ਖਮਾਣੋ (ਜਗਜੀਤ ਸਿੰਘ ਜਟਾਣਾ) : ਬੀਤੀ ਰਾਤ 11:30 ਵਜੇ ਦੇ ਕਰੀਬ ਪਿੰਡ ਜਟਾਣਾ ਨੀਵਾਂ ਦੇ ਇੱਕ ਨੌਜਵਾਨ ਕੋਲੋਂ ਚਾਰ ਕਾਰ ਸਵਾਰ ਲੁਟੇਰੇ ਪਿਸਤੌਲ ਦੀ ਨੋਕ 'ਤੇ ਵਰਨਾ ਕਾਰ ਖੋਹ ਕੇ ਫਰਾਰ ਹੋ ਗਏ। ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਜਟਾਣਾਂ ਨੀਵਾਂ ਨੇ ਦੱਸਿਆ ਕਿ ਉਹ ਅਨਾਜ ਮੰਡੀ ਮਰਿੰਡਾ ਵਿਖੇ ਮੱਕੀ ਛੱਡ ਕੇ ਆਇਆ ਸੀ ਤਾਂ ਜਿਵੇਂ ਹੀ ਉਹ ਆਪਣੀ ਵਰਨਾ ਕਾਰ ਰਾਹੀਂ ਲੁਧਿਆਣਾ ਚੰਡੀਗੜ੍ਹ ਮਾਰਗ ਤੇ ਬਣੇ ਲਖਣਪੁਰ ਨੂੰ ਜਾਂਦੇ ਗੇਟ ਅੱਗੇ ਪ੍ਰਵਾਸੀ ਮਜ਼ਦੂਰਾਂ ਨੂੰ ਕਾਰ ਵਿੱਚੋਂ ਉਤਾਰਨ ਲੱਗਾ ਤਾਂ ਪਿੱਛੋਂ ਇੱਕ ਕਾਰ ਸਵਾਰ ਚਾਰ ਨੌਜਵਾਨਾਂ ਨੇ ਆ ਕੇ ਉਸਦੇ ਕੰਨ ਤੇ ਪਿਸਤੌਲ ਲਾ ਲਿਆ ਤੇ ਉਸਨੂੰ ਜਬਰੀ ਗੱਡੀ 'ਚੋਂ ਉਤਰਨ ਲਈ ਕਿਹਾ। ਜਿਵੇਂ ਹੀ ਪ੍ਰਭਜੀਤ ਸਿੰਘ ਗੱਡੀ 'ਚੋਂ ਉਤਰਿਆ ਤਾਂ ਉਕਤ ਚਾਰ ਲੁਟੇਰੇ ਵਰਨਾ ਕਾਰ ਲੈ ਕੇ ਸਮਰਾਲਾ ਦੀ ਤਰਫ ਫਰਾਰ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਕਾਰ ਦੀ ਭਿਆਨਕ ਟੱਕਰ, ਮਹਿਲਾ ਰੇਲਵੇ ਕਰਮਚਾਰੀ ਸਣੇ 2 ਦੀ ਮੌਤ
NEXT STORY