ਨਵੀਂ ਦਿੱਲੀ, (ਭਾਸ਼ਾ)— ਬੀ. ਐੱਸ. ਐੱਨ. ਐੱਲ. ਕਰਮਚਾਰੀ ਸੰਘ ਨੇ ਸੋਮਵਾਰ ਨੂੰ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨ ਸੰਗਠਨਾਂ ਦੀ ਮੰਗ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦਾ ਹੈ।
ਸੰਸਦ ਦੇ ਮਾਨਸੂਨ ਸੈਸ਼ਨ 'ਚ ਪਾਸ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਸੰਘ ਨੇ ਇਕ ਬਿਆਨ 'ਚ ਕਿਹਾ, ''ਬੀ. ਐੱਸ. ਐੱਨ. ਐੱਲ. ਕਰਮਚਾਰੀ ਸੰਘ (ਬੀ. ਐੱਸ. ਐੱਨ. ਐੱਲ. ਈ. ਯੂ.) ਸੰਸਦ ਦੇ ਹਾਲੀਆ ਸੈਸ਼ਨ 'ਚ ਪਾਸ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰ ਰਿਹਾ ਹੈ।'' ਉਸ ਨੇ ਕਿਹਾ, ''ਬੀ. ਐੱਸ. ਐੱਨ. ਐੱਲ. ਕਰਮਚਾਰੀ ਸੰਘ ਪੂਰੀ ਤਰ੍ਹਾਂ ਨਾਲ ਕਿਸਾਨ ਸੰਗਠਨਾਂ ਦੇ ਇਨ੍ਹਾਂ ਖਦਸ਼ਿਆਂ ਨਾਲ ਸਹਿਮਤੀ ਰੱਖਦਾ ਹੈ ਕਿ ਹਾਲ ਹੀ 'ਚ ਪਾਸ ਖੇਤੀ ਕਾਨੂੰਨ ਫ਼ਸਲਾਂ 'ਤੇ ਮਿਲਣ ਵਾਲੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਵਿਵਸਥਾ ਨੂੰ ਸਮਾਪਤ ਕਰ ਦੇਣਗੇ।''
ਸੰਘ ਨੇ ਮੰਗਲਵਾਰ ਨੂੰ ਦੁਪਹਿਰ ਦੇ ਭੋਜਨ ਦੇ ਸਮੇਂ ਪੂਰੇ ਦੇਸ਼ 'ਚ ਆਪਣੇ ਮੈਂਬਰਾਂ ਅਤੇ ਜ਼ਿਲਾ ਸ਼ਾਖਾਵਾਂ ਤੋਂ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਗੌਰਤਲਬ ਹੈ ਕਿ ਕਾਂਗਰਸ, ਰਾਕਾਂਪਾ, ਦ੍ਰਮੁਕ, ਸਪਾ, ਟੀ. ਆਰ. ਐੱਸ. ਅਤੇ ਵਾਮਪੰਥੀ ਦਲ ਸਣੇ ਵਿਰੋਧੀ ਕਿਸਾਨਾਂ ਦੇ ਅੱਠ ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰ ਰਹੇ ਹਨ।
ਗ੍ਰਾਊਂਡਿਡ ਹੋਈ ਜੈੱਟ ਏਅਰਵੇਜ਼ 2021 'ਚ ਮੁੜ ਸ਼ੁਰੂ ਕਰ ਸਕਦੀ ਹੈ ਉਡਾਣਾਂ
NEXT STORY