ਨਵੀਂ ਦਿੱਲੀ–ਹੁਣ ਤੱਕ ਦੁਨੀਆ ਭਰ ਤੋਂ ਟੈੱਕ ਪ੍ਰੋਫੈਸ਼ਨਲਸ ਦੀ ਹੀ ਨੌਕਰੀ ਜਾਣ ਦੀਆਂ ਖਬਰਾਂ ਆਈਆਂ ਹਨ। ਫਿਰ ਭਾਵੇਂ ਐਮਾਜ਼ੋਨ ਹੋਵੇ ਜਾਂ ਫੇਸਬੁੱਕ, ਗੂਗਲ ਅਤੇ ਮਾਈਕ੍ਰੋਸਾਫਟ। ਭਾਰਤ ਵੀ ’ਚ ਵੀ ਛਾਂਟੀ ਦੀਆਂ ਖ਼ਬਰਾਂ ਸਟਾਰਟਅਪ ਦੀ ਦੁਨੀਆ ਨਾਲ ਜੁੜੀਆਂ ਰਹੀਆਂ ਹਨ ਪਰ ਹੁਣ ਫਾਈਨਾਂਸ ਅਤੇ ਐੱਚ. ਆਰ. ਸੈਕਸ਼ਨ ’ਚ ਕੰਮ ਕਰਨ ਵਾਲਿਆਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਖ਼ਬਰ ਹੈ।
ਪਲੇਨ ਬਣਾਉਣ ਵਾਲੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ’ਚੋਂ ਇਕ ਬੋਇੰਗ ਇਸ ਸਾਲ 2,000 ਵ੍ਹਾਈਟ ਕਾਲਰ ਜੌਬਸ ਨੂੰ ਘੱਟ ਕਰਨ ਜਾ ਰਹੀ ਹੈ। ਖ਼ਬਰ ਹੈ ਕਿ ਇਸ ’ਚੋਂ ਜ਼ਿਆਦਾਤਰ ਨੌਕਰੀ ਫਾਈਨਾਂਸ ਅਤੇ ਐੱਚ. ਆਰ. ਡਿਪਾਰਟਮੈਂਟ ਦੀ ਹੋਵੇਗੀ। ਇਕ ਪਾਸੇ ਕੰਪਨੀ ਕੁੱਝ ਕਰਮਚਾਰੀਆਂ ਦੀ ਛੁੱਟੀ ਕਰੇਗੀ ਅਤੇ ਉੱਥੇ ਹੀ ਦੂਜੇ ਪਾਸੇ ਕੁੱਝ ਪੋਜੀਸ਼ਨਸ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ-ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ ਰੁਕੀ, ਸੈਂਸੈਕਸ-ਨਿਫਟੀ ਹਰੇ ਨਿਸ਼ਾਨ 'ਤੇ ਕਰ ਰਹੇ ਕਾਰੋਬਾਰ
ਬੋਇੰਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਜੌਬਸ ਨੂੰ ਉਹ ਘੱਟ ਕਰਨ ਵਾਲੀ ਹੈ, ਉਨ੍ਹਾਂ ’ਚੋਂ ਕਰੀਬ ਇਕ ਤਿਹਾਈ ਨੂੰ ਉਹ ਭਾਰਤ ’ਚ ਟਾਟਾ ਕੰਸਲਟੈਂਸੀ ਸਰਵਿਸ ਨੂੰ ਆਊਟਸੋਰਸ ਕਰ ਦੇਵੇਗੀ। ਸਿਆਟੇਲ ਟਾਈਮਸ ਨੇ ਬੋਇੰਗ ਦੇ 2,000 ਲੋਕਾਂ ਦੀ ਛਾਂਟੀ ਕੀਤੇ ਜਾਣ ਦੀ ਖ਼ਬਰ ਨੂੰ ਕੰਫਰਮ ਕੀਤਾ ਹੈ।
ਬੋਇੰਗ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ ਕਾਰਪੋਰੇਟ ਸਟ੍ਰਕਚਰ ਨੂੰ ਸੌਖਾਲਾ ਬਣਾਉਣਾ ਜਾਰੀ ਰੱਖੇਗੀ। ਪਿਛਲੇ ਮਹੀਨੇ ਬੋਇੰਗ ਨੇ ਕਿਹਾ ਸੀ ਕਿ ਉਹ ਆਉਣ ਵਾਲੇ ਦਿਨਾਂ ’ਚ ਆਪਣੇ ਸਪੋਰਟ ਸਟਾਫ ਨੂੰ ਘੱਟ ਕਰੇਗੀ। ਪਿਛਲੇ ਸਾਲ ਬੋਇੰਗ ਨੇ ਅਮਰੀਕਾ ’ਚ ਫਾਈਨਾਂਸ ਡਿਪਾਰਟਮੈਂਟ ’ਚੋਂ ਕਰੀਬ 150 ਲੋਕਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
2022 ’ਚ ਦਿੱਤੀ 15,000 ਨੂੰ ਨੌਕਰੀ
ਵਰਜੀਨੀਆ ਦੀ ਇਸ ਕੰਪਨੀ ਨੇ 2022 ’ਚ 15,000 ਲੋਕਾਂ ਦੀ ਹਾਇਰਿੰਗ ਕੀਤੀ ਸੀ। ਬਾਅਦ ’ਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਹ 2023 ’ਚ ਕਰੀਬ 10,000 ਵਰਕਰਸ ਨੂੰ ਕੰਮ ’ਤੇ ਰੱਖੇਗੀ। ਹਾਲਾਂਕਿ ਕੰਪਨੀ ਨੇ ਕੁੱਝ ਸਪੋਰਟ ਪੋਜੀਸ਼ਨਸ ਨੂੰ ਘੱਟ ਕਰਨ ਦੀ ਵੀ ਗੱਲ ਕਹੀ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਚਾਰ ਪੈਸੇ ਦੇ ਵਾਧੇ ਨਾਲ 82.66 ਪ੍ਰਤੀ ਡਾਲਰ 'ਤੇ
NEXT STORY