ਜਲੰਧਰ- ਪੂਰੀ ਦੁਨੀਆ 'ਚ ਆਪਣੀਆਂ ਲਗਜ਼ਰੀ ਕਾਰਾਂ ਨੂੰ ਲੈ ਕੇ ਮਸ਼ਹੂਰ ਹੋਈ ਕੰਪਨੀ BMW ਨੇ ਭਾਰਤ 'ਚ ਲੋਕਪ੍ਰਿਅ 1 ਸੀਰੀਜ਼ ਪ੍ਰੀਮੀਅਮ ਹੈਚਬੈਕ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਕਾਰ ਨੂੰ ਕੰਪਨੀ ਦੀ ਅਧਿਕਾਰਤ ਇੰਡੀਅਨ ਵੈੱਬਸਾਈਟ ਤੋਂ ਵੀ ਹਟਾ ਦਿੱਤਾ ਗਿਆ ਹੈ। 1 ਸੀਰੀਜ਼ ਦੇ ਬੰਦ ਹੋਣ ਤੋਂ ਬਾਅਦ BMW X1 ਭਾਰਤ 'ਚ ਮਿਲਣ ਵਾਲੀ ਐਂਟਰੀ ਲੈਵਲ SUV ਬਣ ਗਈ ਹੈ।
BMW 1 ਸੀਰੀਜ਼ ਨੂੰ ਸਾਲ 2013 'ਚ ਲਾਂਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਵਿਚ ਨਵੇਂ ਫੀਚਰਸ ਨੂੰ ਸ਼ਾਮਲ ਕਰਕੇ ਇਕ ਵਾਰ ਫਿਰ ਤੋਂ ਇਸ ਕਾਰ ਦਾ ਨਵਾਂ ਫੇਸਲਿਫਟ ਮਾਡਲ 2015 'ਚ ਪੇਸ਼ ਕੀਤਾ ਗਿਆ। 1 ਸੀਰੀਜ਼ ਦੇ ਆਖਰੀ ਬਚੇ ਮਾਡਲ ਨੂੰ 31 ਲੱਖ ਰੁਪਏ 'ਚ ਵੇਚਿਆ ਗਿਆ ਹੈ। ਇਸ ਕਾਰ ਦੀ ਪ੍ਰੋਡਕਸ਼ਨ ਚੇਨਈ 'ਚ ਲੱਗੇ ਕੰਪਨੀ ਦੇ ਪਲਾਂਟ 'ਚ ਬੰਦ ਕਰ ਦਿੱਤੀ ਗਈ ਹੈ। ਫਿਲਹਾਲ ਇਸ ਪਲਾਂਟ 'ਚ ਕੰਪਨੀ ਦੇ ਹੋਰ 8 ਪ੍ਰੋਡਕਟਸ ਬਣਾਏ ਜਾ ਰਹੇ ਹਨ।
ਐੱਨ. ਆਰ. ਆਈਜ਼ ਨੂੰ ਝਟਕਾ, ਕੀਤੀ ਇਹ ਗਲਤੀ ਤਾਂ ਰੱਦ ਹੋਵੇਗਾ ਪਾਸਪੋਰਟ!
NEXT STORY