ਨਵੀਂ ਦਿੱਲੀ - ਕ੍ਰਿਪਟੋ ਕਰੰਸੀ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ। ਕ੍ਰਿਪਟੋਕੁਰੰਸੀ ਬਿਟਕੁਆਇਨ ਵਿਚ 8 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਹੈ। ਇਹ 8.47 ਪ੍ਰਤੀਸ਼ਤ ਡਿੱਗ ਕੇ 31,240.14 ਡਾਲਰ 'ਤੇ ਆ ਗਈ ਹੈ। ਇਸ ਨਾਲ ਹੋਰ ਮੁਦਰਾਵਾਂ ਵੀ ਘਟੀਆਂ ਹਨ ਜਦੋਂ ਕਿ ਇਕ ਹਫ਼ਤੇ ਵਿਚ ਇਹ 30% ਤੱਕ ਘੱਟ ਗਈ ਹੈ।
ਇਕ ਹਫਤੇ ਤੋਂ ਕ੍ਰਿਪਟੂ ਮੁਦਰਾ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਪਿਛਲੇ ਸ਼ੁੱਕਰਵਾਰ ਨੂੰ ਵੀ ਇਸੇ ਤਰ੍ਹਾਂ ਦੀ ਗਿਰਾਵਟ ਆਈ ਸੀ। ਐਥੇਰਿਅਮ ਦੀ ਕੀਮਤ 6.83% ਘੱਟ ਕੇ 1,830 ਡਾਲਰ 'ਤੇ ਪਹੁੰਚ ਗਈ ਹੈ। ਬਿਨਾਂਸ ਕੁਆਇਨ ਦੀ ਕੀਮਤ 5.05 ਪ੍ਰਤੀਸ਼ਤ, ਕਾਰਡਾਨੋ ਦੀ ਕੀਮਤ 5.49 ਪ੍ਰਤੀਸ਼ਤ, ਡਾਗਕੁਆਇਨ ਦੀ ਕੀਮਤ ਵਿਚ 7.78 ਪ੍ਰਤੀਸ਼ਤ ਦੀ ਗਿਰਾਵਟ ਸ਼ੁੱਕਰਵਾਰ ਦੀ ਰਾਤ ਦਰਜ ਕੀਤੀ ਗਈ। ਇਸੇ ਤਰ੍ਹਾਂ ਪੋਲਕਾਡਾਟ ਦੀ ਕੀਮਤ 7.20 ਫੀਸਦ, ਯੂਨੀਸਵੈਪ ਦੀ ਕੀਮਤ 9 ਫ਼ੀਸਦੀ ਅਤੇ ਲਾਈਟਕੁਆਇਨ ਦੀ ਕੀਮਤ 4.85 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਇੰਡੀਗੋ ਦਾ ਖ਼ਾਸ ਆਫ਼ਰ : ਟਿਕਟਾਂ 'ਤੇ 10% ਦੀ ਛੋਟ ਲੈਣ ਲਈ ਕਰਨਾ ਹੋਵੇਗਾ ਇਹ ਕੰਮ
ਇੱਕ ਹਫਤੇ ਵਿਚ ਕੀਮਤ ਵਿਚ 9% ਦੀ ਗਿਰਾਵਟ ਆਈ
ਹਫ਼ਤੇ ਦੀ ਗੱਲ ਕਰੀਏ ਤਾਂ ਬਿਟਕੁਆਇਨ ਦੀ ਕੀਮਤ 9% ਘੱਟ ਗਈ ਹੈ। ਇਕ ਹਫ਼ਤੇ ਵਿਚ ਈਥਰਿਅਮ 18% ਟੁੱਟੀ ਹੈ, ਜਦੋਂ ਕਿ ਬਿਨਾਂਸ ਕੁਆਇਨ ਦੀ ਕੀਮਤ ਵਿਚ 15% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਕਾਰਡਾਨੋ ਦੀ ਕੀਮਤ ਹਫ਼ਤੇ ਭਰ ਵਿਚ 11% , ਡਾਗਕੁਆਇਨ ਦੀ ਕੀਮਤ 15%, ਪੋਲਕਾਡਾਟ ਦੀ ਕੀਮਤ 31%, ਯੂਨੀਸਵੈਪ ਦੀ ਕੀਮਤ 22% ਅਤੇ ਲਾਈਟਕੁਆਇਨ ਦੀ ਕੀਮਤ ਵਿਚ 20% ਦੀ ਗਿਰਾਵਟ ਆਈ ਹੈ। ਹਫ਼ਤੇ ਵਿਚ ਬਿਟਕੁਆਇਨ ਦੀ ਕੀਮਤ ਇਸ ਹਫਤੇ ਵਿਚ ਇਕ ਵਾਰ 27 ਹਜ਼ਾਰ ਡਾਲਰ 'ਤੇ ਪਹੁੰਚ ਗਈ ਸੀ। ਅਪ੍ਰੈਲ ਵਿਚ ਇਹ 65 ਹਜ਼ਾਰ ਡਾਲਰ 'ਤੇ ਸੀ, ਉਦੋਂ ਤੋਂ ਇਸ ਦੀ ਕੀਮਤ ਅੱਧੀ ਘਟ ਗਈ ਹੈ।
ਇਹ ਵੀ ਪੜ੍ਹੋ : ਔਰਤਾਂ ਲਈ ਚੰਗੀ ਖ਼ਬਰ, ਘਰ ਖ਼ਰਚ ਲਈ ਜੋੜੀ ਰਕਮ 'ਤੇ ਨਹੀਂ ਲੱਗੇਗਾ ਟੈਕਸ
ਚੀਨ ਦੇ ਰੈਗੂਲੇਟਰ ਦੇ ਬਿਆਨ ਕਾਰਨ ਕੀਮਤ ਡਿੱਗੀ
ਦਰਅਸਲ ਚੀਨੀ ਰੈਗੂਲੇਟਰ ਨੇ ਬਿਟਕੁਆਇਨ ਮਾਈਨਿੰਗ ਦੇ ਸੰਬੰਧ ਵਿੱਚ ਪੜਤਾਲ ਦੀ ਗੱਲ ਕੀਤੀ ਹੈ. ਇਹੀ ਕਾਰਨ ਹੈ ਕਿ ਚੋਟੀ ਦੇ 10 ਡਿਜੀਟਲ ਮਨੀ ਦੀਆਂ ਕੀਮਤਾਂ ਅੱਜ ਬਹੁਤ ਘੱਟ ਗਈਆਂ ਹਨ। ਬਿਟਕੁਆਇਨ ਸਭ ਤੋਂ ਪ੍ਰਸਿੱਧ ਡਿਜੀਟਲ ਕਰੰਸੀ ਹੈ। ਕ੍ਰਿਪਟੋਕਰੰਸੀ ਚੀਨ ਵਿੱਚ ਇੱਕ ਵੱਡਾ ਕਾਰੋਬਾਰ ਹੈ। ਚੀਨ ਵਿਸ਼ਵ ਦੇ ਬਿਟਕੁਆਇਨ ਉਤਪਾਦਨ ਦਾ ਅੱਧਾ ਹਿੱਸਾ ਹੈ। ਕ੍ਰਿਪਟੋ ਕਰੰਸੀ ਮਾਈਨਿੰਗ 'ਤੇ ਲਗਾਮ ਲਗਾਉਣ ਦੀ ਚੀਨ ਦੀ ਯੋਜਨਾ ਜ਼ੋਰਾਂ 'ਤੇ ਹੈ। ਚੀਨ ਦੇ ਦੱਖਣੀ ਖੇਤਰ ਦੇ ਸਿਚੁਆਨ ਵਿੱਚ ਇੱਕ ਕ੍ਰਿਪਟੋਕਰੰਸੀ ਮਾਈਨਿੰਗ ਪ੍ਰੋਜੈਕਟ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਚੀਨ ਦਾ ਸਰਬੋਤਮ ਮਾਇਨਿੰਗ ਸੈਂਟਰ ਹੈ।
ਇਹ ਵੀ ਪੜ੍ਹੋ : ਵਾਟਸਐਪ ਨੂੰ ਦਿੱਲੀ ਹਾਈ ਕੋਰਟ ਤੋਂ ਲੱਗਿਆ ਵੱਡਾ ਝਟਕਾ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫੈਡਰਲ ਬੈਂਕ ਦਾ ਵੱਡਾ ਉਪਰਾਲਾ, ਕੇਰਲਾ ਦੇ 400 ਲੋਕਾਂ ਨੂੰ ਦਿੱਤੀਆਂ ਅਸਥਾਈ ਨੌਕਰੀਆਂ
NEXT STORY