ਨਵੀਂ ਦਿੱਲੀ (ਭਾਸ਼ਾ) – ਜਰਮਨੀ ਦੀ ਵਾਹਨ ਵਿਨਿਰਮਾਤਾ ਬੀ. ਐੱਮ. ਡਬਲਯੂ. ਦੀ ਦੋਪਹੀਆ ਇਕਾਈ ਬੀ. ਐੱਮ. ਡਬਲਯੂ. ਮੋਟਰਰਾਡ 1 ਜਨਵਰੀ 2025 ਤੋਂ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ’ਚ 2.5 ਫੀਸਦੀ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਕਿਹਾ ਕਿ ਸਮੁੱਚੇ ਕੱਚੇ ਮਾਲ ਦੀ ਲਾਗਤ ’ਚ ਵਾਧੇ ਅਤੇ ਮਹਿੰਗਾਈ ਦੇ ਦਬਾਅ ਕਾਰਨ ਕੀਮਤਾਂ ’ਚ ਵਾਧੇ ਦਾ ਫੈਸਲਾ ਕੀਤਾ ਗਿਆ ਹੈ।
ਬੀ. ਐੱਮ. ਡਬਲਯੂ. ਮੋਟਰਰਾਡ ਨੇ ਅਧਿਕਾਰਤ ਤੌਰ ’ਤੇ ਅਪ੍ਰੈਲ 2017 ’ਚ ਬੀ. ਐੱਮ. ਡਬਲਯੂ. ਗਰੁੱਪ ਦੀ ਭਾਰਤੀ ਸਹਾਇਕ ਕੰਪਨੀ ਦੇ ਤੌਰ ’ਤੇ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ। ਇਹ ਬ੍ਰਾਂਡ ਦੇਸ਼ ਦੇ ਪ੍ਰੀਮੀਅਮ ਮੋਟਰਸਾਈਕਲ ਅਤੇ ਸਕੂਟਰਾਂ ਦੀ ਲੜੀ ਵੇਚਦਾ ਹੈ। ਬੀ. ਐੱਮ. ਡਬਲਯੂ. ਇੰਡੀਆ ਨੇ ਅਗਲੇ ਸਾਲ ਜਨਵਰੀ ਤੋਂ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ’ਚ 3 ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਮਰਸੀਡੀਜ਼ ਬੈਂਜ ਇੰਡੀਆ ਨੇ ਵੀ ਨਵੇਂ ਸਾਲ ਤੋਂ ਭਾਰਤ ’ਚ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ 3 ਫੀਸਦੀ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ।
ਸੁਸਤ ਪਈ GDP ਦੀ ਰਫਤਾਰ, 5.4 ਫੀਸਦੀ ਰਹੀ ਦੇਸ਼ ਦੀ ਇਕਨੋਮਿਕ ਗ੍ਰੋਥ
NEXT STORY