ਲੰਡਨ— ਬ੍ਰਿਟੇਨ ਤੇ ਭਾਰਤ ਦੇ ਸੁਰੱਖਿਆ ਬਲਾਂ ਨੇ ਕੰਪਿਊਟਰ ਸਾਫਟਵੇਅਰ ਸੇਵਾ ਜਾਂ ਆਨਲਾਈਨ ਸਬੰਧੀ ਧੋਖਾਧੜੀ ਦੇ ਅਪਰਾਧਾਂ ਖ਼ਿਲਾਫ ਹਾਲ ਹੀ 'ਚ ਸਾਂਝੀ ਮੁਹਿੰਮ ਤਹਿਤ ਭਾਰਤ ਦੇ ਛੇ ਸ਼ਹਿਰਾਂ 'ਚ 10 ਸ਼ੱਕੀ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਹੈ। ਬ੍ਰਿਟੇਨ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਧੋਖਾਧੜੀ ਸਬੰਧੀ ਮਾਮਲਿਆਂ ਲਈ ਬ੍ਰਿਟੇਨ ਦੀ ਰਾਸ਼ਟਰੀ ਏਜੰਸੀ 'ਸਿਟੀ ਆਫ਼ ਲੰਡਨ ਪੁਲਸ' ਨੇ ਇਸ ਹਫ਼ਤੇ ਦੱਸਿਆ ਕਿ ਉਸ ਨੇ ਇਨ੍ਹਾਂ ਕੰਪਨੀਆਂ ਵੱਲੋਂ ਬ੍ਰਿਟੇਨ ਦੇ ਲੋਕਾਂ ਨਾਲ ਧੋਖਾਧੜੀ ਕੀਤੇ ਜਾਣ ਦੀ ਸੂਚਨਾ ਭਾਰਤੀ ਏਜੰਸੀ ਸੀ. ਬੀ. ਆਈ. ਨਾਲ ਸਾਂਝਾ ਕੀਤੀ।
ਬ੍ਰਿਟਿਸ਼ ਏਜੰਸੀ ਨੇ ਦੱਸਿਆ ਕਿ ਸੀ. ਬੀ. ਆਈ. ਨੇ ਇਸ ਸਬੰਧ 'ਚ ਮਹੱਤਵਪੂਰਨ ਜਾਣਕਾਰੀਆਂ ਪ੍ਰਦਾਨ ਕੀਤੀਆਂ। ਸਿਟੀ ਆਫ਼ ਲੰਡਨ ਪੁਲਸ ਦੇ ਟੈਂਪਰਰੀ ਡਿਟੈਕਟਿਵ ਚੀਫ ਸੁਪਰਡੈਂਟ ਐਲੈਕਸ ਰੁਥਵੇਲ ਨੇ ਕਿਹਾ, ''ਅਸੀਂ ਕੇਂਦਰੀ ਜਾਂਚ ਬਿਊਰੋ ਵੱਲੋਂ ਇਸ ਪ੍ਰਭਾਵਸ਼ੀਲ ਕਾਰਵਾਈ ਦਾ ਸਵਾਗਤ ਕਰਦੇ ਹਾਂ ਅਤੇ ਭਾਰਤੀ ਅਦਾਲਤਾਂ ਦੇ ਮਾਧਿਅਮ ਨਾਲ ਅਪਰਾਧੀਆਂ ਨੂੰ ਨਿਆਂ ਦਿਵਾਉਣ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਾਂਗੇ।''
ਨਵੇਂ ਕਾਨੂੰਨ ਤੋਂ ਬਾਅਦ ਜਨਾਨੀਆਂ ਨੂੰ ਵੀ ਮਿਲੇਗੀ ਆਦਮੀਆਂ ਦੇ ਬਰਾਬਰ ਤਨਖ਼ਾਹ ਅਤੇ ਅੱਗੇ ਵਧਣ ਦੇ ਮੌਕੇ-PM
NEXT STORY