਰ ਨੂੰ ਆਈ ਰਿਪੋਰਟ ਦੇ ਬਾਰੇ 'ਚ ਸਪੱਸ਼ਟੀਕਰਣ ਮੰਗਿਆ ਸੀ।
ਕੰਪਨੀ ਦੇ ਚੇਅਰਮੈਨ ਰਮੇਸ਼ ਚੰਦਰ ਨੇ ਸਪੱਸ਼ਟੀਕਰਣ 'ਚ ਦੱਸਿਆ ਕਿ ਕੰਪਨੀ ਦੇ ਸਾਬਕਾ ਕਾਰੋਬਾਰੀ ਗਰੁੱਪਾਂ 'ਚੋਂ ਇਕ ਹੈ ਅਤੇ ਦੇਸ਼ 'ਚ ਰਿਅਲ ਅਸਟੇਟ ਅਤੇ ਢਾਂਚਾਗਤ ਵਿਕਾਸ ਖੇਤਰ 'ਚ 40 ਸਾਲ ਤੋਂ ਜ਼ਿਆਦਾ ਦੇ ਸੰਚਾਲਨ ਦਾ ਅਨੁਭਵ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਵੱਖਰੇ ਸ਼ਬਦਾਂ 'ਚ ਕਹੋ ਤਾਂ ਸਾਡੀ ਕੰਪਨੀ ਗੰਭੀਰ ਰਿਅਲ ਅਸਟੇਟ ਡੈਵਲਪਰ ਹੈ ਨਾ ਕਿ ਰਾਤੋਂ-ਰਾਤ ਭੱਜ ਜਾਣ ਵਾਲੀ ਕੋਈ ਕੰਪਨੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਾਪਰਟੀ ਬਾਜ਼ਾਰ 'ਚ ਸੁਸਤੀ ਅਤੇ ਕੀਮਤਾਂ 'ਚ ਗਿਰਾਵਟ ਦੇ ਕਾਰਨ ਘਰਾਂ ਦੇ ਖਰੀਦਦਾਰ ਆਪਣੇ ਨਿਵੇਸ਼ ਨੂੰ ਵਾਪਸ ਮੰਗ ਰਹੇ ਹਨ ਜਾਂ ਦੇਰੀ ਲਈ ਜ਼ਿਆਦਾ ਮੁਆਵਜ਼ਾ ਚਾਅ ਰਹੇ ਹਨ। ਚੰਦਰਾ ਨੇ ਕਿਹਾ ਕਿ ਉਪਭੋਗਤਾਵਾਂ 'ਚੋਂ ਡੈਵਲਪਰਾਂ ਦੇ ਖਿਲਾਫ ਆਧਾਰਹੀਨ ਅਪਰਾਧਿਕ ਮਾਮਲੇ ਜਾਂ ਸ਼ਿਕਾਇਤਾਂ ਦਰਜ ਕਰਵਾਉਣ ਦਾ ਚਲਨ ਵਧਿਆ ਹੈ ਤਾਂ ਜੋ ਉਹ ਬੁਕਿੰਗ ਦੀ ਕੀਮਤ ਘੱਟ ਕਰਨ, ਜ਼ਿਆਦਾ ਜ਼ੁਰਮਾਨਾ ਜਾਂ ਵਿਆਜ ਪਾਉਣ, ਪੈਸਾ ਵਾਪਸ ਲੈਣ ਆਦਿ ਵਰਗੀਆਂ ਗੈਰ-ਕਾਨੂੰਨੀ ਮੰਗਾਂ ਪੂਰੀਆਂ ਕਰਨ ਲਈ ਦਬਾਅ ਪਾ ਸਕਣ।
ਚੰਦਰਾ ਨੇ ਕਿਹਾ ਕਿ ਇਹ ਮਾਮਲਾ ਉਸ ਪਹਿਲ ਨਾਲ ਸੰਬੰਧਤ ਸੀ ਜੋ ਇਕ 85 ਸਾਲ ਮਹਿਲਾ ਨੇ ਧੋਖਾਧੜੀ ਦਾ ਦੋਸ਼ ਲਗਾ ਕੇ ਦਰਜ ਕਰਵਾਇਆ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ ਉਸ ਵਲੋਂ 2006 'ਚ ਬੁੱਕ ਕਰਵਾਏ ਗਏ ਇਕ ਅਪਾਰਟਮੈਂਟ ਨੂੰ ਤਿਆਰ ਕਰਨ 'ਚ ਦੇਰੀ ਹੋਈ। ਇਹ ਮਾਮਲਾ ਅਪਰਾਧਿਕ ਨਾ ਹੋ ਕੇ ਦਿਵਾਨੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਮਾਮਲੇ 'ਚ ਕੰਪਨੀ ਦੇ ਦੋ ਪ੍ਰਬੰਧ ਨਿਰਦੇਸ਼ਕਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਹੁਣ ਇਹ ਮਾਮਲਾ ਵਿਵਾਦ ਦੇ ਸੁਖੀ ਨਿਪਟਾਰੇ ਲਈ ਮੱਧਸਥਤਾ ਕੇਂਦਰ ਦੇ ਸਾਹਮਣੇ ਲੰਬਿਤ ਹੈ।
ਨਵੇਂ ਫੀਚਰਸ ਨਾਲ ਭਾਰਤ 'ਚ ਲਾਂਚ ਹੋਇਆ Renault Duster ਦਾ ਨਵਾਂ ਅਵਤਾਰ, ਜਾਣੋ ਖੂਬੀਆਂ
NEXT STORY