ਨਵੀਂ ਦਿੱਲੀ - ਭਾਰਤ 'ਚ ਸੋਨੇ ਦੀਆਂ ਕੀਮਤਾਂ 'ਚ ਵਾਧਾ ਰੁਕਣ ਦਾ ਕੋਈ ਸੰਕੇਤ ਦਿਖਾਈ ਨਹੀਂ ਦੇ ਰਿਹਾ। ਮੰਗਲਵਾਰ (24 ਸਤੰਬਰ) ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਪੀਲੀ ਧਾਤ ਯਾਨੀ ਸੋਨੇ ਦੀ ਕੀਮਤ 0.21 ਫੀਸਦੀ ਵਧ ਕੇ 74,450 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ, ਜਦਕਿ ਚਾਂਦੀ ਦੀ ਕੀਮਤ 0.76 ਫੀਸਦੀ ਵਧ ਕੇ 89,905 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਦੇਖੀ ਗਈ।
ਸੋਨਾ 600 ਰੁਪਏ ਚੜ੍ਹਿਆ, ਚਾਂਦੀ 1000 ਰੁਪਏ ਟੁੱਟ ਗਈ
ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀ ਕੀਮਤ 600 ਰੁਪਏ ਵਧ ਕੇ 76,950 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਵੀਰਵਾਰ ਨੂੰ ਆਖਰੀ ਕਾਰੋਬਾਰੀ ਸੈਸ਼ਨ 'ਚ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 76,350 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤੋਂ ਇਲਾਵਾ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 600 ਰੁਪਏ ਵਧ ਕੇ 76,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸਦੀ ਪਿਛਲੀ ਬੰਦ ਕੀਮਤ 76,000 ਰੁਪਏ ਸੀ।
ਸੂਤਰਾਂ ਨੇ ਸਥਾਨਕ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਵਾਧੇ ਦਾ ਕਾਰਨ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ਵਧਣ ਨੂੰ ਦੱਸਿਆ। ਅਖਿਲ ਭਾਰਤੀ ਸਰਾਫਾ ਸੰਘ ਦੇ ਅਨੁਸਾਰ, ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਕਮਜ਼ੋਰ ਮੰਗ ਕਾਰਨ ਚਾਂਦੀ ਨੇ ਸਥਾਨਕ ਬਾਜ਼ਾਰ 'ਚ ਆਪਣੀ ਸੱਤ ਦਿਨਾਂ ਦੀ ਤੇਜ਼ੀ ਨੂੰ ਖਤਮ ਕੀਤਾ ਅਤੇ 1,000 ਰੁਪਏ ਦੀ ਗਿਰਾਵਟ ਨਾਲ 90,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਸੈਸ਼ਨ 'ਚ ਇਹ 91,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਸੋਨੇ ਦੀ ਕੀਮਤ
ਦਿੱਲੀ : 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 69,950 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,300 ਰੁਪਏ ਹੈ।
ਮੁੰਬਈ : 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 69,800 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,150 ਰੁਪਏ ਹੈ।
ਕੋਲਕਾਤਾ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 69,800 ਰੁਪਏ ਅਤੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 76,150 ਰੁਪਏ ਹੈ।
ਚੇਨਈ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 69,800 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,150 ਰੁਪਏ ਹੈ।
ਭੋਪਾਲ: 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 69,850 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 76,150 ਰੁਪਏ ਹੈ।
ਸਾਲ ਦੇ ਅੰਤ ਤੱਕ 78 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ
ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਮੁਖੀ ਅਨੁਜ ਗੁਪਤਾ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੋਨੇ ਅਤੇ ਚਾਂਦੀ 'ਚ ਵਾਧਾ ਦੇਖਿਆ ਜਾ ਸਕਦਾ ਹੈ। ਇਸ ਸਾਲ ਸੋਨਾ 78 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਜਦੋਂਕਿ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ।
ਲਗਾਤਾਰ ਚੌਥੇ ਦਿਨ ਆਲ ਟਾਈਮ ਹਾਈ 'ਤੇ ਸ਼ੇਅਰ ਬਾਜ਼ਾਰ, ਸੈਂਸੈਕਸ 85,008 ਤੇ ਨਿਫਟੀ 25,967 ਨੂੰ ਛੂਹਿਆ
NEXT STORY