ਪਟਿਆਲਾ (ਕੰਵਲਜੀਤ) : ਬੀਤੀ 28 ਅਪ੍ਰੈਲ ਦੀ ਰਾਤ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਪੈਂਦੀ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹੋਏ ਪ੍ਰਵਾਸੀ ਮਜ਼ਦੂਰ ਪ੍ਰਮੋਦ ਕੁਮਾਰ ਦੇ ਅੰਨ੍ਹੇ ਕਤਲ ਕਾਂਡ ਦੇ ਕੇਸ ਨੂੰ ਪੁਲਸ ਨੇ ਹੱਲ ਕਰ ਲਿਆ ਹੈ। ਇਸ ਸਬੰਧੀ ਐੱਸ. ਪੀ. ਡੀ. ਰਕੇਸ਼ ਯਾਦਵ ਨੇ ਦੱਸਿਆ ਨੂੰ ਪ੍ਰਮੋਦ ਕੁਮਾਰ ਦਾ ਕਤਲ ਨਾਜਾਇਜ਼ ਸੰਬੰਧਾਂ ਦੇ ਚੱਲਦੇ ਮ੍ਰਿਤਕ ਦੀ ਪਤਨੀ ਪੂਜਾ ਨੇ ਹੀ ਕਰਵਾਇਆ ਸੀ। ਇਸ ਘਟਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੂਜਾ ਦੇ ਪ੍ਰੇਮੀ ਪ੍ਰਵੀਨ ਭਾਰਤੀ ਨੇ ਅੰਜਾਮ ਦਿੱਤਾ ਸੀ। ਐੱਸ. ਪੀ. ਡੀ. ਰਕੇਸ਼ ਯਾਦਵ ਨੇ ਦੱਸਿਆ ਕਿ ਕਤਲ ਵਾਲੀ ਰਾਤ ਮੁਲਜ਼ਮ ਪਹਿਲਾਂ ਤੋਂ ਹੀ ਮ੍ਰਿਤਕ ਪ੍ਰਮੋਦ ਦੀ ਫੈਕਟਰੀ ਅੱਗੇ ਪਹੁੰਚ ਗਿਆ ਸੀ ਅਤੇ ਉਸਦਾ ਇੰਤਜ਼ਾਰ ਕਰ ਰਿਹਾ ਸੀ, ਜਿਵੇਂ ਹੀ ਪ੍ਰਮੋਦ ਆਪਣੀ ਡਿਊਟੀ ਖ਼ਤਮ ਕਰਕੇ ਬਾਹਰ ਆਇਆ ਤਾਂ ਮੁਲਜ਼ਮ ਨੇ ਉਸ ਤੋਂ ਲਿਫਟ ਮੰਗੀ ਅਤੇ ਰਸਤੇ ਵਿਚ ਸੁੰਨਸਾਨ ਜਗ੍ਹਾ ਦੇਖ ਕੇ ਪ੍ਰਮੋਦ 'ਤੇ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੇ ਮਾਰੇ ਜਾਣ ਦੀ ਖ਼ਬਰ !
ਘਟਨਾ ਦੀ ਸੂਚਨਾ ਜਿਵੇਂ ਹੀ ਪੁਲਸ ਨੂੰ ਮਿਲੀ ਤਾਂ ਡੀ. ਐੱਸ. ਪੀ. ਅਮਲੋਹ ਰਾਜੇਸ਼ ਛਿੱਬਰ ਅਤੇ ਐੱਸ. ਐੱਚ. ਓ. ਮੰਡੀ ਗੋਬਿੰਦਗੜ੍ਹ ਮਲਕੀਤ ਸਿੰਘ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਪੁਲਸ ਨੇ ਮਾਮਲੇ ਨੂੰ ਡੂੰਘਾਈ ਨਾਲ ਸਾਇੰਟਿਫਿਕ ਤਰੀਕੇ ਨਾਲ ਜਾਂਚ ਕੀਤੀ ਅਤੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਮ੍ਰਿਤਕ ਦੀ ਪਤਨੀ ਪੂਜਾ ਅਤੇ ਉਸਦੇ ਪ੍ਰੇਮੀ ਪ੍ਰਵੀਨ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਸ ਵੱਲੋਂ ਮੁਲਜ਼ਮਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਪਾ ਸੈਂਟਰ 'ਚ ਹਾਈ ਪ੍ਰੋਫਾਈਲ ਕੁੜੀਆਂ ਵੇਚ ਰਹੀਆਂ ਜਿਸਮ, ਕੁਝ ਮਿੰਟਾਂ ਦੀ ਸਰਵਿਸ ਦੇ ਵਸੂਲੇ ਜਾ ਰਹੇ ਹਜ਼ਾਰਾਂ ਰੁਪਏ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ, BSF ਅਤੇ ਏਜੰਸੀਆਂ ਵਿਚਾਲੇ ਹੋਈ ਵਿਸ਼ੇਸ਼ ਮੀਟਿੰਗ, ਨਾਲ ਹੀ ਹੋ ਗਈ ਵੱਡੀ ਕਾਰਵਾਈ
NEXT STORY