ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਟੈਸਲਾ ਦੇ ਸੀਈਓ ਐਲੋਨ ਮਸਕ ਦੀ ਕੁੱਲ ਜਾਇਦਾਦ ਸੋਮਵਾਰ ਨੂੰ 18.5 ਅਰਬ ਡਾਲਰ ਵਧ ਗਈ। ਇਸ ਨਾਲ ਉਸ ਦੀ ਕੁੱਲ ਜਾਇਦਾਦ 200 ਅਰਬ ਡਾਲਰ ਨੂੰ ਪਾਰ ਕਰ ਗਈ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਮਸਕ ਦੀ ਕੁੱਲ ਜਾਇਦਾਦ 202 ਅਰਬ ਡਾਲਰ 'ਤੇ ਪਹੁੰਚ ਗਈ ਹੈ। ਪਿਛਲੇ ਇੱਕ ਹਫ਼ਤੇ ਵਿੱਚ ਇਸ ਵਿੱਚ ਕਰੀਬ 30 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਅਮੀਰ ਲੋਕਾਂ ਦੀ ਸੂਚੀ 'ਚ ਤੀਜੇ ਸਥਾਨ 'ਤੇ Elon Musk
ਦੱਸ ਦੇਈਏ ਕਿ ਇਸ ਸਾਲ ਐਲੋਨ ਮਸਕ ਦੀ ਕੁੱਲ ਜਾਇਦਾਦ ਵਿਚ 27.5 ਅਰਬ ਡਾਲਰ ਦੀ ਗਿਰਾਵਟ ਆਈ ਹੈ। ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮਸਕ ਤੀਜੇ ਸਥਾਨ 'ਤੇ ਹਨ। ਟੈਸਲਾ ਦੇ ਸ਼ੇਅਰਾਂ ਵਿਚ ਸੋਮਵਾਰ ਨੂੰ 15.31 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਇਕ ਹਫ਼ਤੇ 'ਚ ਇਸ 'ਚ 40 ਫ਼ੀਸਦੀ ਦੀ ਤੇਜ਼ੀ ਆਈ ਹੈ। ਇਸ ਦੇ ਨਾਲ, ਕੰਪਨੀ 618.86 ਅਰਬ ਡਾਲਰ ਦੇ ਮਾਰਕੀਟ ਕੈਪ ਨਾਲ ਦੁਨੀਆ ਦੀਆਂ ਕੀਮਤੀ ਕੰਪਨੀਆਂ ਦੀ ਸੂਚੀ ਵਿੱਚ 12ਵੇਂ ਸਥਾਨ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ - Bank Holiday: ਮਈ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਸਾਰੇ ਕੰਮ
ਦੁਨੀਆ ਦੇ ਪਹਿਲੇ 6 ਅਮੀਰ ਲੋਕ ਅਤੇ ਜਾਇਦਾਦ
ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਅਨੁਸਾਰ, ਫ੍ਰੈਂਚ ਕਾਰੋਬਾਰੀ ਬਰਨਾਰਡ ਅਰਨੌਲਟ 217 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਹਨ। ਸੋਮਵਾਰ ਨੂੰ ਉਹਨਾਂ ਦੀ ਕੁੱਲ ਜਾਇਦਾਦ 3.32 ਬਿਲੀਅਨ ਘਟ ਗਈ। ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ 203 ਅਰਬ ਡਾਲਰ ਦੀ ਸੰਪਤੀ ਨਾਲ ਦੂਜੇ ਸਥਾਨ 'ਤੇ ਹਨ, ਜਿਸਦਾ ਮਤਲਬ ਹੈ ਕਿ ਬੇਜੋਸ ਅਤੇ ਮਸਕ ਦੀ ਕੁੱਲ ਜਾਇਦਾਦ ਵਿੱਚ ਹੁਣ ਸਿਰਫ ਇੱਕ ਅਰਬ ਡਾਲਰ ਦਾ ਅੰਤਰ ਹੈ। ਚੌਥੇ ਨੰਬਰ 'ਤੇ ਮੈਟਾ ਪਲੇਟਫਾਰਮ ਦੇ ਸੀਈਓ ਮਾਰਕ ਜ਼ੁਕਰਬਰਗ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 154 ਅਰਬ ਡਾਲਰ ਹੈ। ਪੰਜਵੇਂ ਨੰਬਰ 'ਤੇ ਬਿਲ ਗੇਟਸ (150 ਅਰਬ ਡਾਲਰ), ਲੈਰੀ ਪੇਜ (148 ਅਰਬ ਡਾਲਰ) ਨਾਲ ਛੇਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ
ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ
ਇਸ ਦੌਰਾਨ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਇਸ ਸੂਚੀ ਵਿੱਚ 11ਵੇਂ ਨੰਬਰ 'ਤੇ ਬਣੇ ਹੋਏ ਹਨ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਦੀ ਕੁੱਲ ਜਾਇਦਾਦ ਵਿਚ ਸੋਮਵਾਰ ਨੂੰ 64.9 ਕਰੋੜ ਡਾਲਰ ਦਾ ਵਾਧਾ ਹੋਇਆ। ਇਸ ਸਾਲ ਉਹਨਾਂ ਦੀ ਕੁੱਲ ਜਾਇਦਾਦ ਵਿਚ 16.5 ਅਰਬ ਡਾਲਰ ਦਾ ਇਜ਼ਾਫਾ ਹੋਇਆ। ਪਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇਕ ਵਾਰ ਫਿਰ 100 ਅਰਬ ਡਾਲਰ ਦੇ ਕਲੱਬ ਤੋਂ ਬਾਹਰ ਹੋ ਗਏ ਹਨ। ਸੋਮਵਾਰ ਨੂੰ ਉਹਨਾਂ ਦੀ ਕੁੱਲ ਜਾਇਦਾਦ 15.2 ਕਰੋੜ ਡਾਲਰ ਘੱਟ ਗਈ ਅਤੇ ਹੁਣ ਇਹ 99.1 ਅਰਬ ਡਾਲਰ ਰਹਿ ਗਈ ਹੈ। ਇਸ ਨਾਲ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 14ਵੇਂ ਨੰਬਰ 'ਤੇ ਹਨ। ਇਸ ਸਾਲ ਉਹਨਾਂ ਦੀ ਕੁੱਲ ਜਾਇਦਾਦ ਵਿਚ 14.8 ਅਰਬ ਡਾਲਰ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸਕ ਦੀ ਅਚਨਚੇਤ ਫੇਰੀ ਲਿਆਈ ਰੰਗ, ਚੀਨ ਨੇ ਟੈਸਲਾ ਕਾਰਾਂ ਨੂੰ ਕਿਤੇ ਵੀ ਆਉਣ-ਜਾਣ ਦੀ ਦਿੱਤੀ ਇਜਾਜ਼ਤ
NEXT STORY