ਮੁੰਬਈ - ਮੁੰਬਈ ਹਾਈ ਕੋਰਟ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ 420 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਮਾਮਲੇ 'ਚ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਇਨਕਮ ਟੈਕਸ ਵਿਭਾਗ ਨੂੰ 17 ਨਵੰਬਰ ਤੱਕ ਅਨਿਲ ਅੰਬਾਨੀ ਖ਼ਿਲਾਫ ਸਖ਼ਤ ਕਾਰਵਾਈ ਨਾ ਕਰਨ ਲਈ ਕਿਹਾ ਹੈ। ਬਾਂਬੇ ਹਾਈ ਕੋਰਟ ਨੇ ਸੋਮਵਾਰ ਨੂੰ ਆਮਦਨ ਕਰ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਉਹ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ 'ਤੇ ਕਾਲੇ ਧਨ ਦੇ ਕਾਨੂੰਨ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕਰਨ ਵਾਲੇ ਕਾਰਨ ਦੱਸੋ ਨੋਟਿਸ 'ਤੇ 17 ਨਵੰਬਰ ਤੱਕ ਕੋਈ ਦੰਡਕਾਰੀ ਕਾਰਵਾਈ ਨਾ ਕਰੇ।
ਆਮਦਨ ਕਰ ਵਿਭਾਗ ਨੇ 8 ਅਗਸਤ, 2022 ਨੂੰ ਅੰਬਾਨੀ ਨੂੰ ਦੋ ਸਵਿਸ ਬੈਂਕ ਖਾਤਿਆਂ ਵਿੱਚ ਰੱਖੇ 814 ਕਰੋੜ ਰੁਪਏ ਤੋਂ ਵੱਧ ਦੇ ਅਣਦੱਸੇ ਪੈਸੇ 'ਤੇ ਕਥਿਤ ਤੌਰ 'ਤੇ 420 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਚੋਰੀ ਕਰਨ ਲਈ ਨੋਟਿਸ ਜਾਰੀ ਕੀਤਾ ਸੀ। ਵਿਭਾਗ ਨੇ 63 ਸਾਲਾ ਅਨਿਲ ਅੰਬਾਨੀ 'ਤੇ "ਜਾਣ-ਬੁੱਝ ਕੇ" ਚੋਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਸਨੇ ਆਪਣੇ ਵਿਦੇਸ਼ੀ ਬੈਂਕ ਖਾਤੇ ਅਤੇ ਆਪਣੇ ਵਿੱਤੀ ਹਿੱਤਾਂ ਦੇ ਵੇਰਵੇ ਭਾਰਤੀ ਟੈਕਸ ਅਧਿਕਾਰੀਆਂ ਨੂੰ ਨਹੀਂ ਦੱਸੇ ਹਨ।
ਇਹ ਵੀ ਪੜ੍ਹੋ : ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵੈਪਕੋਸ ਨੇ ਸੇਬੀ ਨੂੰ ਆਈ.ਪੀ.ਓ ਲਈ ਦਿੱਤੀ ਅਰਜ਼ੀ, ਸਰਕਾਰ ਵੇਚੇਗੀ ਆਪਣੀ ਹਿੱਸੇਦਾਰੀ
NEXT STORY