ਮੁੰਬਈ - ਵਿੱਤ ਮੰਤਰਾਲੇ ਨੇ ਜਨਤਕ ਖ਼ੇਤਰ ਦੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗਾਹਕਾਂ ਨੂੰ ਜ਼ਬਰਦਸਤੀ ਬੀਮਾ ਪਾਲਸੀਆਂ ਦੀ ਵਿਕਰੀ ਨਾ ਕਰਨ। ਮੰਤਰਾਲੇ ਨੇ ਕਿਹਾ ਕਿ ਅਜਿਹਾ ਕਰਨ ਨਾਲ ਬੈਂਕਾਂ ਦੇ ਕਾਰੋਬਾਰ 'ਤੇ ਉਲਟਾ ਅਸਰ ਪੈ ਸਕਦਾ ਹੈ। ਬੈਂਕਾਂ ਨੇ ਕਿਹਾ ਕਿ ਉਹ ਗਾਹਕਾਂ ਨੂੰ ਜੀਵਨ ਬੀਮਾ ਪਾਲਸੀਆਂ ਵੇਚਣ ਲਈ ਅਣਉਚਿਤ ਵਿਵਹਾਰ ਕਰਨ ਤੋਂ ਬਚਣ ਅਤੇ ਇਸ ਦੇ ਨਾਲ ਹੀ ਇਕ ਵਿਵਸਥਾ ਬਣਾਉਣ ਲਈ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਵਿਚਰ-ਵਟਾਂਦਰਾ ਕਰਨ ।
ਬੈਂਕਾਂ ਨੂੰ ਪਿਛਲੇ ਮਹੀਨੇ ਭੇਜੇ ਗਏ ਸੰਦੇਸ਼ ਵਿਚ ਵਿੱਤ ਮੰਤਰਾਲੇ ਨੇ ਕਿਹਾ , 'ਵਿਭਾਗ ਨੂੰ ਸ਼ਿਕਾਇਤ ਮਿਲੀ ਹੈ ਕਿ ਬੈਂਕਾਂ ਅਤੇ ਉਨ੍ਹਾਂ ਨਾਲ ਜੁੜੀਆਂ ਜੀਵਨ ਬੀਮਾ ਕੰਪਨੀਆਂ ਵਲੋਂ ਧੋਖਾਧੜੀ ਵਾਲੀਆਂ ਅਤੇ ਅਣਉਚਿਤ ਗਤੀਵਿਧੀਆਂ ਅਪਣਾਈਆਂ ਜਾ ਰਹੀਆਂ ਹਨ। ਮੰਤਰਾਲੇ ਨੇ ਕਿਹਾ ਕਿ ਕੇਂਦਰੀ ਸਤਰਕਤਾ ਕਮਿਸ਼ਨ(ਸੀਵੀਸੀ) ਨੇ ਵੀ ਇਸ ਢੰਗ ਨਾਲ ਜ਼ਬਰਦਸਤੀ ਵਿਕਰੀ ਨੂੰ ਲੈ ਕੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਕਰਜ਼ ਦੀ ਵਿਕਰੀ 'ਤੇ ਅਸਰ ਪੈ ਸਕਦਾ ਹੈ।
ਗੱਲਬਾਤ ਵਿਚ ਕਿਹਾ ਗਿਆ ਹੈ ਕਿ 'ਇਹ ਸਲਾਹ ਦਿੱਤੀ ਗਈ ਹੈ ਕਿ ਬੈਂਕ ਅਜਿਹਾ ਵਿਵਹਾਰ ਨਹੀਂ ਕਰ ਸਕਦੇ। ਉਹ ਆਪਣੇ ਗਾਹਕਾਂ ਨੂੰ ਕਿਸੇ ਖ਼ਾਸ ਕੰਪਨੀ ਦਾ ਬੀਮਾ ਖ਼ਰੀਦਣ ਲਈ ਦਬਾਅ ਨਹੀਂ ਬਣਾ ਸਕਦੇ । ਸੀਵੀਸੀ ਨੇ ਇਤਰਾਜ਼ ਜਾਹਰ ਕੀਤਾ ਹੈ ਕਿਉਂਕਿ ਬੀਮਾ ਪਾਲਸੀਆਂ ਦੀ ਵਿਕਰੀ ਨੂੰ ਪ੍ਰੋਤਸਾਹਨ ਦੇਣ ਨਾਲ ਫੀਲਡ ਸਟਾਫ ਉੱਤੇ ਦਬਾਅ ਵਧਦਾ ਹੈ ਅਤੇ ਬੈਂਕਿੰਗ ਦਾ ਪ੍ਰਮੁੱਖ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ। ਦੂਜਾ ਕਮਿਸ਼ਨ ਦੇ ਚੱਕਰ ਵਿਚ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਕਰਜ਼ੇ ਉੱਤੇ ਇਸ ਦਾ ਅਸਰ ਪੈਂਦਾ ਹੈ।
ਕਾਰਪੋਰੇਟ ਏਜੈਂਟ ਹੁਣ ਜਨਰਲ , ਜੀਵਨ ਅਤੇ ਸਿਹਤ ਬੀਮਾ ਖੇਤਰਾਂ ਵਿਚੋਂ ਹਰੇਕ ਵਿਚ 9 ਬੀਮਾਕਰਤਾਵਾਂ ਨਾਲ ਸਮਝੌਤਾ ਕਰ ਸਕਦੇ ਹਨ। ਕੰਪੋਜਿਟ ਕਾਰਪੋਰੇਟ ਏਜੈਂਟ ਦੇ ਮਾਮਲੇ ਵਿਚ ਜੀਵਨ, ਆਮ ਅਤੇ ਆਮ ਬੀਮਾਕਰਤਾ ਦੇ ਨਾਲ ਸਮਝੌਤਿਆਂ ਦੀ ਕੁੱਲ ਸੰਖਿਆ 27 ਤੋਂ ਜ਼ਿਆਦਾ ਨਹੀਂ ਹੋ ਸਕਦੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ 26 ਫੀਸਦੀ ਵਧ ਕੇ 13.63 ਲੱਖ ਕਰੋੜ ਰੁਪਏ ਤੱਕ ਪਹੁੰਚਿਆ
NEXT STORY