ਨੈਸ਼ਨਲ ਡੈਸਕ- ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ.) ਉਸ ਸਮੱਸਿਆ ਨਾਲ ਜੂਝ ਰਿਹਾ ਹੈ ਜਿਸ ਨੂੰ ਅੰਦਰ ਦੇ ਲੋਕ ‘ਬੇਮੱਸਾਲ ਲੀਡਰਸ਼ਿਪ ਵੈਕਿਊਮ’ ਕਹਿਦੇ ਹਨ। ਇਹ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਦੇ ਬਿਲਕੁਲ ਉਲਟ ਹੈ, ਜਿੱਥੇ ਖਾਲੀ ਅਸਾਮੀਆਂ ਦਾ ਪ੍ਰਬੰਧਨ ਅਤੇ ਤਰੱਕੀਆਂ ਤੇ ਅਸਾਮੀਆਂ ਕਾਫੀ ਹੱਦ ਤਕ ਸੁਚਾਰੂ ਰਹੀਆਂ ਹਨ।
ਕਈ ਅਜੀਬ ਨਿਯੁਕਤੀਆਂ, ਬਿਨਾਂ ਨਿਰਧਾਰਨ ਸੀਨੀਅਰ ਅਧਿਕਾਰੀਆਂ ਦਾ ਵਧਦਾ ਬੈਕਲਾਗ ਤੇ ਲੰਬੇ ਸਮੇਂ ਤੋਂ ਪੈਂਡਿੰਗ ਤਰੱਕੀਆਂ ਨੇ ਕੇਡਰ ਅੰਦਰ ਵਿਆਪਕ ਨਾਰਾਜ਼ਗੀ ਪੈਦਾ ਕੀਤੀ ਹੈ, ਜਿਸ ਕਾਰਨ ਉੱਚ-ਪੱਧਰੀ ਸਵੈ-ਇੱਛੁਕ ਸੇਵਾਮੁਕਤੀਆਂ ਵੀ ਹੋਈਆਂ ਹਨ। ਸੀ. ਬੀ. ਆਈ. ਸੀ. ਅੰਦਰ ਪ੍ਰਸ਼ਾਸਕੀ ਉਥਲ-ਪੁਥਲ ਇਕ ਰਸਮੀ ਕਾਨੂੰਨੀ ਡੈੱਡਲਾਕ ’ਚ ਬਦਲ ਗਈ ਹੈ।
ਸੂਤਰ ਦੱਸਦੇ ਹਨ ਕਿ ਬੋਰਡ ਦੇ ਇਕ ਸੀਨੀਅਰ ਮੈਂਬਰ ਨੇ ਨਵੰਬਰ 2025 ਦੇ ਆਖਰੀ ਹਫ਼ਤੇ ਹੋਈ ਚੋਣ ਪ੍ਰਕਿਰਿਆ ਨੂੰ ਚੁਣੌਤੀ ਦਿੰਦੇ ਹੋਏ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ( ਕੈਟ) ਕੋਲ ਇਕ ਪਟੀਸ਼ਨ ਦਾਇਰ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਉਹ ਇਸ ਅਹਿਮ ਅਹੁਦੇ ਨੂੰ ਹਾਸਲ ਕਰਨ ਤੋਂ ਖੁੰਝ ਗਿਆ ਹੈ।
ਇਸ ਤੋਂ ਇਲਾਵਾ ਦਸੰਬਰ 2025 ’ਚ ਤਿੰਨ ਖਾਲੀ ਅਸਾਮੀਆਂ ਲਈ 15 ਪ੍ਰਿੰਸੀਪਲ ਚੀਫ਼ ਕਮਿਸ਼ਨਰਾਂ ਦੀ ਇੰਟਰਵਿਊ ਲੈਣ ਦੇ ਬਾਵਜੂਦ ਸਿਰਫ਼ ਦੋ ਅਹੁਦੇ ਹੀ ਭਰੇ ਗਏ ਸਨ, ਜਿਸ ਕਾਰਨ ਬੋਰਡ ’ਚ ਸਟਾਫ ਦੀ ਘਾਟ ਹੋ ਗਈ ਸੀ। ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਨਿਯਮਤ ਪੋਸਟਿੰਗ ਦਾ ਨਾ ਹੋਣਾ ਹੈ। 1991 ਤੇ 1993 ਦੇ ਬੈਚਾਂ ਦੇ 6 ਅਧਿਕਾਰੀ, ਜਿਨ੍ਹਾਂ ਨੂੰ ਚੀਫ਼ ਕਮਿਸ਼ਨਰ ਤੇ ਡਾਇਰੈਕਟਰ ਜਨਰਲ ਦੇ ਰੈਂਕ ’ਤੇ ਤਰੱਕੀ ਦਿੱਤੀ ਗਈ ਸੀ, ਜੂਨ 2025 ਤੋਂ ਨਿਯਮਤ ਪੋਸਟਿੰਗ ਦੀ ਉਡੀਕ ਕਰ ਰਹੇ ਹਨ।
ਅਕਤੂਬਰ 2025 ’ਚ ਪ੍ਰਿੰਸੀਪਲ ਸੀ. ਸੀ. (ਲੈਵਲ 17) ਦੇ ਰੈਂਕ ’ਤੇ 6 ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਪਰ ਅਜੇ ਤੱਕ ਉਨ੍ਹਾਂ ਨੂੰ ਰਸਮੀ ਨਿਯੁਕਤੀ ਪੱਤਰ ਨਹੀਂ ਮਿਲੇ ਹਨ। ਜ਼ਰੂਰੀ ਵਿੰਗ ਜਿਨ੍ਹਾਂ ’ਚ ਡਾਇਰੈਕਟੋਰੇਟ ਜਨਰਲ ਆਫ਼ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਤੇ ਡਾਇਰੈਕਟੋਰੇਟ ਜਨਰਲ ਆਫ਼ ਐਕਸਪੋਰਟ ਪ੍ਰਮੋਸ਼ਨ ਸਮੇਤ ਕਈ ਵਿਸ਼ੇਸ਼ ਜੀ. ਐੱਸ. ਟੀ. ਤੇ ਕਸਟਮ ਜ਼ੋਨ ਸ਼ਾਮਲ ਹਨ, ਇਸ ਸਮੇਂ ਨਿਯਮਤ ਮੁਖੀਆਂ ਤੋਂ ਬਿਨਾਂ ਹੀ ਕੰਮ ਕਰ ਰਹੇ ਹਨ।
ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ ! 25 KM ਦੀ ਰਫ਼ਤਾਰ ਨਾਲ ਚੱਲੇਗੀ ਹਨੇਰੀ, ਇਨ੍ਹਾਂ ਸੂਬਿਆਂ 'ਚ ਅਲਰਟ
NEXT STORY