ਬਿਜ਼ਨੈੱਸ ਡੈਸਕ - ਅਮਰੀਕੀ ਨੌਕਰੀਦਾਤਿਆਂ ਨੇ ਪਿਛਲੇ ਮਹੀਨੇ ਅਚਾਨਕ 92,000 ਨੌਕਰੀਆਂ ’ਚ ਕਟੌਤੀ ਕੀਤੀ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਉੱਥੋਂ ਦਾ ਕਿਰਤ ਬਾਜ਼ਾਰ ਅਜੇ ਵੀ ਦਬਾਅ ਹੇਠ ਹੈ। ਇਸ ਦੇ ਨਾਲ ਹੀ ਬੇਰੋਜ਼ਗਾਰੀ ਦਰ ਮਾਮੂਲੀ ਤੌਰ ’ਤੇ ਵਧ ਕੇ 4.4 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?
ਕਿਰਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਫਰਵਰੀ ’ਚ ਨਿਯੁਕਤੀਆਂ ਦੀ ਸਥਿਤੀ ਜਨਵਰੀ ਦੇ ਮੁਕਾਬਲੇ ਖਰਾਬ ਰਹੀ। ਜਨਵਰੀ ’ਚ ਕੰਪਨੀਆਂ, ਗੈਰ-ਲਾਭਕਾਰੀ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੇ 1,26,000 ਨੌਕਰੀਆਂ ਜੋੜੀਆਂ ਸਨ। ਅਰਥਸ਼ਾਸਤਰੀਆਂ ਨੇ ਫਰਵਰੀ ’ਚ 60,000 ਨਵੀਆਂ ਨੌਕਰੀਆਂ ਦੀ ਉਮੀਦ ਪ੍ਰਗਟਾਈ ਸੀ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਸੋਧੇ ਹੋਏ ਅੰਕੜਿਆਂ ਅਨੁਸਾਰ, ਦਸੰਬਰ ਅਤੇ ਜਨਵਰੀ ਦੇ ਪੇਅਰੋਲ ਤੋਂ ਵੀ 69,000 ਨੌਕਰੀਆਂ ਘੱਟ ਕਰ ਦਿੱਤੀਆਂ ਗਈਆਂ ਹਨ। ਫਰਵਰੀ ’ਚ ਰੋਜ਼ਗਾਰ ਦੀ ਇਹ ਕਮਜ਼ੋਰ ਸਥਿਤੀ ਈਰਾਨ ਨਾਲ ਜੰਗ ਕਾਰਨ ਪੈਦਾ ਹੋਈ ਆਰਥਿਕ ਬੇਭਰੋਸਗੀ ਨੂੰ ਦਰਸਾਉਂਦੀ ਹੈ। ਇਸ ਜੰਗ ਦੀ ਵਜ੍ਹਾ ਕਰ ਕੇ ਤੇਲ ਦੀਆਂ ਕੀਮਤਾਂ ’ਚ ਉਛਾਲ ਆਇਆ ਹੈ ਅਤੇ ਕਾਰੋਬਾਰਾਂ ਤੇ ਖਪਤਕਾਰਾਂ ’ਤੇ ਅਚਾਨਕ ਲਾਗਤ ਦਾ ਬੋਝ ਵਧਿਆ ਹੈ।
ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਨੇਵੀ ਫੈਡਰਲ ਕ੍ਰੈਡਿਟ ਯੂਨੀਅਨ ਦੀ ਮੁੱਖ ਅਰਥਸ਼ਾਸਤਰੀ ਹੈਦਰ ਲਾਂਗ ਨੇ ਕਿਹਾ, ‘‘ਨੌਕਰੀ ਦਾ ਬਾਜ਼ਾਰ ਕਈ ਉਲਟ ਹਾਲਾਤ ਨਾਲ ਜੂਝ ਰਿਹਾ ਹੈ। ਕੰਪਨੀਆਂ ਇਸ ਬਸੰਤ ’ਚ ਉਦੋਂ ਤੱਕ ਭਰਤੀ ਕਰਨ ’ਚ ਝਿਜਕਣਗੀਆਂ ਜਦੋਂ ਤੱਕ ਕਿ ਜੰਗ ਖਤਮ ਨਹੀਂ ਹੋ ਜਾਂਦੀ। ਅਮਰੀਕੀ ਅਰਥਵਿਵਸਥਾ ਲਈ ਇਹ ਚੁਣੌਤੀਪੂਰਨ ਸਮਾਂ ਹੈ।’’
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ
ਇਹ ਵੀ ਪੜ੍ਹੋ : ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
ਇਹ ਵੀ ਪੜ੍ਹੋ : Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਡਿਜੀਟਲ ਫਰਾਡ ਦੇ ਸ਼ਿਕਾਰ ਲੋਕਾਂ ਨੂੰ ਮਿਲੇਗਾ 25,000 ਦਾ ਮੁਆਵਜ਼ਾ! ਜਾਣੋ ਨਿਯਮਾਂ ਬਾਰੇ
NEXT STORY