ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ 'ਚ ਬੀਤੇ ਦਿਨਾਂ ਤੋਂ ਜਾਰੀ ਗਿਰਾਵਟ 'ਤੇ ਬੁੱਧਵਾਰ ਨੂੰ ਬ੍ਰੇਕ ਲੱਗ ਗਈ ਹੈ। ਸ਼ੁਰੂਆਤੀ ਕਾਰੋਬਾਰ ਸੈਸ਼ਨ 'ਚ ਸੈਂਸੈਕਸ 233.28 ਦੇ ਵਾਧੇ ਨਾਲ 60519.32 ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਖ ਰਿਹਾ ਹੈ। ਦੂਜੇ ਪਾਸੇ ਨਿਫਟੀ 72.85 ਅੰਕਾਂ ਦੇ ਵਾਧੇ ਨਾਲ 17,794.35 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰਦਾ ਦਿਖ ਰਿਹਾ ਹੈ। ਬਾਜ਼ਾਰ 'ਚ ਆਈ.ਟੀ., ਬੈਂਕਿੰਗ ਅਤੇ ਮੈਟਲਸ ਸੈਕਟਰ ਦੇ ਸ਼ੇਅਰਾਂ 'ਚ ਮਜ਼ਬੂਤੀ ਦਿਖ ਰਹੀ ਹੈ। ਇਸ ਤੋਂ ਪਹਿਲਾਂ ਲਗਾਤਾਰ ਦੋ ਕਾਰੋਬਾਰੀ ਸੈਸ਼ਨਾਂ 'ਚ ਬਾਜ਼ਾਰ ਕਰੀਬ 0.75 ਫ਼ੀਸਦੀ ਤੱਕ ਕਮਜ਼ੋਰ ਹੋ ਗਿਆ ਸੀ।
ਸ਼ੁਰੂ ਹੋਈ 20 ਫ਼ੀਸਦੀ ਇਥੇਨਾਲ ਵਾਲੇ ਪੈਟਰੋਲ ਦੀ ਵਿਕਰੀ, ਈ-20 ਫਿਊਲ ਨਾਲ ਮਿਲੇਗੀ ਵਧੀਆ ਮਾਈਲੇਜ ਤੇ ਪਾਵਰ
NEXT STORY