ਬਿਜ਼ਨੈੱਸ ਡੈਸਕ—ਅੱਜ ਵੀਰਵਾਰ ਦਿਨ ਦੀ ਸ਼ੁਰੂਆਤ ਹੁੰਦਿਆਂ ਸਾਰ ਹੀ ਅਮਰੀਕੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਪਹਿਲੇ 15 ਮਿੰਟਾਂ 'ਚ ਹੀ ਐੱਸ.ਐਂਡ.ਪੀ. 500 ਦੇ ਸ਼ੇਅਰ 7 ਫੀਸਦੀ ਤਕ ਡਿੱਗ ਗਏ। ਇਸ ਦੇ ਨਾਲ ਹੀ ਕੁਝ ਹੀ ਸਮੇਂ 'ਚ ਡਾਓ ਜੋਨਸ ਦੇ ਸ਼ੇਅਰ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਹ ਗਿਰਾਵਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾਵਾਇਰਸ ਦੇ ਡਰ ਕਾਰਣ ਯੂਰਪੀਅਨ ਯੂਨੀਅਨ (ਈ.ਯੂ.) ਦੇਸ਼ਾਂ 'ਤੇ ਲਈ ਯਾਤਰਾ ਪਾਬੰਦੀ ਦੇ ਇਕ ਬਾਅਦ ਸਾਹਮਣੇ ਆਈ ਹੈ।
ਵੀਰਵਾਰ ਦਿਨ ਦੇ ਸ਼ੁਰੂਆਤ ਹੁੰਦਿਆਂ ਸਾਰ ਡਾਓ ਜੋਨਸ 1700 ਅੰਕ ਡਿੱਗ ਕੇ 21,804 'ਤੇ ਖੁੱਲਿਆ। ਦਿਨ ਦੇ ਸ਼ੁਰੂਆਤੀ ਘੰਟਿਆਂ 'ਚ ਇਹ ਗਿਰਾਵਟ ਜਾਰੀ ਹੈ। ਅਮਰੀਕੀ ਸਮੇਂ ਮੁਤਾਬਕ 9.55 ਵਜੇ ਤਕ ਇਹ ਗਿਰਾਵਟ 2005 ਅੰਕਾਂ ਤਕ ਪਹੁੰਚ ਗਈ। ਐੱਸ.ਐਂਡ.ਪੀ. 500 ਇੰਡੈਕਸ ਵੀਰਵਾਰ ਨੂੰ 183 ਅੰਕ ਡਿੱਗ ਕੇ 2558 ਅੰਕਾਂ 'ਤੇ ਖੁੱਲਿਆ ਅਤੇ ਨੈੱਸਡੈਕ 523 ਅੰਕ ਡਿੱਗ ਕੇ 7,428.34 ਅੰਕਾਂ 'ਤੇ ਖੁੱਲਿਆ। ਮਾਹਰਾਂ ਦਾ ਮੰਨਣਾ ਹੈ ਕਿ 2008 ਦੇ ਵਿੱਤੀ ਸੰਕਟ ਤੋਂ ਬਾਅਦ ਇਹ ਇਕ ਹਫਤੇ 'ਚ ਆਈ ਸਭ ਤੋਂ ਵੱਡੀ ਗਿਰਾਵਟ ਹੈ।
ਹਾਲ ਦੇ ਦਿਨਾਂ 'ਚ ਅਮਰੀਕੀ ਬਾਜ਼ਾਰ 'ਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰ 'ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀਅਨ ਯੂਨੀਆਂ ਦੇ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲੱਗਾ ਦਿੱਤੀ ਸੀ। ਅਮਰੀਕੀ ਸ਼ੇਅਰ ਬਾਜ਼ਾਰ ਦੀ ਇਸ ਵੱਡੀ ਗਿਰਾਵਟ ਨੂੰ ਡੋਨਾਲਡ ਟਰੰਪ ਵੱਲੋਂ ਲਏ ਗਏ ਇਸ ਫੈਸਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ 'ਚ ਹੁਣ ਤਕ ਕੋਰੋਨਾਵਾਇਰਸ ਦੇ 1,364 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚ 35 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬੀਮਾ ਪਾਲਸੀ ਅਧੀਨ ਇਨ੍ਹਾਂ ਹਾਲਾਤਾਂ 'ਚ ਨਹੀਂ ਹੋਵੇਗਾ Corona Virus ਦਾ ਇਲਾਜ
NEXT STORY