ਨਵੀਂ ਦਿੱਲੀ - BNSL ਦੇ ਯੂਜ਼ਰ ਲਈ ਅਹਿਮ ਖ਼ਬਰ ਹੈ। ਕੰਪਨੀ ਨੇ ਆਪਣੀ 3ਜੀ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਲੱਖਾਂ ਉਪਭੋਗਤਾ ਪ੍ਰਭਾਵਿਤ ਹੋਣ ਜਾ ਰਹੇ ਹਨ। ਸਰਕਾਰੀ ਕੰਪਨੀ 15 ਜਨਵਰੀ 2025 ਤੋਂ ਪਟਨਾ 'ਚ ਆਪਣੀਆਂ 3G ਸੇਵਾਵਾਂ ਬੰਦ ਕਰਨ ਜਾ ਰਹੀ ਹੈ। ਪਹਿਲੇ ਪੜਾਅ ਵਿੱਚ, BSNL ਨੇ ਮੁੰਗੇਰ, ਖਗੜੀਆ, ਬੇਗੂਸਰਾਏ, ਕਟਿਹਾਰ ਅਤੇ ਮੋਤੀਹਾਰੀ ਵਿੱਚ 3G ਨੈੱਟਵਰਕ ਬੰਦ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ 3ਜੀ ਸਿਮ ਵਾਲੇ ਗਾਹਕਾਂ ਨੂੰ ਕਾਲਿੰਗ ਦੀ ਸਹੂਲਤ ਜਾਰਾ ਰਹੇ ਅਤੇ ਡਾਟਾ ਦੀ ਸਹੂਲਤ ਨਹੀਂ ਮਿਲੇਗੀ। ਜ਼ਿਕਰਯੋਗ ਹੈ ਕਿ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ 4G ਨੈੱਟਵਰਕ ਦਾ ਵਿਸਤਾਰ ਕਰਨ ਲਈ ਲਗਾਤਾਰ ਟਾਵਰ ਲਗਾ ਰਹੀ ਹੈ।
ਇਹ ਵੀ ਪੜ੍ਹੋ : Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ : ਇਨਕਮ ਟੈਕਸ ਨਾਲ ਜੁੜੇ ਇਹ ਨਵੇਂ ਬਦਲਾਅ ਬਚਾ ਸਕਦੇ ਹਨ ਤੁਹਾਡਾ ਟੈਕਸ, ਵਧਾ ਸਕਦੇ ਹਨ ਬਚਤ
ਕੰਪਨੀ ਨੇ ਜਾਰੀ ਕੀਤਾ ਬਿਆਨ
ਬੀਐੱਸਐੱਨਐੱਲ ਵਲੋਂ ਜਾਰੀ ਬਿਆਨ ਮੁਤਾਬਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 4ਜੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਅੱਪਡੇਟ ਕਰ ਦਿੱਤਾ ਗਿਆ ਹੈ ਅਤੇ ਜ਼ਿਆਦਾਤਰ ਜ਼ਿਲ੍ਹਿਆਂ 'ਚ 3ਜੀ ਨੈੱਟਵਰਕ ਬੰਦ ਹੋ ਗਿਆ ਹੈ। 15 ਜਨਵਰੀ ਤੋਂ ਬਾਕੀ ਸ਼ਹਿਰਾਂ 'ਚ ਵੀ 3ਜੀ ਸੇਵਾ ਬੰਦ ਹੋ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰ ਨੇ Tata Motors ਅਤੇ M&M ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ
ਇਹ ਵੀ ਪੜ੍ਹੋ : SEBI ਦੀ ਰਿਪੋਰਟ 'ਚ ਸਾਹਮਣੇ ਆਇਆ ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਵੱਡਾ ਘਪਲਾ, 65.77 ਕਰੋੜ ਰੁਪਏ ਜ਼ਬਤ
ਮੁਫ਼ਤ 'ਚ ਮਿਲੇਗਾ ਨਵਾਂ ਸਿਮ
BSNL ਦੇ 3G ਸਿਮ ਬਦਲੇ 4G ਸਿਮ ਕਾਰਡ ਮੁਫ਼ਤ ਵਿਚ ਮਿਲੇਗਾ। ਇਸ ਲਈ ਕੋਈ ਫੀਸ ਨਹੀਂ ਲੱਗੇਗੀ। BSNL ਯੂਜ਼ਰਸ ਆਪਣੇ ਨਜ਼ਦੀਕੀ ਕਸਟਮਰ ਕੇਅਰ ਸੈਂਟਰ ਜਾਂ BSNL ਦਫਤਰ ਜਾ ਕੇ ਨਵਾਂ ਸਿਮ ਲੈ ਸਕਦੇ ਹਨ। ਉੱਥੇ ਪੁਰਾਣਾ ਸਿਮ ਜਮ੍ਹਾ ਕਰਵਾ ਕੇ ਤੁਹਾਨੂੰ ਬਦਲੇ ‘ਚ ਨਵਾਂ ਸਿਮ ਮਿਲ ਜਾਵੇਗਾ।
ਇਹ ਵੀ ਪੜ੍ਹੋ : EPFO Rules Change: ਨਵੇਂ ਸਾਲ 'ਚ EPFO ਨਾਲ ਜੁੜੇ ਅਹਿਮ ਬਦਲਾਅ, ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ
ਇਹ ਵੀ ਪੜ੍ਹੋ : Patanjali, Amul ਵਰਗੇ 18 ਵੱਡੇ ਬ੍ਰਾਂਡਾਂ ਦੇ ਘਿਓ 'ਚ ਮਿਲਿਆ ਖ਼ਤਰਨਾਕ ਕੈਮੀਕਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NSE ਨੇ 2024 'ਚ 268 IPO ਰਾਹੀਂ ਜੁਟਾਏਗਾ ਵਿਸ਼ਵ ਪੱਧਰ 'ਤੇ 1.67 ਲੱਖ ਕਰੋੜ ਰੁਪਏ
NEXT STORY