ਸਿੰਗਾਪੁਰ—ਜਹਾਜ਼ ਲੀਜ਼ 'ਤੇ ਦੇਣ ਵਾਲੀ ਸਿੰਗਾਪੁਰ ਦੀ ਕੰਪਨੀ ਬੀ.ਓ.ਸੀ. ਐਵੀਏਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੂੰ ਤਿੰਨ ਬੋਇੰਗ ਬੀ737-800 ਐੱਨ.ਜੀ. ਜਹਾਜ਼ਾਂ ਦੀ ਸਪਲਾਈ ਕੀਤੀ ਹੈ। ਇਨ੍ਹਾਂ ਤਿੰਨਾਂ ਜਹਾਜ਼ਾਂ 'ਚੋਂ ਸੀ.ਐੱਫ.ਐੱਮ-56 ਇੰਜਣ ਲੱਗੇ ਹਨ। ਬੀ.ਓ.ਸੀ. ਐਵੀਏਸ਼ਨ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਬਰਟ ਮਾਰਟਿਨ ਨੇ ਕਿਹਾ ਕਿ ਅਸੀਂ ਆਪਣੇ ਪੁਰਾਣੇ ਉਪਭੋਗਤਾ ਸਪਾਈਸਜੈੱਟ ਦੇ ਨਾਲ ਆਪਣੇ ਸੰਬੰਧਾਂ ਨੂੰ ਵਧਾ ਕੇ ਅਤੇ ਭਾਰਤੀ ਬਾਜ਼ਾਰ 'ਚ ਹਾਜ਼ਰੀ ਵਧਾਉਣ 'ਚ ਮਦਦ ਕਰਕੇ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਾਧਾ ਕਰਦੇ ਹਵਾਬਾਜ਼ੀ ਬਾਜ਼ਾਰਾਂ 'ਚੋਂ ਇਕ ਹੈ ਅਤੇ ਸਪਾਈਸਜੈੱਟ ਇਸ ਦਾ ਲਾਭ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸੀਨੀਅਰ ਸਿਟੀਜ਼ਨ ਫਾਰਮ 15H ਭਰ ਕੇ ਵਿਆਜ ਆਮਦਨ 'ਤੇ TDS ਛੋਟ ਕਰ ਸਕਣਗੇ ਕਲੇਮ
NEXT STORY