ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਲੜਨ ਲਈ ਵੈਕਸੀਨ ਉਤਪਾਦਨ ਸਮਰੱਥਾ ਵਿਚ ਭਾਰਤ ਦੀ ਲੀਡਰਸ਼ਿਪ ਨੂੰ ਦੇਖ਼ਦੇ ਹੋਏ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਪੀ. ਐੱਮ. ਮੋਦੀ ਦੀ ਤਾਰੀਫ਼ ਕੀਤੀ ਹੈ।
ਉਨ੍ਹਾਂ ਪੀ. ਐੱਮ. ਮੋਦੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਇਕ ਟਵੀਟ ਕੀਤਾ ਹੈ। ਬਿਲ ਗੇਟਸ ਨੇ ਕਿਹਾ ਕਿ ਜਿਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ ਦੌਰਾਨ ਵਿਗਿਆਨਕ ਖੋਜ ਅਤੇ ਵੈਕਸੀਨ ਉਤਪਾਦਨ ਸਮਰੱਥਾ ਵਿਚ ਭਾਰਤ ਦੀ ਲੀਡਰਸ਼ਿਪ ਨੂੰ ਦੇਖ਼ ਕੇ ਖ਼ੁਸ਼ੀ ਮਹਿਸੂਸ ਹੁੰਦੀ ਹੈ।
ਗੌਰਤਲਬ ਹੈ ਕਿ ਭਾਰਤ ਵਿਚ ਸੀਰਮ ਇੰਸਟੀਚਿਊਟ ਦੇ ਕੋਵੀਸ਼ੀਲਡ ਤੇ ਭਾਰਤ ਬਾਇਓਟੈਕ ਦੇ ਕੋਵੈਕਸੀਨ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪੀ. ਐੱਮ. ਮੋਦੀ ਨੇ ਉਮੀਦ ਜਤਾਈ ਹੈ ਕਿ ਜਲਦ ਹੀ ਟੀਕਾਕਰਨ ਸ਼ੁਰੂ ਹੋ ਜਾਏਗਾ। ਉਨ੍ਹਾਂ ਵੀਡੀਓ ਵਾਰਤਾ ਜ਼ਰੀਏ ਕਿਹਾ ਸੀ ਕਿ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਭਾਰਤ ਵਿਚ ਸ਼ੁਰੂ ਹੋਣ ਵਾਲਾ ਹੈ। ਇਸ ਨੂੰ ਮਗਰੋਂ ਹੀ ਬਿਲ ਗੇਟਸ ਨੇ ਇਹ ਟਵੀਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨੈਸ਼ਨਲ ਮੈਟ੍ਰੋਲਾਜੀ ਕੰਨਕਲੇਵ ਵਿਚ ਵਿਗਿਆਨਿਕਾਂ ਨੂੰ ਸੰਬੋਧਨ ਕੀਤਾ ਸੀ ਅਤੇ ਟੀਕਾਕਰਨ ਦੀ ਗੱਲ ਆਖ਼ੀ ਸੀ। ਪੀ. ਐੱਮ. ਮੋਦੀ ਨੇ ਕਿਹਾ ਕਿ ਭਾਰਤੀ ਵਿਗਿਆਨੀ ਦੋ ‘ਮੇਡ ਇਨ ਇੰਡੀਆ’ ਕੋਵਿਡ -19 ਟੀਕੇ ਲੈ ਕੇ ਆਉਣ ਵਿਚ ਸਫ਼ਲ ਰਹੇ ਹਨ ਅਤੇ ਦੇਸ਼ ਨੂੰ ਆਪਣੇ ਵਿਗਿਆਨੀਆਂ ‘ਤੇ ਮਾਣ ਹੈ।
ਮਹਾਮਾਰੀ 'ਚ ਵੀ ਛਾਈ ਇਹ ਯੋਜਨਾ, ਸਰਕਾਰ 5,000 ਰੁ: ਤੱਕ ਦੇਵੇਗੀ ਪੈਨਸ਼ਨ
NEXT STORY