ਨਵੀਂ ਦਿੱਲੀ - ਸਾਲ 2022 ਦੇ ਬਜਟ ਐਲਾਨ ਵਿਚ ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਨਾ ਹੀ ਟੈਕਸ ਦਰਾਂ 'ਚ ਕੋਈ ਬਦਲਾਅ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਅਪਾਹਜ ਲੋਕਾਂ ਦੇ ਮਾਪਿਆਂ ਨੂੰ ਟੈਕਸ ਛੋਟ ਮਿਲੇਗੀ। ਆਮਦਨ ਕਰ ਸਲੈਬ ਵਿੱਚ ਕੋਈ ਬਦਲਾਅ ਨਾ ਹੋਣ ਕਾਰਨ ਮੱਧ ਵਰਗ ਦੇ ਪਰਿਵਾਰ ਨਿਰਾਸ਼ਾ ਮਹਿਸੂਸ ਕਰ ਰਹੇ ਹਨ। ਹਾਲਾਂਕਿ ਸਰਕਾਰ ਨੇ ਇਨਕਮ ਟੈਕਸ ਰਿਟਰਨ 'ਚ ਬਦਲਾਅ ਦੀ ਸਹੂਲਤ ਦਿੱਤੀ ਹੈ। ਹੁਣ ਦੋ ਸਾਲ ਪੁਰਾਣੇ ITR ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਇਸ ਵਾਰ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਿਰਫ 2.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ। ਜੇਕਰ ਤੁਹਾਡੀ ਆਮਦਨ 2.5 ਅਤੇ 5 ਲੱਖ ਤੋਂ ਜ਼ਿਆਦਾ ਹੈ, ਤਾਂ ਤੁਹਾਨੂੰ 5-2.5 ਲੱਖ ਯਾਨੀ 2.5 ਲੱਖ ਰੁਪਏ 'ਤੇ 5 ਫੀਸਦੀ ਦੀ ਦਰ ਨਾਲ ਟੈਕਸ ਦੇਣਾ ਹੋਵੇਗਾ। ਹਾਲਾਂਕਿ, 87A ਦੇ ਤਹਿਤ, ਤੁਸੀਂ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਟੈਕਸ ਬਚਾਉਣ ਦੇ ਯੋਗ ਹੋਵੋਗੇ।
ਜੇਕਰ ਤੁਹਾਡੀ ਸਾਲਾਨਾ ਟੈਕਸਯੋਗ ਆਮਦਨ 5 ਲੱਖ ਰੁਪਏ ਤੱਕ ਹੈ, ਤਾਂ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪਰ ਜੇਕਰ ਤੁਹਾਡੀ ਕਮਾਈ 5 ਲੱਖ ਤੋਂ ਵੱਧ ਹੈ ਤਾਂ ਪੁਰਾਣਾ ਫਾਰਮੂਲਾ ਲਾਗੂ ਹੋਵੇਗਾ। ਉਦਾਹਰਨ ਲਈ, ਸਮਝੋ ਕਿ ਜੇਕਰ ਤੁਹਾਡੀ ਸਾਲਾਨਾ ਆਮਦਨ 5.10 ਲੱਖ ਰੁਪਏ ਹੈ, ਤਾਂ ਤੁਹਾਨੂੰ 5.10-2.5 ਲੱਖ ਯਾਨੀ 2.60 ਲੱਖ ਰੁਪਏ 'ਤੇ ਟੈਕਸ ਦੇਣਾ ਹੋਵੇਗਾ।
ਟੈਕਸ ਸੁਧਾਰ ਦਾ ਇਰਾਦਾ
ਅਪਡੇਟ ਕੀਤੀ ਰਿਟਰਨ ਅਗਲੇ 2 ਸਾਲਾਂ ਵਿੱਚ ਫਾਈਲ ਕੀਤੀ ਜਾ ਸਕਦੀ ਹੈ, ਪਰ ਜੁਰਮਾਨਾ ਭਰਨਾ ਪਵੇਗਾ
ਇਨਕਮ ਟੈਕਸ ਰਿਟਰਨ ਵਿੱਚ ਕੋਈ ਵੀ ਅਪਡੇਟ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ।
ਇਨਕਮ ਟੈਕਸ ਦੇਣ ਵਾਲਿਆਂ ਨੂੰ ਫਾਇਦਾ ਹੋਵੇਗਾ, ਇਨਕਮ ਟੈਕਸ ਨਾਲ ਜੁੜੇ ਵਿਵਾਦਾਂ 'ਚ ਰਾਹਤ ਮਿਲੇਗੀ।
ਜਾਣੋ ਵਿੱਤੀ ਸਾਲ 2022-23 ਲਈ ਆਮਦਨ ਟੈਕਸ ਸਲੈਬ
ਆਮਦਨ ਟੈਕਸ
2.5 ਲੱਖ ਰੁਪਏ ਤੱਕ ਜ਼ੀਰੋ
2.5-5 ਲੱਖ ਰੁਪਏ ਤੱਕ 5 ਫ਼ੀਸਦੀ
5- 7.5 ਲੱਖ ਰੁਪਏ ਤੱਕ 12500 ਰੁਪਏ + 5 ਲੱਖ ਰੁਪਏ ਤੋਂ ਵੱਧ 'ਤੇ 10 ਫ਼ੀਸਦੀ
7.5-10 ਲੱਖ ਰੁਪਏ ਤੱਕ 37500 ਰੁਪਏ + 7.5 ਲੱਖ ਤੋਂ ਵੱਧ 'ਤੇ 15 ਫ਼ੀਸਦੀ
10-12.50 ਲੱਖ ਰੁਪਏ ਤੱਕ 75,000 ਰੁਪਏ + 10 ਲੱਖ ਤੋਂ ਵੱਧ 'ਤੇ 20 ਫ਼ੀਸਦੀ
12.50-15 ਲੱਖ ਰੁਪਏ ਤੱਕ 1.25 ਲੱਖ ਰੁਪਏ + 12.5 ਲੱਖ ਤੋਂ ਵੱਧ 'ਤੇ 25 ਫ਼ੀਸਦੀ
15 ਲੱਖ ਤੋਂ ਵੱਧ 1.875 ਲੱਖ ਰੁਪਏ + 15 ਲੱਖ ਤੋਂ ਵੱਧ 'ਤੇ 30 ਫ਼ੀਸਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਟ 2022 : ਜਾਣੋ ਕੀ ਹੋਇਆ ਮਹਿੰਗਾ-ਸਸਤਾ, ਕਿਸ ਨੂੰ ਮਿਲੀ ਰਾਹਤ ਤੇ ਕਿਸ 'ਤੇ ਵਧਿਆ ਬੋਝ
NEXT STORY