ਨਵੀਂ ਦਿੱਲੀ, (ਭਾਸ਼ਾ)- ਨਿੱਜੀਕਰਨ ਦੀ ਪ੍ਰਕਿਰਿਆ ਵਿਚੋਂ ਲੰਘ ਰਹੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੋ ਗੈਸ ਕੰਪਨੀਆਂ ਪੈਟਰੋਨੇਟ ਐੱਲ. ਐੱਨ. ਜੀ. ਅਤੇ ਇੰਦਰਪ੍ਰਸਥ ਗੈਸ (ਆਈ. ਜੀ. ਐੱਲ.) ਵਿਚ ਪ੍ਰਮੋਟਰ ਦਾ ਦਰਜਾ ਛੱਡਣ ਲਈ ਆਪਣੀ ਹਿੱਸੇਦਾਰੀ ਦਾ ਇਕ ਪਾਰਟ ਵੇਚ ਸਕਦੀ ਹੈ। ਸੂਤਰ ਨੇ ਇਹ ਜਾਣਕਾਰੀ ਦਿੱਤੀ।
ਇਹ ਕਰਨ ਨਾਲ ਬੀ. ਪੀ. ਸੀ. ਐੱਲ. ਦੇ ਨਵੇਂ ਮਾਲਕ ਨੂੰ ਇਨ੍ਹਾਂ ਦੋ ਗੈਸ ਕੰਪਨੀਆਂ ਲਈ ਖੁੱਲ੍ਹੀ ਪੇਸ਼ਕਲ ਲਿਆਉਣ ਦੀ ਜ਼ਰੂਰਤ ਨਹੀਂ ਰਹੇਗੀ।
ਬੀ. ਪੀ. ਸੀ. ਐੱਲ. ਕੋਲ ਭਾਰਤ ਦੇ ਸਭ ਤੋਂ ਵੱਡੇ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦਰਾਮਦਕਾਰ ਪੈਟਰੋਨੇਟ ਵਿਚ 12.5 ਫ਼ੀਸਦੀ ਅਤੇ ਗੈਸ ਮਾਰਕੀਟਿੰਗ ਕੰਪਨੀ ਆਈ. ਜੀ. ਐੱਲ. ਵਿਚ 22.5 ਫ਼ੀਸਦੀ ਹਿੱਸੇਦਾਰੀ ਹੈ।
ਬੀ. ਪੀ. ਸੀ. ਐੱਲ. ਦੋਵੇਂ ਸੂਚੀਬੱਧ ਕੰਪਨੀਆਂ ਦੀ ਪ੍ਰਮੋਟਰ ਹੈ ਅਤੇ ਬੋਰਡ ਵਿਚ ਸ਼ਾਮਲ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਸੂਤਰਾਂ ਨੇ ਦੱਸਿਆ ਕਿ ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਡੀ. ਆਈ. ਪੀ. ਏ. ਐੱਮ.) ਵੱਲੋਂ ਮੁਲਾਂਕਣ ਕੀਤੀ ਗਈ ਕਾਨੂੰਨੀ ਸਥਿਤੀ ਅਨੁਸਾਰ ਬੀ. ਪੀ. ਸੀ. ਐੱਲ. ਦੇ ਮਾਲਕਾਂ ਨੂੰ ਪੈਟਰੋਨੇਟ ਤੇ ਆਈ. ਜੀ. ਐੱਲ. ਵਿਚ 26 ਫ਼ੀਸਦੀ ਸ਼ੇਅਰਾਂ ਦੀ ਖ਼ਰੀਦ ਲਈ ਵੱਡੇ ਸ਼ੇਅਰਧਾਰਕਾਂ ਸਾਹਮਣੇ ਖੁੱਲ੍ਹੀ ਪੇਸ਼ਕਸ਼ ਕਰਨੀ ਹੋਵੇਗੀ। ਬੀ. ਪੀ. ਸੀ. ਐੱਲ. ਵਿਚ ਸਰਕਾਰ ਆਪਣੀ ਪੂਰੀ 52.98 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ। ਬੀ. ਪੀ. ਸੀ. ਐੱਲ ਦੇ ਬੁਲਾਰੇ ਨੇ ਇਸ ਖ਼ਬਰ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
RBI ਦਾ ਖੁਲਾਸਾ, ਬੈਂਕਾਂ ਨਾਲ ਹੋਈ ਪੰਜ ਲੱਖ ਕਰੋੜ ਰੁਪਏ ਦੀ ਵੱਡੀ ਧੋਖਾਧੜੀ
NEXT STORY